PAU ਦੀ ਵਿਦਿਆਰਥਣ ਨੂੰ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਖੋਜ ਲਈ ਮੌਕਾ ਮਿਲਿਆ

ਲੁਧਿਆਣਾ 9 ਅਗਸਤ 2023 – ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਤੋਂ ਪੀ ਐੱਚ ਡੀ ਕਰਨ ਵਾਲੀ ਵਿਦਿਆਰਥਣ ਡਾ. ਕਰਮਿੰਦਰਬੀਰ ਕੌਰ ਨੂੰ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਤੋਂ ਪੋਸਟ ਡਾਕਟਰਲ ਖੋਜ ਕਰਨ ਦਾ ਮੌਕਾ ਮਿਲ ਰਿਹਾ ਹੈ | ਡਾ. ਕੌਰ ਉਸ ਯੂਨੀਵਰਸਿਟੀ ਵਿੱਚ ਕਣਕ ਦੇ ਜੀਨ ਸੰਪਾਦਨ ਅਤੇ ਰੂਪਾਂਤਰਣ ਬਾਰੇ ਖੋਜ ਕਰੇਗੀ ਅਤੇ ਉਸਦੇ ਨਿਗਰਾਨ ਮੈਕਗਿਲ ਯੂਨੀਵਰਸਿਟੀ ਦੇ ਮੈਕਡੋਨਲਡ ਕੈਂਪਸ, ਮਾਂਟਰੀਅਲ ਦੇ ਪੌਦਾ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਸਵਿੰਦਰ ਸਿੰਘ ਹੋਣਗੇ |

ਜ਼ਿਕਰਯੋਗ ਹੈ ਕਿ ਵਿਦਿਆਰਥਣ ਨੇ ਆਪਣੀ ਪੀ ਐੱਚ ਡੀ ਖੇਤੀ ਬਾਇਓਤਕਨਾਲੋਜੀ ਸਕੂਲ ਤੋਂ ਡਾ. ਕੁਮਾਰੀ ਨੀਲਮ ਦੀ ਅਗਵਾਈ ਵਿੱਚ ਕੀਤੀ | ਇਸ ਦੌਰਾਨ ਕਰਮਿੰਦਰਬੀਰ ਕੌਰ ਨੇ ਉੱਚੇ ਵੱਕਾਰ ਵਾਲੀ ਸਕਾਲਰਸ਼ਿਪ ਮੌਨਸੈਂਟੋ ਬੀਚਲ-ਬੋਰਲੋਗ ਵੀ ਹਾਸਲ ਕੀਤੀ | ਉਹਨਾਂ ਦਾ ਕੰਮ ਚੌਲਾਂ ਦੇ ਜੀਨ ਸੰਪਾਦਨ ਦੇ ਸੰਬੰਧ ਵਿੱਚ ਸੀ ਅਤੇ ਇਹ ਕਾਰਜ ਉਹਨਾਂ ਨੇ ਕੈਲੇਫੋਰਨੀਆ ਡੇਵਿਸ ਯੂਨੀਵਰਸਿਟੀ ਅਮਰੀਕਾ ਦੇ ਸਹਿਯੋਗ ਨਾਲ ਸੰਪੂਰਨ ਕੀਤਾ | ਉਹਨਾਂ ਵੱਲੋਂ ਖੋਜੀਆਂ ਗਈਆਂ ਲੱਭਤਾਂ ਉੱਚ ਪੱਧਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ|

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਦੱਸਿਆ ਕਿ ਡਾ. ਕਰਮਿੰਦਰਬੀਰ ਕੌਰ ਵਿਭਾਗ ਵਿੱਚ ਅਧਿਆਪਨ ਸਹਾਇਕ ਵਜੋਂ ਕੰਮ ਕਰਦੇ ਰਹੇ ਤੇ ਬਾਅਦ ਵਿੱਚ ਪ੍ਰੋਜੈਕਟ ਵਿਗਿਆਨੀ ਬਣ ਗਏ | ਡਾ. ਛੁਨੇਜਾ ਨੇ ਦੱਸਿਆ ਕਿ ਇਸ ਖੋਜ ਫੈਲੋਸ਼ਿਪ ਨਾਲ ਉਹਨਾਂ ਨੂੰ ਆਪਣੇ ਕੰਮ ਵਿੱਚ ਹੋਰ ਉਤਸ਼ਾਹ ਅਤੇ ਲਗਨ ਨਾਲ ਡੱਟ ਜਾਣ ਦਾ ਹੌਸਲਾ ਮਿਲੇਗਾ |

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ.ਕੇ. ਛੁਨੇਜਾ ਨੇ ਕੁਮਾਰੀ ਕਰਮਿੰਦਰਬੀਰ ਕੌਰ ਦੀ ਇਸ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ |

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ‘ਚ ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਮੌ+ਤ, 4 ਸਾਲ ਪਹਿਲਾਂ ਗਿਆ ਸੀ ਵਿਦੇਸ਼

RIMC ਦੇਹਰਾਦੂਨ ’ਚ ਦਾਖ਼ਲੇ ਲਈ ਲਿਖਤੀ ਪ੍ਰੀਖਿਆ 2 ਦਸੰਬਰ ਨੂੰ ਹੋਵੇਗੀ