ਗੁਰਪਤਵੰਤ ਪੰਨੂ ਦੇ ਇਸ਼ਾਰੇ ‘ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਵਾਲੇ ਆਏ ਪੁਲਿਸ ਅੜਿੱਕੇ, DGP ਗੌਰਵ ਯਾਦਵ ਵੱਲੋਂ ਖੁਲਾਸਾ

ਚੰਡੀਗੜ੍ਹ, 30 ਜੂਨ 2023 – ਮੋਗਾ ਪੁਲਿਸ ਨੇ ਸਿੱਖ ਫਾਰ ਜਸਟਿਸ (SFJ) ਦੇ ਮੁੱਖੀ ਗੁਰਪਤਵੰਤ ਪੰਨੂ ਦੇ ਇਸ਼ਾਰੇ ‘ਤੇ ਪੰਜਾਬ ਅਤੇ ਹਰਿਆਣਾ ਵਿੱਚ ਦੇਸ਼ ਵਿਰੋਧੀ ਨਾਅਰੇ ਲਿਖਣ ਅਤੇ ਖਾਲਿਸਤਾਨੀ ਝੰਡੇ ਲਹਿਰਾਉਣ ਵਾਲੇ ਇੱਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਜਲਦੀ ਹੀ ਉਹ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ।ਡੀਜੀਪੀ ਯਾਦਵ ਅਨੁਸਾਰ ਇਹ ਗਰੋਹ ਲੰਮੇ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਖਾਲਿਸਤਾਨੀ ਨਾਅਰੇ ਲਿਖ ਰਿਹਾ ਸੀ।

ਇੰਨਾ ਹੀ ਨਹੀਂ ਦੇਸ਼ ਵਿਰੋਧੀ ਨਾਅਰੇ ਲਿਖ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਪਿਛਲੇ ਕਾਫੀ ਸਮੇਂ ਤੋਂ ਇਸ ਗਿਰੋਹ ਦੀ ਤਲਾਸ਼ ਵਿੱਚ ਸੀ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਤਰੀਕੇ ਨਾਲ ਜਾਂਚ ਕਰ ਰਹੀ ਸੀ।

ਆਖ਼ਰਕਾਰ ਇਨ੍ਹਾਂ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਈ। ਪੁਲਿਸ ਹੁਣ ਦੋਸ਼ੀਆਂ ਤੋਂ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਨ ‘ਚ ਜੁਟੀ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਨੂ ਇਨ੍ਹਾਂ ਮੁਲਜਮਾਂ ਨੂੰ ਨਾਅਰੇ ਲਿਖਣ ਲਈ ਪੈਸੇ ਭੇਜ ਰਿਹਾ ਸੀ। ਪੁਲਿਸ ਨੇ ਪੈਸੇ ਭੇਜਣ ਦੇ ਸਾਧਨਾਂ ਅਤੇ ਸੰਪਰਕ ਦੇ ਤਰੀਕਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨਹੀਂ ਰਹੇ

ਛਾਪੇਮਾਰੀ ਕਰਨ ਗਏ ਪੁਲਿਸ ਮੁਲਾਜ਼ਮਾਂ ਨਾਲ ਹੋਈ ਧੱਕਾਮੁੱਕੀ: ਵਰਦੀ ਵੀ ਪਾੜੀ, ਗੱਡੀ ਵੀ ਭੰਨੀ