ਚੰਡੀਗੜ੍ਹ, 7 ਅਗਸਤ 2025: ਵੈਸ਼ਨੂੰ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਸਰ ਤੋਂ ਕਟੜਾ ਤੱਕ ‘ਬੰਦੇ ਭਾਰਤ ਟ੍ਰੇਨ’ ਸ਼ੁਰੂ ਕੀਤੀ ਜਾ ਰਹੀ ਹੈ। ਇਸ ਟ੍ਰੇਨ ਦੇ ਚੱਲਣ ਨਾਲ ਇਹ ਯਾਤਰਾ ਸ਼ਰਧਾਲੂਆਂ ਲਈ ਆਸਾਨ ਹੋ ਜਾਵੇਗੀ। ‘ਬੰਦੇ ਭਾਰਤ ਟ੍ਰੇਨ’ ਨੂੰ 10 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੀ ਝੰਡੀ ਦਿਖਾਈ ਜਾਵੇਗੀ।
ਇੱਥੇ ਇਹ ਗੱਲ ਵਿਸ਼ੇਸ਼ ਕਰਕੇ ਦੱਸਣਯੋਗ ਹੈ ਕਿ ਇਹ ਟ੍ਰੇਨ ਹਫਤੇ ਦੇ 6 ਦਿਨ ਚੱਲੇਗੀ। ਪੂਰੇ ਹਫਤੇ ‘ਚ ਮੰਗਲਵਾਰ ਦਾ ਦਿਨ ਹੀ ਅਜਿਹਾ ਹੋਵੇਗਾ ਜਿਸ ਦਿਨ ਇਹ ਟ੍ਰੇਨ ਨਹੀਂ ਚੱਲੇਗੀ।

