ਲੋਕਾਂ ਨੇ ਬਾਈਕ ਚੋਰੀ ਕਰਦੇ ਫੜੇ 2 ਚੋਰ, ਖੰਭੇ ਨਾਲ ਬੰਨ੍ਹ ਕੀਤੀ ਛਿੱਤਰ-ਪਰੇਡ

ਲੁਧਿਆਣਾ, 26 ਮਈ 2023 – ਲੁਧਿਆਣਾ ‘ਚ ਲੋਕਾਂ ਨੇ 2 ਬਾਈਕ ਚੋਰਾਂ ਨੂੰ ਫੜ ਲਿਆ ਫੇਰ ਦੋਹਾਂ ਨੂੰ ਖੰਭੇ ਨਾਲ ਬੰਨ੍ਹ ਦਿੱਤਾ, ਫਿਰ ਉਨ੍ਹਾਂ ਦੀ ਚੰਗੀ ਤਰ੍ਹਾਂ ਛਿੱਤਰ-ਪਰੇਡ ਕੀਤੀ ਗਈ। ਇਸ ਦੌਰਾਨ ਚੋਰਾਂ ਨੇ ਮੰਨਿਆ ਕਿ ਉਹ ਮੋਟਰਸਾਈਕਲ ਗੁਰਦੇਵ ਨਗਰ ਤੋਂ ਚੋਰੀ ਕਰਕੇ ਜਗਰਾਉਂ ‘ਚ ਵਿਜੇ ਨਾਂ ਦੇ ਨੌਜਵਾਨ ਨੂੰ ਵੇਚਦੇ ਹਨ। ਫੜੇ ਗਏ ਦੋਵੇਂ ਚੋਰ ਚਿੱਟੇ ਦੇ ਨਸ਼ਾ ਕਰਨ ਦੇ ਆਦੀ ਹਨ। ਚਸ਼ਮਦੀਦਾਂ ਮੁਤਾਬਕ ਚੋਰਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਐੱਚ.ਆਈ.ਵੀ. ਨਾਲ ਪੀੜਤ ਹੈ।

ਵੀਰਵਾਰ ਨੂੰ ਦੋਵੇਂ ਇਲਾਕੇ ਦੀ ਰੇਕੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਮੋਟਰਸਾਈਕਲ ਨੂੰ ਚਾਬੀ ਲਗਾ ਦਿੱਤੀ। ਇੱਕ ਪਲ ਵਿੱਚ ਮੋਟਰਸਾਈਕਲ ਦਾ ਲੌਕ ਖੋਲ੍ਹਿਆ। ਜਿਵੇਂ ਹੀ ਉਸ ਨੇ ਬਾਈਕ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਨ੍ਹਾ ਨੂੰ ਫੜ ਲਿਆ।

ਇਲਾਕੇ ਦੇ ਲੋਕਾਂ ਨੇ ਮੌਕੇ ‘ਤੇ ਪਹਿਲਾਂ ਚੋਰੀ ਹੋਏ ਮੋਟਰਸਾਈਕਲ ਦੇ ਸੀਸੀਟੀਵੀ ਵੀ ਚੈੱਕ ਕੀਤੇ। ਦੋਵੇਂ ਪਿਛਲੇ ਦਿਨੀਂ ਚੋਰੀ ਹੋਈ ਬਾਈਕ ਚੋਰੀ ਕਰਦੇ ਨਜ਼ਰ ਆਏ ਸਨ। ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸੂਚਨਾ ਦਿੱਤੀ। ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 10ਵੀਂ ਦਾ ਨਤੀਜਾ, ਧੀਆਂ ਨੇ ਫੇਰ ਮਾਰੀ ਬਾਜ਼ੀ

ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ – ਭਗਵੰਤ ਮਾਨ