ਮੋਹਾਲੀ, 19 ਸਤੰਬਰ 2025 – ਗਾਇਕ ਮਨਕਿਰਤ ਔਲਖ ਨੂੰ ਧਮਕੀ ਦੇਣ ਦੇ ਵਾਲੇ ਨੂੰ ਮੋਹਾਲੀ ਸੈਸ਼ਨ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਨਕੀਰਤ ਨੂੰ ਹਰਜਿੰਦਰ ਸਿੰਘ ਨਾਂਅ ਦੇ ਇੱਕ ਵਿਅਕਤੀ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੀ ਦੋਸ਼ ਲੱਗੇ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਦਿਆਂ ਉਸ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਕਿ ਅੱਜ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਇਹ ਮਾਮਲਾ ਗਾਇਕ ਮਨਕੀਰਤ ਔਲਖ ਦੇ ਮੈਨੇਜਮੈਂਟ ਨੰਬਰ ’ਤੇ 20 ਅਤੇ 21 ਅਗਸਤ 2025 ਨੂੰ ਆਈਆਂ ਕਾਲਾਂ ਅਤੇ ਮੈਸੇਜਾਂ ਨਾਲ ਜੁੜਿਆ ਸੀ, ਜਿਨ੍ਹਾਂ ਵਿਚ ਹਰਜਿੰਦਰ ਸਿੰਘ ਨਾਂਅ ਦੇ ਇੱਕ ਵਿਅਕਤੀ ‘ਤੇ ਦੋਸ਼ ਸਨ ਕਿ ਉਸ ਨੇ ਮਨਕੀਰਤ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸ਼ੁਰੂਆਤੀ ਤੌਰ ’ਤੇ ਮਾਮਲਾ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿਚ ਪੁਲਿਸ ਨੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਹਰਜਿੰਦਰ ਸਿੰਘ ਦਾ ਨਾਂ ਐੱਫਆਈਆਰ ਵਿਚ ਸ਼ਾਮਲ ਕੀਤਾ ਅਤੇ ਉਸਨੂੰ 24 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਮਾਮਲੇ ‘ਚ ਸ਼ਿਕਾਇਤਕਰਤਾ ਦੇ ਵਕੀਲ ਜਗਵਿੰਦਰ ਕੌਰ ਨੇ ਦਲੀਲ ਦਿੱਤੀ ਸੀ ਕਿ ਇਹ ਕੇਸ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਹੋਇਆ ਸੀ ਤੇ ਹਰਜਿੰਦਰ ਸਿੰਘ ਨੂੰ ਬੇਬੁਨਿਆਦ ਫਸਾਇਆ ਗਿਆ ਹੈ। ਉਸਦੇ ਖ਼ਿਲਾਫ਼ ਕੁਝ ਵੀ ਬਰਾਮਦ ਨਹੀਂ ਹੋਇਆ ਤੇ ਕੇਸ ਦਾ ਚਾਲਾਨ ਪੇਸ਼ ਹੋਣ ਅਤੇ ਮੁਕੱਦਮੇ ਦੇ ਨਤੀਜੇ ’ਚ ਸਮਾਂ ਲੱਗੇਗਾ।

