ਪੰਜਾਬ ‘ਚ ਪੈਟਰੋਲ ਨੇ ਮਾਰਿਆ ਸੈਂਕੜਾ, ਕੀਮਤ 100 ਰੁਪਏ ਤੋਂ ਪਾਰ

ਚੰਡੀਗੜ੍ਹ, 29 ਮਾਰਚ 2022 – ਪੰਜਾਬ ‘ਚ ਪੈਟਰੋਲ ਨੇ ਇਕ ਵਾਰ ਫਿਰ ਸੈਂਕੜਾ ਲਗਾ ਕੇ 100 ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਦੋ ਦਿਨਾਂ ਬਾਅਦ ਇੱਕ ਵਾਰ ਫਿਰ ਪੈਟਰੋਲੀਅਮ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਵਿੱਚ 77 ਪੈਸੇ ਦਾ ਵਾਧਾ ਕਰ ਦਿੱਤਾ, ਜਿਸ ਤੋਂ ਬਾਅਦ ਜਲੰਧਰ ਨੂੰ ਛੱਡ ਕੇ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ।

ਪਿਛਲੇ ਮੰਗਲਵਾਰ ਤੋਂ ਪੈਟਰੋਲੀਅਮ ਕੰਪਨੀਆਂ ਨੇ ਦੇਸ਼ ਭਰ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਨੂੰ ਛੱਡ ਕੇ ਹਰ ਦਿਨ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਐਤਵਾਰ ਨੂੰ 48 ਪੈਸੇ ਅਤੇ ਸੋਮਵਾਰ ਨੂੰ 29 ਪੈਸੇ ਦਾ ਵਾਧਾ ਕੀਤਾ ਗਿਆ ਸੀ, ਪਰ ਮੰਗਲਵਾਰ ਨੂੰ ਕੰਪਨੀਆਂ ਨੇ ਸਿੱਧੇ ਤੌਰ ‘ਤੇ 77 ਪੈਸੇ ਦਾ ਵਾਧਾ ਕੀਤਾ। ਹੁਣ ਅੰਮ੍ਰਿਤਸਰ ‘ਚ ਪੈਟਰੋਲ 100.22 ਰੁਪਏ, ਲੁਧਿਆਣਾ ‘ਚ 100.08 ਰੁਪਏ ਅਤੇ ਜਲੰਧਰ ‘ਚ 99.53 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਡੀਜ਼ਲ ਕੰਪਨੀਆਂ ਨੇ ਮੰਗਲਵਾਰ ਨੂੰ 66 ਪੈਸੇ ਦਾ ਵਾਧਾ ਕੀਤਾ, ਜਿਸ ਤੋਂ ਬਾਅਦ ਅੰਮ੍ਰਿਤਸਰ ‘ਚ 88.95 ਰੁਪਏ, ਲੁਧਿਆਣਾ ‘ਚ 88.81 ਰੁਪਏ ਅਤੇ ਜਲੰਧਰ ‘ਚ 88.29 ਰੁਪਏ ਪ੍ਰਤੀ ਲੀਟਰ ਹੋ ਗਿਆ। ਡੀਜ਼ਲ ਵੀ ਇਸ ਹਫਤੇ ਦੇ ਅੰਦਰ 90 ਰੁਪਏ ਪ੍ਰਤੀ ਲੀਟਰ ਤੱਕ ਪਹੁੰਚਣ ਦਾ ਅਨੁਮਾਨ ਹੈ।

ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ ਮੰਗਲਵਾਰ ਤੋਂ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਪੰਜ ਰਾਜਾਂ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਵਾਧਾ ਹੋਣ ਦਾ ਅਨੁਮਾਨ ਸੀ ਪਰ ਪੈਟਰੋਲੀਅਮ ਕੰਪਨੀਆਂ ਨੇ ਰੇਟ ਵਧਾਉਣ ਵਿੱਚ ਕੁਝ ਦੇਰੀ ਕਰ ਦਿੱਤੀ। ਪਿਛਲੇ ਮੰਗਲਵਾਰ ਤੋਂ ਇਸ ਮੰਗਲਵਾਰ ਤੱਕ ਪੈਟਰੋਲ ਦੀ ਕੀਮਤ 4.61 ਰੁਪਏ ਅਤੇ ਡੀਜ਼ਲ ਦੀ ਕੀਮਤ 4.54 ਰੁਪਏ ਵਧੀ ਹੈ।

ਪਿਛਲੇ ਸਾਲ 27 ਜੂਨ 2021 ਨੂੰ ਪੂਰੇ ਪੰਜਾਬ ‘ਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਸੀ, ਜਿਸ ਤੋਂ ਬਾਅਦ 2 ਨਵੰਬਰ 2021 ਨੂੰ ਪੈਟਰੋਲ ਦੀ ਕੀਮਤ ਸਭ ਤੋਂ ਵੱਧ 111.73 ਰੁਪਏ ‘ਤੇ ਪਹੁੰਚ ਗਈ ਸੀ। ਇਹੀ ਡੀਜ਼ਲ 29 ਅਕਤੂਬਰ 2021 ਨੂੰ 100 ਰੁਪਏ ਨੂੰ ਪਾਰ ਕਰ ਗਿਆ ਸੀ। ਪਹਿਲੀ ਨਵੰਬਰ ਨੂੰ ਡੀਜ਼ਲ ਦੀ ਸਭ ਤੋਂ ਵੱਧ ਕੀਮਤ 101.28 ਰੁਪਏ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਪੈਟਰੋਲ ਦੀਆਂ ਕੀਮਤਾਂ ‘ਚ ਮਾਮੂਲੀ ਕਮੀ ਆਈ ਅਤੇ ਫਿਰ ਸੂਬਾ ਸਰਕਾਰ ਨੇ ਵੀ ਵੈਟ ‘ਚ ਕਟੌਤੀ ਕਰਕੇ ਨਾਗਰਿਕਾਂ ਨੂੰ ਰਾਹਤ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਵਿਧਾਇਕ ਦੀ ਸੋਸ਼ਲ ਮੀਡੀਆ ਪੋਸਟ ਫੇਰ ਆਈ ਸੁਰਖੀਆਂ ‘ਚ, ਪੜ੍ਹੋ ਕੀ ਲਿਖਿਆ ?

ਲੁਟੇਰਿਆਂ ਨੇ ਡਾ. ਦੇ ਗੋਲੀ ਮਾਰ ਖੋਹੀ ਕਾਰ: ਪਰ ਆਟੋ-ਮੈਟਿਕ ਹੋਣ ਕਾਰਨ ਬੰਦ ਹੋਈ ਕਾਰ ਨੂੰ ਲਿਜਾ ਨਾ ਸਕੇ