UP ‘ਚ ਪਟਿਆਲਾ ਦੇ ਪਰਿਵਾਰ ਦਾ ਐਕਸੀਡੈਂਟ: ਪਿਓ ਤੇ 2 ਪੁੱਤਾਂ ਦੀ ਮੌ+ਤ, ਪਤਨੀ-ਧੀ ਗੰਭੀਰ ਜ਼ਖਮੀ

  • ਹਵਾ ਭਰਨ ਦੌਰਾਨ ਕੈਂਟਰ ਨੇ ਮਾਰੀ ਕਾਰ ਨੂੰ ਟੱਕਰ
  • ਦਿੱਲੀ ਹਾਈਵੇਅ ‘ਤੇ ਫਤਿਹਗੰਜ ਟੋਲ ਪਲਾਜ਼ਾ ‘ਤੇ ਵਾਪਰਿਆ ਹਾਦਸਾ

ਪਟਿਆਲਾ, 28 ਜੂਨ 2023 – ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਸੜਕ ਹਾਦਸੇ ਵਿੱਚ ਪਟਿਆਲਾ ਨਿਵਾਸੀ ਅਤੇ ਉਸਦੇ 2 ਪੁੱਤਰਾਂ ਦੀ ਮੌਤ ਹੋ ਗਈ। ਵਿਆਹ ਸਮਾਗਮ ‘ਚ ਸ਼ਾਮਲ ਹੋ ਕੇ ਘਰ ਪਰਤ ਰਿਹਾ ਇਹ ਵਿਅਕਤੀ ਦਿੱਲੀ ਹਾਈਵੇਅ ‘ਤੇ ਫਤਿਹਗੰਜ ਟੋਲ ਪਲਾਜ਼ਾ ‘ਤੇ ਆਪਣੀ ਕਾਰ ‘ਚ ਹਵਾ ਭਰ ਰਿਹਾ ਸੀ। ਉਸੇ ਸਮੇਂ ਕੈਂਟਰ ਨੇ ਉਸ ਨੂੰ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ।

ਮ੍ਰਿਤਕਾਂ ਦੀ ਪਛਾਣ ਪਰਮਜੀਤ ਸਿੰਘ ਚੱਢਾ (45) ਪੁੱਤਰ ਸਰਬਜੀਤ ਸਿੰਘ ਉਰਫ ਅਵੀ (14) ਅਤੇ ਅੰਸ਼ ਸਿੰਘ (12) ਵਾਸੀ ਆਨੰਦ ਨਗਰ ਐਕਸਟੈਨਸ਼ਨ, ਪਟਿਆਲਾ ਵਜੋਂ ਹੋਈ ਹੈ। ਜਦਕਿ ਪਰਮਜੀਤ ਦੀ ਪਤਨੀ ਅਤੇ ਬੇਟੀ ਗੰਭੀਰ ਜ਼ਖਮੀ ਹਨ। ਦੋਵਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੈਂਟਰ ਚਾਲਕ ਨੇ ਪਹਿਲਾਂ ਪਰਮਜੀਤ ਦੀ ਕਾਰ ਨੂੰ ਟੱਕਰ ਮਾਰੀ, ਫਿਰ ਉਸ ਨੂੰ ਕੁਚਲ ਕੇ ਪਲਟ ਦਿੱਤਾ। ਟੋਲ ਕਰਮਚਾਰੀਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਦਕਿ ਲਾਸ਼ਾਂ ਨੂੰ ਹਸਪਤਾਲ ‘ਚ ਰਖਵਾਇਆ ਗਿਆ ਹੈ। ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਤੋਂ ਬਾਅਦ ਸ਼ਹਿਰ ਵਿੱਚ ਸੋਗ ਹੈ। ਮ੍ਰਿਤਕ ਦੇ ਰਿਸ਼ਤੇਦਾਰ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Toyota Hilux ਆਫ ਅਤੇ ਆਨ ਰੋਡ ਰੋਮਾਂਚਕ ਡਰਾਈਵ ਸ਼ੁਰੂ

ਮੰਡੀ ਗੋਬਿੰਦਗੜ੍ਹ ਦੇ ਰਜਵਾਹੇ ‘ਚ ਨਹਾਉਂਦੇ ਸਮੇਂ 9 ਸਾਲਾ ਲੜਕਾ ਪਾਣੀ ‘ਚ ਡੁੱਬਿਆ, ਦੋ ਭੈਣਾਂ ਦਾ ਇਕਲੌਤਾ ਭਰਾ ਸੀ