ਪੁਲਿਸ ਦੀ ਕੁਰਸੀ ਲੈ ਕੇ ਭੱਜਿਆ ਵਿਅਕਤੀ: ਪੁਲਿਸ ਨੇ ਰੇਹੜੇ ‘ਤੇ ਬਿਠਾ ਕੇ ਮੁੜ ਥਾਣੇ ਲਿਆਂਦਾ

ਲੁਧਿਆਣਾ, 18 ਫਰਵਰੀ 2023 – ਲੁਧਿਆਣਾ ਦੇ ਇੱਕ ਪੁਲਿਸ ਥਾਣੇ ਤੋਂ ਕੁਰਸੀ ਸਮੇਤ ਹੱਥਕੜੀ ਵਾਲਾ ਇੱਕ ਵਿਅਕਤੀ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਪੁਲੀਸ ਮੁਲਾਜ਼ਮ ਉਸ ਵਿਅਕਤੀ ਨੂੰ ਰਿਕਸ਼ੇ ’ਤੇ ਕੁਰਸੀ ਸਮੇਤ ਬਿਠਾ ਕੇ ਲੈ ਆਏ।

ਪੁਲੀਸ ਨੂੰ ਸ਼ੱਕ ਸੀ ਕਿ ਉਕਤ ਵਿਅਕਤੀ ਸਨੈਚਿੰਗ ਵਿੱਚ ਸ਼ਾਮਲ ਹੈ। ਇਸ ’ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲੀਸ ਉਸ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ ਸੀ। ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਕੁਰਸੀ ’ਤੇ ਹੱਥਕੜੀ ਲਾ ਦਿੱਤੀ। ਇਸ ਦੌਰਾਨ ਪੁਲਸ ਮੁਲਾਜ਼ਮ ਕੰਮ ‘ਚ ਰੁੱਝ ਗਏ, ਜਿਸ ਦਾ ਫਾਇਦਾ ਉਠਾਉਂਦੇ ਹੋਏ ਉਕਤ ਵਿਅਕਤੀ ਕੁਰਸੀ ਸਿਰ ‘ਤੇ ਰੱਖ ਕੇ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਮੁਲਾਜ਼ਮ ਨੇ ਦੇਖਿਆ ਕਿ ਉਕਤ ਵਿਅਕਤੀ ਆਪਣੀ ਜਗ੍ਹਾ ‘ਤੇ ਨਹੀਂ ਹੈ, ਜਿਸ ‘ਤੇ ਪੁਲਸ ਮੁਲਾਜ਼ਮਾਂ ‘ਚ ਹੜਕੰਪ ਮਚ ਗਿਆ।

ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਫ਼ਰਾਰ ਵਿਅਕਤੀ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਉਸਨੂੰ ਕੁਰਸੀ ਦੇ ਨਾਲ ਹੱਥਕੜੀ ਲਗਾਈ ਗਈ ਸੀ, ਪੁਲਿਸ ਨੇ ਉਸਨੂੰ ਇੱਕ ਮਾਲ ਢੋਹਣ ਵਾਲੇ ‘ਤੇ ਬਿਠਾ ਦਿੱਤਾ ਅਤੇ ਰੇਹੜਾ ਖਿੱਚਣ ਵਾਲੇ ਨੂੰ ਮੁਲਜ਼ਮ ਨੂੰ ਠਾਣੇ ਛੱਡਣ ਲਈ ਕਿਹਾ।

ਥਾਣਾ ਡਵੀਜ਼ਨ ਨੰਬਰ 4 ਦੇ ਐਸਐਚਓ ਸਬ-ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਪੁਲਸ ਉਸ ਤੋਂ ਜੇਬ ਕਤਰਨ ‘ਚ ਸ਼ਾਮਲ ਹੋਣ ਦੇ ਸ਼ੱਕ ‘ਚ ਪੁੱਛਗਿੱਛ ਕਰ ਰਹੀ ਸੀ। ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫਿਰ ਫੜ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੀਤ ਹੇਅਰ ਨੇ ਪੈਰਿਸ ਓਲੰਪਿਕ-2024 ਦੀ ਤਿਆਰੀ ਲਈ ਅਕਸ਼ਦੀਪ ਸਿੰਘ ਨੂੰ ਸੌਂਪਿਆ 5 ਲੱਖ ਰੁਪਏ ਦਾ ਚੈੱਕ

ਰੇਲਗੱਡੀ ਦੀ ਲਪੇਟ ‘ਚ ਆਇਆ ਨੌਜਵਾਨ, ਸਿਰ ਧੜ ਨਾਲੋਂ ਹੋਇਆ ਵੱਖ