ਪੰਜਾਬ ਦੇ ਲੋਕ ਚੋਣ ਜ਼ਾਬਤੇ ਦਾ ਕਰ ਰਹੇ ਨੇ ਇੰਤਜ਼ਾਰ ਕਿ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਖਿਲਾਫ ਖੁੱਲ੍ਹ ਕੇ ਸਾਹਮਣੇ ਆ ਸਕਣ – ਜਾਖੜ

  • ਪੰਜਾਬ ਨੂੰ ‘ਆਪ’ ਅਤੇ ਕਾਂਗਰਸ ਦੇ ਮੌਕਾਪ੍ਰਸਤ ਅਤੇ ਅਪਵਿੱਤਰ ਗਠਜੋੜ ਤੋਂ ਬਚਾਉਣ ਲਈ ਭਾਜਪਾ ਹੀ ਸਭ ਤੋਂ ਅਨੁਕੂਲ ਹੈ

ਚੰਡੀਗੜ੍ਹ, 9 ਮਾਰਚ 2024: ਪੰਜਾਬ ਦਾ ਹਰ ਵਰਗ ਸੱਤਾਧਾਰੀ ‘ਆਪ’ ਅਤੇ ਕਾਂਗਰਸ ਦੇ ਬੇਸ਼ਰਮ ਗਠਜੋੜ ਤੋਂ ਨਿਰਾਸ਼ ਹੈ ਅਤੇ ਉਹ ਚੋਣ ਜ਼ਾਬਤੇ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ ਤਾਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੰਕਾਰ ਅਤੇ ਪੰਜਾਬ ਦੀ ਮਾਣ-ਮਰਿਆਦਾ ਅਤੇ ਖੁਦਮੁਖਤਿਆਰੀ ਨੂੰ ਢਾਹ ਲਾਉਣ ਦੀਆਂ ਨੀਤੀਆਂ ਅਤੇ ਇਸ ਨੂੰ ਦਿੱਲੀ ਦੇ ਆਕਾਵਾਂ ਦੇ ਸਪੁਰਦ ਕਰਨ ਦੀਆਂ ਨੀਤੀਆਂ ਵਿਰੁੱਧ ਖੁੱਲ੍ਹ ਕੇ ਸਾਹਮਣੇ ਆਉਣ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਮੈਨੇਜਮੈਂਟ ਕਮੇਟੀ ਤੇ ਪਾਰਟੀ ਔਦੇਦਰਾਂ ਦੀ ਅਹਿਮ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਅਤੇ ਕਾਂਗਰਸ ਦੀ ਇਸ ਨਾਜਾਇਜ਼ ਭਾਈਵਾਲੀ ਨੂੰ ਦੇਖ ਚੁੱਕੇ ਹਨ ਅਤੇ ਉਹ ਲੋਕ ਸਭਾ ਚੋਣਾਂ ‘ਚ ਦੋਵਾਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਸੱਤਾ ਵਿੱਚ ਠੋਸ ਵਾਪਸੀ ਕਰਕੇ ਪੰਜਾਬ ਦੇ ਲੰਮੇ ਸਮੇਂ ਦੇ ਹਿੱਤਾਂ ਦੀ ਰਾਖੀ ਲਈ ਸਭ ਤੋਂ ਅਨੁਕੂਲ ਪਾਰਟੀ ਹੈ।

ਜਾਖੜ ਨੇ ਕਿਹਾ ਕਿ ਭਾਰਤ ਨੇ ਪਿਛਲੇ 10 ਸਾਲਾਂ ‘ਚ ਤੇਜ਼ੀ ਨਾਲ ਵਿਕਾਸ ਕੀਤਾ ਹੈ ਅਤੇ ਪੂਰੀ ਦੁਨੀਆ ਇਸ ਗਤੀ ਨੂੰ ਅੱਗੇ ਵਧਾਉਣ ਲਈ ਸਾਡੇ ਯਤਨਾਂ ‘ਤੇ ਨਜ਼ਰ ਰੱਖ ਰਹੀ ਹੈ।

ਸੂਬਾ ਭਾਜਪਾ ਪ੍ਰਧਾਨ ਨੇ ਕਿਹਾ, ”ਪੰਜਾਬ ਕੇਂਦਰ ਚ ਨਿਰੰਤਰਤਾ ਨੂੰ ਵੋਟ ਦੇਵੇਗਾ ਅਤੇ ਸਾਰੀਆਂ ਸੀਟਾਂ ‘ਤੇ ਭਾਜਪਾ ਨੂੰ ਜਿਤਾਉਣ ਵਿਚ ਵੱਧ ਤੋਂ ਵੱਧ ਯੋਗਦਾਨ ਪਾਵੇਗਾ।” ਉਨ੍ਹਾਂ ਨੇ ਹੇਠਲੇ ਪੱਧਰ ‘ਤੇ ਪਾਰਟੀ ਦੇ ਸਾਰੇ ਅਧਿਕਾਰੀਆਂ ਅਤੇ ਵਰਕਰਾਂ ਨੂੰ ਸਖ਼ਤ ਮਿਹਨਤ ਕਰਦੇ ਰਹਿਣ ਅਤੇ ਪ੍ਰਧਾਨ ਮੰਤਰੀ ਦੇ ਸੁਪਨੇ ‘ਤੇ ਚੱਲਣ ਦੀ ਅਪੀਲ ਕੀਤੀ ਅਤੇ ਮੋਦੀ ਜੀ ਦੇ ਵਿਕਾਸ ਦੇ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਭਾਜਪਾ ਸਭ ਤੋਂ ਵੱਧ ਕੁਸ਼ਲਤਾ ਨਾਲ ਕੰਮ ਕਰਦੀ ਹੈ ਅਤੇ ਅਸੀਂ ਹਰ ਮੁੱਦੇ ‘ਤੇ ‘ਆਪ’ ਦੇ ਝੂਠ ਨੂੰ ਬੇਨਕਾਬ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਚਾਹੇ ਉਹ ਕਿਸਾਨਾਂ ਦੀਆਂ ਚਿੰਤਾਵਾਂ ਹੋਣ ਜਾਂ ਸਰਕਾਰੀ ਕਰਮਚਾਰੀਆਂ ਜਾਂ ਉਦਯੋਗਪਤੀਆਂ ਦੀਆਂ ਮੰਗਾਂ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਪਣੇ ਆਪ ਨੂੰ ਕਿਸਾਨਾਂ ਦੇ ਵਕੀਲ ਵਜੋਂ ਪੇਸ਼ ਕਰਨ ਦੇ ਡਰਾਮੇ ਨੇ ਕਿਸਾਨੀ ਮਸਲਿਆਂ ਬਾਰੇ ਉਨ੍ਹਾਂ ਦੀ ਸਮਝ ਨੂੰ ਹੋਰ ਵੀ ਉਜਾਗਰ ਕਰ ਦਿੱਤਾ ਹੈ। ਸਾਡੇ ਨੌਜਵਾਨਾਂ ਨੂੰ ਸਿਆਸੀ ਹਿੱਤਾਂ ਲਈ ਭੜਕਾਉਣ ਅਤੇ ਵਰਤਣ ਦੇ ਉਨ੍ਹਾਂ ਦੇ ਮਾਰੂ ਏਜੰਡੇ ਦਾ ਹਿੱਸਾ ਹੈ ਅਤੇ ਕਿਸਾਨਾਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ ਗਿਆ ਹੈ।

ਜਦੋਂ ਕਿ ਮੁੱਖ ਮੰਤਰੀ ਦੂਜੇ ਰਾਜਾਂ ਦੇ ਉਦਯੋਗਪਤੀਆਂ ਨਾਲ ਚਾਹ ਅਤੇ ਦੁਪਹਿਰ ਦੇ ਖਾਣੇ ‘ਤੇ ਫੋਟੋਆਂ ਖਿਚਵਾਉਣ ਲਈ ਜਨਤਾ ਦੇ ਪੈਸੇ ਦੀ ਬਰਬਾਦੀ ਕਰਦੇ ਹਨ, ਗੈਂਗਸਟਰ ਰਾਜ ਕਰਦੇ ਹਨ ਅਤੇ ਇੱਥੋਂ ਤੱਕ ਕਿ ਛੋਟੇ ਕਾਰੋਬਾਰੀ ਵੀ ਬਿਨਾਂ ਕਿਸੇ ਕਸੂਰ ਦੇ ਮਾਰੇ ਜਾਣ ਦੇ ਡਰ ਨਾਲ ਰਹਿੰਦੇ ਹਨ। ਜਾਖੜ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਸਰਕਾਰ ਤੋਂ ਕੋਈ ਵੀ ਵਰਗ ਸੰਤੁਸ਼ਟ ਨਹੀਂ ਹੈ, ਜਲਦੀ ਹੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੋਵੇਂ ਆਪਣੇ ਲੋਕ ਸਭਾ ਹਲਕੇ ਛੱਡ ਕੇ ਭੱਜੇ: ਤਰੁਣ ਚੁੱਘ

CM ਮਾਨ ਵੱਲੋਂ ਸੰਗਰੂਰ ਵਾਸੀਆਂ ਨੂੰ 869 ਕਰੋੜ ਰੁਪਏ ਦਾ ਤੋਹਫ਼ਾ