ਲੋਕਾਂ ਨੇ ਇੱਕ ਕੁੜੀ ਨਾਲ ਫੜਿਆ SHO ਨੂੰ, ਫੇਰ ਮੌਕੇ ‘ਤੇ ਬੁਲਾਈ ਪੁਲਿਸ

ਹੁਸ਼ਿਆਰਪੁਰ, 12 ਅਪ੍ਰੈਲ 2023 – ਹੁਸ਼ਿਆਰਪੁਰ ‘ਚ ਥਾਣਾ ਬੁੱਲੋਵਾਲ ਦੇ ਐੱਸ.ਐੱਚ.ਓ ਨੂੰ ਦੇਰ ਰਾਤ ਲੋਕਾਂ ਨੇ ਕਮਰੇ ‘ਚ ਲੜਕੀ ਨਾਲ ਰੰਗੇ ਹੱਥੀਂ ਫੜ ਲਿਆ। ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਡੀਐਸਪੀ ਸੁਰਿੰਦਰ ਪਾਲ, ਡੀਐਸਪੀ ਕੁਲਵੰਤ ਸਿੰਘ ਅਤੇ ਡੀਐਸਪੀ ਬ੍ਰਿਜ ਮੋਹਨ, ਐਸਐਚਓ ਨਰਿੰਦਰ ਅਤੇ ਮਹਿਲਾ ਪੁਲੀਸ ਮੌਕੇ ’ਤੇ ਪਹੁੰਚ ਗਈ।

ਪੁਲਿਸ ਪਹਿਲਾਂ ਲੜਕੀ ਨੂੰ ਘਰੋਂ ਕੱਢ ਕੇ ਥਾਣੇ ਲੈ ਗਈ। ਫੇਰ ਕਰੀਬ ਪੌਣੇ ਘੰਟੇ ਬਾਅਦ ਐਸਐਚਓ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਗਿਆ। ਲੋਕਾਂ ਦਾ ਦੋਸ਼ ਹੈ ਕਿ ਐੱਸਐੱਚਓ ਅਕਸਰ ਨਵੀਆਂ-ਨਵੀਆਂ ਕੁੜੀਆਂ ਨੂੰ ਕਮਰੇ ਵਿੱਚ ਲੈ ਕੇ ਆਉਂਦਾ ਹੈ। ਇਸ ਤੋਂ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਸਨ।

ਮਕਾਨ ਮਾਲਕ ਔਰਤ ਗੁਰਦੀਪ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਐਸਐਚਓ ਪੰਕਜ ਸ਼ਰਮਾ ਖ਼ਿਲਾਫ਼ ਐਸਐਸਪੀ ਨੂੰ ਸ਼ਿਕਾਇਤ ਦੇ ਚੁੱਕੀ ਹੈ। ਇਹ ਅਕਸਰ ਨਵੀਆਂ ਕੁੜੀਆਂ ਨੂੰ ਕਮਰੇ ਵਿੱਚ ਲਿਆਉਂਦਾ ਹੈ ਅਤੇ ਗਲਤ ਕੰਮ ਕਰਦਾ ਹੈ। ਇਲਾਕਾ ਵਾਸੀਆਂ ਦੀ ਸ਼ਿਕਾਇਤ ‘ਤੇ ਜਦੋਂ ਉਸ ਨੇ ਐਸਐਚਓ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਐੱਸਐੱਚਓ ਵੱਲੋਂ ਉਸ ਨੂੰ ਝੂਠਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਗਈ।

ਦੇਰ ਸ਼ਾਮ ਇਲਾਕਾ ਵਾਸੀਆਂ ਨੇ ਉਸ ਨੂੰ ਦੱਸਿਆ ਕਿ ਐੱਸਐੱਚਓ ਲੜਕੀ ਨੂੰ ਲੈ ਕੇ ਆਇਆ ਹੈ। ਜਦੋਂ ਮੈਂ ਪਰਿਵਾਰ ਸਮੇਤ ਘਰ ਆਈ ਤਾਂ ਐਸਐਚਓ ਦੀ ਕਾਰ ਘਰ ਦੇ ਹੇਠਾਂ ਖੜ੍ਹੀ ਸੀ ਅਤੇ ਕਮਰੇ ਦਾ ਦਰਵਾਜ਼ਾ ਬੰਦ ਸੀ। ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਐਸਐਚਓ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਪੁਲਿਸ ਨੂੰ ਸੂਚਨਾ ਦੇਣ ‘ਤੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਡੀਐਸਪੀ ਨੇ ਬੜੀ ਮੁਸ਼ਕਲ ਨਾਲ ਦਰਵਾਜ਼ਾ ਖੁਲ੍ਹਵਾਇਆ ਅਤੇ ਪਹਿਲਾਂ ਲੜਕੀ ਨੂੰ ਥਾਣੇ ਭੇਜ ਦਿੱਤਾ। ਡੀਐਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਐਸਐਚਓ ਅੰਦਰੋਂ ਕੁੰਡੀ ਨਹੀਂ ਖੋਲ੍ਹ ਰਿਹਾ ਸੀ ਅਤੇ ਇੱਕ ਲੜਕੀ ਅੰਦਰ ਸੀ। ਪਰਿਵਾਰ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਡੀਐਸਪੀ ਨੇ ਕਿਹਾ ਕਿ ਐਸਐਚਓ ਨੇ ਵੀ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਲੜਕੀ ਦਾ ਕੀ ਰਿਸ਼ਤਾ ਹੈ, ਇਹ ਤਾਂ ਜਾਂਚ ‘ਚ ਹੀ ਪਤਾ ਲੱਗੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਦੇ ਸਭ ਤੋਂ ਬਜ਼ੁਰਗ ਅਰਬਪਤੀ ਅਤੇ ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਨਹੀਂ ਰਹੇ

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ+ਤ, 6 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼