ਲੁਧਿਆਣਾ, 3 ਅਪ੍ਰੈਲ 2025 – ਅੰਕੁਰ ਗੁਪਤਾ, ਆਈ.ਪੀ.ਐਸ. ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰਦੇਸ਼ ਹੇਠ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ. ਡੀ.ਐੱਸ.ਪੀ. ਸਬ ਡਵੀਜਨ ਦਾਖਾ ਲੁਧਿਆਣਾ (ਦਿਹਾਤੀ) ਦੀ ਅਗਵਾਈ ਹੇਠ ਐਸ ਆਈ ਗੁਰਦੀਪ ਸਿੰਘ ਇੰਚਾਰਜ ਚੌਕੀ ਛਪਾਰ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਰਛੀਨ ਰੋਡ ਨੇੜੇ ਆਟਾ ਚੁੱਕੀ ਪਿੰਡ ਛਪਾਰ ਨਾਕਾ ਬੰਦੀ ਕੀਤੀ ਹੋਈ ਸੀ, ਤਾਂ ਪਿੰਡ ਰਛੀਨ ਵਲੋਂ ਇੱਕ ਮੋਨਾ ਆਦਮੀ ਪੈਦਲ ਆ ਰਿਹਾ ਸੀ, ਜਦੋਂ ਇਸਨੇ ਪੁਲਿਸ ਪਾਰਟੀ ਨੂੰ ਦੇਖਿਆ ਤਾ ਇਹ ਇੱਕ-ਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ, ਜਿਸ ਨੂੰ ਸ਼ੱਕ ਦੇ ਅਧਾਰ ਤੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਰੋਕ ਕੇ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਪ੍ਰਭਜੋਤ ਸਿੰਘ ਉਰਫ ਪੱਪਾ ਪੁੱਤਰ ਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਦੇਲੋਂ ਖੁਰਦ ਉਮਰ 31 ਸਾਲ ਦੱਸਿਆ।
ਜਿਸਦੀ ਐਸ.ਆਈ ਗੁਰਦੀਪ ਸਿੰਘ ਨੇ ਤਲਾਸੀ ਕੀਤੀ ਤਾ ਇਸਦੀ ਪੈਂਟ ਦੇ ਮਗਰਲੇ ਪਾਸੋ ਟੰਗਿਆ ਹੋਇਆ ਇੱਕ ਦੇਸੀ ਪਿਸਤੌਲ 32 ਬੋਰ ਅਤੇ 3 ਜਿੰਦਾ ਰੌਂਦ ਬਰਾਮਦ ਹੋਏ। ਜਿਸਤੇ ਮੁਕੰਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ, ਦੋਸ਼ੀ ਇੱਕ ਜਿੰਮ ਟ੍ਰੇਨਰ ਦਾ ਕੰਮ ਕਰਦਾ ਹੈ। ਵਰਿੰਦਰ ਸਿੰਘ ਖੋਸਾ ਨੇ ਅਜਿਹਾ ਕੰਮ ਕਰਨ ਵਾਲੇ ਮਾੜੇ ਅਨਸਰਾ ਨੂੰ ਸਖਤ ਤਾੜਨਾ ਕੀਤੀ ਕਿ ਕੋਈ ਵੀ ਵਿਆਕਤੀ ਜੇਕਰ ਕਾਨੂੰਨ ਨੂੰ ਹੱਥ ਵਿੱਚ ਲਵੇਗਾ ਜਾਂ ਕੋਈ ਗੈਰ ਕਾਨੂੰਨੀ ਅਸਲੇ ਦੀ ਵਰਤੋਂ ਕਰਕੇ ਕਿਸੇ ਮਾੜੀ ਘਟਨਾ ਨੂੰ ਅੰਜਾਮ ਦੇਣ ਦੀ ਕੋਸਿਸ ਕਰੇਗਾ ਤਾਂ ਉਸਨੂੰ ਬਖਸਿਆ ਨਹੀ ਜਾਵੇਗਾ ਅਤੇ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੋਸ਼ੀ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ – ਪ੍ਰਭਜੋਤ ਸਿੰਘ ਉਰਫ ਪੱਪਾ ਪੁੱਤਰ ਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਦੋਲੋ ਖੁਰਦ (ਗ੍ਰਿ.02.04.2025)
ਗ੍ਰਿਫਤਾਰੀ ਦੀ ਮਿਤੀ:- 02.04.2025
ਬਰਾਮਦਗੀ ਦਾ ਵੇਰਵਾ:- ਦੇਸੀ ਪਿਸਤੌਲ 32 ਬੋਰ ਸਮੇਤ 03 ਜਿੰਦਾ ਕਾਰਤੂਸ ਜਿੰਨਾ ਉਪਰ ਲਿਖਿਆ KF 7.65![]()
- ਪਿਛੋਕੜ ਕ੍ਰਿਮੀਨਲ ਰਿਕਾਰਡ :- ਪ੍ਰਭਜੋਤ ਸਿੰਘ ਉਰਫ ਪੱਪਾ ਪੁੱਤਰ ਰਜਿੰਦਰ ਸਿੰਘ
ਮੁ, ਨੰ: 06 ਮਿਤੀ 23.02.2024 ਅ/ਧ 452,308,323,324,294,506,427,148,149 ਭ/ਦ, 25-54-59 ਅਸਲਾ ਐਕਟ, ਥਾਣਾ ਜੋਧਾਂ
