ਨਸ਼ੇ ਦੀ ਦਲਦਲ ਵਿੱਚ ਫਸੇ ਆਪਣੇ ਪੁੱਤਾਂ ਤੋਂ ਦੁਖੀ ਵਿਅਕਤੀ ਬੈਠਾ ਚੌਂਕ ਵਿੱਚ ਧਰਨੇ ‘ਤੇ

ਤਰਨ ਤਾਰਨ, 17 ਦਸੰਬਰ 2023 : ਇਲਾਕੇ ਵਿੱਚ ਸ਼ਰੇਆਮ ਚਿੱਟੇ ਦਾ ਨਸ਼ਾ ਵਿਕ ਰਿਹਾ ਹੈ। ਉਕਤ ਸ਼ਬਦ ਚੌਂਕ ਭਿਖੀਵਿੰਡ ਵਿੱਚ ਆਪਣਾ ਦੁੱਖ ਮੀਡੀਆ ਸਾਹਮਣੇ ਜਾਹਿਰ ਕਰਦਿਆਂ ਜਗਤਾਰ ਸਿੰਘ ਨਮਕ ਵਿਅਕਤੀ ਨੇ ਕਹੇ । ਉਸਨੇ ਕਿਹਾ ਕਿ ਉਸਦੇ ਨੌਜਵਾਨ ਪੁੱਤ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਅਤੇ ਭਿੱਖੀ ਵਿੰਡ ਵਿੱਚੋਂ ਸ਼ਰੇਆਮ ਨਸ਼ਾ ਲਜਾ ਕੇ ਸੇਵਨ ਕਰਦੇ ਹਨ, ਉਸਨੇ ਇਹ ਵੀ ਕਿਹਾ ਕਿ ਉਸਦੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਗਿਆ ਹੈ ਅਤੇ ਉਸਦੀ ਗੈਰ ਮੌਜੂਦਗੀ ਵਿੱਚ ਰਹਿੰਦਾ ਸਮਾਨ ਵੀ ਵੇਚ ਦਿੱਤਾ ਹੈ ਜਿਸ ਕਰਕੇ ਉਹ ਹੁਣ ਰੋਟੀ ਅਤੇ ਚਾਹ ਤੋਂ ਵੀ ਅਤਰ ਹੋ ਗਿਆ ਹੈ।

ਉਸਨੇ ਕਿਹਾ ਕਿ ਇਸ ਇਲਾਕੇ ਵਿੱਚ ਸ਼ਰੇਆਮ ਚਿੱਟੇ ਦਾ ਨਸ਼ਾ ਵਿਕਦਾ ਹੈ । ਜਗਤਾਰ ਸਿੰਘ ਨੇ ਆਪਣੇ ਗਲ ਵਿੱਚ ”ਕਫਨ ਬੋਲ ਪਿਆ” ਦਾ ਇਕ ਸਾਈਨ ਬੋਰਡ ਪਾ ਕੇ ਭਿੱਖੀਵਿੰਡ ਚੌਂਕ ਵਿੱਚ ਧਰਨਾ ਲਗਾ ਕੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

18 ਕਿਸਾਨ ਜਥੇਬੰਦੀਆਂ 2 ਜਨਵਰੀ ਨੂੰ ਕਰਨਗੀਆਂ ਸਾਂਝਾ ਇਕੱਠ

ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨਗੇ ਅਨਿਲ ਜੋਸ਼ੀ : ਤਲਬੀਰ ਸਿੰਘ ਗਿੱਲ