ਮੋਹਾਲੀ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਵਲੋਂ ਪਲੇਸਮੈਂਟ ਕੈਂਪ 11 ਮਈ ਨੂੰ

ਐਸ.ਏ.ਐਸ ਨਗਰ, 10 ਮਈ 2023 – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ,ਡੀ.ਬੀ.ਈ.ਈ. ਦੇ ਹੁਕਮਾਂ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ ਮਿਤੀ 16-02-2023 ਤੋਂ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮੰਜ਼ਿਲ, ਡੀ.ਸੀ.ਕੰਪਲੈਕਸ ਸੈਕਟਰ-76 ਐਸ.ਏ.ਐਸ ਨਗਰ ਵਿਖੇ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ।

ਇਸੇ ਲੜੀ ਤਹਿਤ ਮਿਤੀ 11 ਮਈ ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਜਿਸ ਵਿੱਚ ਡੀ.ਬੀ.ਈ.ਈ./ਐਮ.ਸੀ.ਸੀ. ਵਲੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਨਿਯੋਜਕਾਂ ਜਿਵੇਂ ਕਿ ਸ਼ੌਪ ਐਂਡ ਸਰਵਿਸਿਜ਼, ਰਿਲਾਇੰਸ ਨਿਪੋਨ ਲਾਈਫ ਇੰਸ਼ੋਰੈਂਸ, ਏਅਰਟੈਲ ,ਭਾਰਤ ਪੇਅ ਆਦਿ ਵਲੋਂ ਭਾਗ ਲਿਆ ਜਾਵੇਗਾ। ਜਿਸ ਵਿੱਚ ਪ੍ਰਾਰਥੀਆਂ ਲਈ ਜੂਨੀਅਰ ਅਫਸਰ, ਕਸਟਮਰ ਡੀਲਿੰਗ ਐਂਡ ਕੰਪਿਊਟਰ ਅਪਰੇਟਰ, ਕਸਟਮਰ ਸਪਰੋਟ ਐਂਡ ਸੇਲਜ਼ ਪ੍ਰੋਫਾਈਲ (ਫੀਮੇਲ), ਕਸਟਮਰ ਰਿਲੇਸ਼ਨਸ਼ਿਪ ਅਫਸਰ, ਟੈਰੀਟਰੀ ਮੈਨੇਜਰ, ਫੀਲਡ ਸਰਵਿਸ ਐਗਜ਼ੀਕਿਊਟਿਵ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲੱਬਧ ਹੋਣਗੀਆਂ। ਜਿਸ ਵਿੱਚ ਬਾਰਵੀਂ, ਗ੍ਰੈਜੂਏਟ, ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ।

ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੇ ਦੱਸਿਆ ਕਿ ਡੀ.ਬੀ.ਈ.ਈ./ਐਮ.ਸੀ.ਸੀ. ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ) ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸ਼ਮੂਲੀਅਤ ਕਰਵਾਉਂਦੇ ਹੋਏ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਯਤਨ ਜਾਰੀ ਰਹਿਣਗੇ। ਉਨ੍ਹਾਂ ਜਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨ ਆਪਣੇ ਰੈਜ਼ਮੇ/ ਰਿਜ਼ੂਮ ਦੀਆਂ 5-6 ਕਾਪੀਆਂ ਲੈ ਕੇ ਉਕਤ ਪਲੇਸਮੈਂਟ ਕੈਂਪ ਵਿੱਚ ਸਮੇਂ ਸਿਰ ਪਹੁੰਚਣ ਅਤੇ ਵੱਧ ਤੋਂ ਵੱਧ ਲਾਹਾ ਲੈਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸੀ ਆਗੂ ਗੁਰਸਿਮਰਨ ਮੰਡ ਨੂੰ ਮਿਲੀ Y+ ਸੁਰੱਖਿਆ, ਜਾ+ਨ ਨੂੰ ਖਤਰੇ ਦੇ ਮੱਦੇਨਜ਼ਰ ਕੇਂਦਰ ਨੇ ਵਧਾਈ ਸੁਰੱਖਿਆ

ਡੇਂਗੂ, ਮਲੇਰੀਆ ਦੇ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਛੱਪੜਾਂ ਵਿਚ ਛੱਡੀਆਂ ਗੰਬੂਜੀਆਂ ਮੱਛੀਆਂ