Pitbull ਕੁੱਤਿਆਂ ਨੇ ਔਰਤ ‘ਤੇ ਕੀਤਾ ਹਮਲਾ: ਚਿਹਰਾ ਨੋਚ ਕੇ ਖਾਧਾ, ਗੰਭੀਰ ਜ਼ਖਮੀ ਹਾਲਤ ਹਸਪਤਾਲ ਕਰਵਾਇਆ ਦਾਖ਼ਲ

ਮੋਹਾਲੀ, 9 ਦਸੰਬਰ 2023 – ਮੋਹਾਲੀ ਦੇ ਖਰੜ ਕਸਬਾ ਗੁਰੂ ਤੇਗ ਬਹਾਦਰ ਨਗਰ ‘ਚ ਘਰ ਦੀ ਸਫਾਈ ਕਰ ਰਹੀ ਇਕ ਔਰਤ ‘ਤੇ ਘਰ ਦੇ ਹੀ ਦੋ ਪਾਲਤੂ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਰਾਖੀ ਦਾ ਅੱਧਾ ਮੂੰਹ ਖਾ ਲਿਆ। ਕੁੱਤੇ ਕਰੀਬ ਇੱਕ ਘੰਟੇ ਤੱਕ ਉਸਨੂੰ ਖੁਰਚਦੇ ਰਹੇ। ਉਸ ਦੀ ਗਰਦਨ, ਪੇਟ, ਹੱਥਾਂ, ਪੱਟਾਂ ਅਤੇ ਦੋਵੇਂ ਲੱਤਾਂ ‘ਤੇ ਕੱਟਣ ਦੇ ਗੰਭੀਰ ਜ਼ਖਮ ਹਨ। ਔਰਤ ਜਿਸ ਘਰ ਵਿੱਚ ਕੰਮ ਕਰਦੀ ਸੀ, ਉਸ ਘਰ ਦਾ ਮਾਲਕ ਇੱਕ ਵਿਆਹ ਵਿੱਚ ਗਿਆ ਹੋਇਆ ਸੀ। ਔਰਤ ਅਜੇ ਪਹਿਲੇ ਦਿਨ ਹੀ ਘਰ ਦੀ ਸਫ਼ਾਈ ਕਰਨ ਆਈ ਸੀ।

ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਪ੍ਰਕਾਸ਼ ਸਿੰਘ ਆਪਣੇ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ। ਉਸ ਦੀ ਸੱਸ ਘਰ ਵਿਚ ਇਕੱਲੀ ਸੀ। ਦੁਪਹਿਰ ਸਮੇਂ ਉਸ ਦੇ ਰਿਸ਼ਤੇਦਾਰ ਕੁੱਤਿਆਂ ਨੂੰ ਰੋਟੀ ਅਤੇ ਹੋਰ ਖਾਣਾ ਖੁਆ ਕੇ ਗਏ ਹੋਏ ਸਨ। ਸ਼ਾਮ ਨੂੰ ਕਰੀਬ 4 ਵਜੇ ਜਿਵੇਂ ਹੀ ਨੌਕਰਾਣੀ ਰਾਖੀ ਘਰ ‘ਚ ਦਾਖਲ ਹੋਈ ਤਾਂ ਉਸ ‘ਤੇ ਖੁੱਲ੍ਹੇਆਮ ਘੁੰਮ ਰਹੇ ਪਿਟਬੁੱਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਉਸ ਦਾ ਅੱਧਾ ਮੂੰਹ ਵੱਢ ਕੇ ਖਾ ਲਿਆ। ਉਸ ਦੀ ਗਰਦਨ ‘ਤੇ ਵੀ ਜ਼ਖ਼ਮ ਦੇ ਨਿਸ਼ਾਨ ਹਨ।

ਪੀੜਤ ਰਾਖੀ ਨਾਂ ਦੀ ਸਫ਼ਾਈ ਕਰਮਚਾਰੀ ਕਰੀਬ ਇੱਕ ਘੰਟਾ ਇਨ੍ਹਾਂ ਕੁੱਤਿਆਂ ਦੇ ਚੁੰਗਲ ਤੋਂ ਛੁਡਵਾਉਣ ਲਈ ਸੰਘਰਸ਼ ਕਰਦੀ ਰਹੀ ਅਤੇ ਆਪਣੇ ਬਚਾਅ ਲਈ ਰੌਲਾ ਪਾਉਂਦੀ ਰਹੀ। ਪਰ ਉਸ ਨੂੰ ਬਚਾਉਣ ਲਈ ਕੋਈ ਨਹੀਂ ਆਇਆ। ਇਸ ਤੋਂ ਬਾਅਦ ਗਲੀ ‘ਚੋਂ ਲੰਘ ਰਹੇ ਇਕ ਨੌਜਵਾਨ ਨੇ ਪੱਥਰ ਸੁੱਟ ਕੇ ਔਰਤ ਨੂੰ ਕੁੱਤਿਆਂ ਤੋਂ ਛੁਡਵਾਇਆ। ਇਸ ਤੋਂ ਬਾਅਦ ਉਸ ਨੂੰ ਖਰੜ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਪੀੜਤਾ ਦੇ ਪਤੀ ਕੱਲੂ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਮੰਡੇਰ ਨਗਰ ਵਿੱਚ ਕਿਰਾਏ ਦਾ ਮਕਾਨ ਲੈ ਕੇ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦੀ ਪਤਨੀ ਰਾਖੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਸਾਫ਼ ਕਰਨ ਅਤੇ ਸਫ਼ਾਈ ਕਰਨ ਦਾ ਕੰਮ ਕਰਦੀ ਹੈ। ਉਹ ਪਹਿਲੇ ਦਿਨ ਹੀ ਪ੍ਰਕਾਸ਼ ਸਿੰਘ ਦੇ ਘਰ ਕੰਮ ’ਤੇ ਗਈ ਸੀ। ਇਸ ਦੌਰਾਨ ਉਸ ਨਾਲ ਹਾਦਸਾ ਵਾਪਰ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਬੋਹਰ ‘ਚ ਮਾਂ-ਪੁੱਤ ਦੀ ਮੌ+ਤ: ਇੱਕ ਹਾਦਸੇ ‘ਚ ਜ਼ਖਮੀ ਹੋਇਆਂ ਦੀ ਮਦਦ ਕਰਨ ਵੇਲੇ ਅਣਪਛਾਤੇ ਟੈਂਪੂ ਨੇ ਦੋਵਾਂ ਨੂੰ ਕੁਚਲਿਆ

ਨਸ਼ੇ ਦੀ ਹਾਲਤ ‘ਚ ਝੂਲਦੀ ਲੜਕੀ ਦੀ ਵਾਇਰਲ ਹੋਈ ਵੀਡੀਓ