ਮੋਗਾ, 24 ਅਗਸਤ 2023 – ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਜੇ. ਇਲਨਚੇਲੀਅਨ (ਆਈ.ਪੀ.ਐਸ.) ਦੀ ਹਦਾਇਤ ਉੱਪਰ ਸ਼੍ਰੀ ਮਨਜੀਤ ਸਿੰਘ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਦੀ ਅਗਵਾਈ ਵਿੱਚ ਐਸ.ਆਈ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਨਿਹਾਲ ਸਿੰਘ ਵਾਲਾ, ਏ.ਐਸ.ਆਈ. ਜਸਵੰਤ ਸਿੰਘ, ਚੌਂਕੀ ਇੰਚਾਰਜ ਬਿਲਾਸਪੁਰ ਨੂੰ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਇਕ ਗੈਂਗ ਲੜਕੀਆ ਦੀ ਮੱਦਦ ਨਾਲ ਰਾਹਗੀਰਾਂ ਨਾਲ ਲਿਫ਼ਟ ਲੈਣ ਬਹਾਨੇ ਪੈਸੇ ਦੀ ਲੁੱਟ ਖੋਹ ਕਰਦਾ ਹੈ।
ਇਸ ਤਹਿਤ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਅਤੇ ਮੁਕਦਮੇਂ ਦੀ ਤਫਤੀਸ਼ ਦੌਰਾਨ ਮਿਤੀ 22 ਅਗਸਤ, ਨੂੰ 8 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਗਈ ਜਿੰਨਾਂ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਉਨ੍ਹਾਂ ਕੁਝ ਦਿਨ ਪਹਿਲਾ ਮਿਲ ਕੇ ਪਲਾਨ ਬਣਾ ਕਿ ਸੁਖਵਿੰਦਰ ਕੌਰ ਉਰਫ਼ ਸੁੱਖੀ ਨੂੰ ਬੱਸ ਸਟੈਂਡ ਹਿੰਮਤਪੁਰਾ ਉਤਾਰ ਦਿੱਤਾ ਸੀ ਅਤੇ ਬਾਕੀ ਜਣੇ ਸਾਇਡ ਉੱਪਰ ਖੜੇ ਹੋ ਗਏ ਸਨ। ਜਦ ਸੁਖਵਿੰਦਰ ਸਿੰਘ ਉਰਫ ਸੁੱਖੀ ਨੇ ਇੱਕ ਵਿਅਕਤੀ ਪਾਸੋ ਉਸਦੀ ਗੱਡੀ ਰੁਕਵਾ ਕੇ ਨਿਹਾਲ ਸਿੰਘ ਵਾਲਾ ਜਾਣ ਵਾਸਤੇ ਲਿਫਟ ਮੰਗੀ ਤਾਂ ਸੁਖਵਿੰਦਰ ਕੌਰ ਉਸਦੀ ਗੱਡੀ ਵਿੱਚ ਬੈਠ ਗਈ ਅਤੇ ਇਹ ਬਾਕੀ ਸਾਰੇ ਜਣੇ ਇੱਕ ਦਮ ਆਪਣੀ ਗੱਡੀ ਅਲਟੋ ਵਿੱਚ ਬੈਠ ਕੇ ਉਸ ਵਿਅਕਤੀ ਦੀ ਗੱਡੀ ਦੇ ਮੂਹਰੇ ਰੋਕ ਲਈ ਤਾਂ ਸਾਰੇ ਜਣੇ ਗੱਡੀ ਵਿੱਚੋਂ ਉਤਰ ਕੇ ਉਸ ਵਿਅਕਤੀ ਪਾਸੋ ਸੁਖਵਿੰਦਰ ਕੌਰ ਨੂੰ ਗੱਡੀ ਵਿੱਚ ਬਠਾਉਣ ਬਾਰੇ ਪੁੱਛਿਆ ਤਾ ਉਹ ਬੰਦਾ ਘਬਰਾ ਗਿਆ ਜਿਸਨੂੰ ਇਹਨਾ ਨੇ ਉਸ ਦਾ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਸੁਰਿੰਦਰਪਾਲ ਸਿੰਘ ਵਾਸੀ ਫਿਰੋਜਪੁਰ ਦੱਸਿਆ, ਜਿਸਨੂੰ ਦੋਸ਼ੀਆ ਵੱਲੋ ਡਰਾ ਧਮਕਾ ਕੇ ਮੁਹੰਮਦ ਯੂਨਿਸ ਖਾਨ ਪੁੱਤਰ ਮੁਨਸੀ ਖਾਨ ਵਾਸੀ ਰੁੂੜੇਕੇਕਲਾ ਦੇ ਖਾਤੇ ਵਿੱਚ ਦੋ ਐਟਰੀਆ 50-50 ਹਜ਼ਾਰ ਰੁਪਏ ਖਾਤੇ ਵਿੱਚ ਗੂਗਲ ਪੇ ਰਾਹੀ ਕਰਵਾ ਲਏ ਅਤੇ ਏ.ਟੀ.ਐਮ ਰਾਹੀ ਅਤੇ ਕੁਝ ਨਗਦੀ ਕੁੱਲ 2 ਲੱਖ 75 ਹਜ਼ਾਰ ਰੁਪਏ ਲੈ ਲਏ ਤੇ ਉਸ ਨੂੰ ਮੌਕਾ ਤੇ ਹੀ ਡਰਾ ਧਮਕਾ ਕੇ ਭਜਾ ਦਿੱਤਾ।
ਮੁਕਦਮੇ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਖ ਵੱਖ ਬਰਾਮਦਗੀ ਕੀਤੀ ਗਈ ਹੈ, ਜਿਸ ਵਿੱਚ 1 ਲੱਖ 85 ਹਜ਼ਾਰ ਰੁਪਏ, ਇੱਕ ਅਲਟੋ ਕਾਰ ਪੀ.ਬੀ. 11 ਏ.ਐਲ. 8555, 1 ਰਿਵਾਲਵਰ 32 ਬੋਰ, ਸਮੇਤ 2 ਰੌਂਦ 32 ਬੋਰ, 1 ਰਾਈਫ਼ਲ 12 ਬੋਰਡ, ਇੱਕ ਮੋਟਰਸਾਈਕਲ ਸੀ.ਡੀ. ਡੀਲੱਕਸ ਨੰਬਰ ਪੀ.ਬੀ. 03 ਬੀ.ਈ. 5174 ਸ਼ਾਮਿਲ ਹਨ। ਦੋਸ਼ੀਆਂ ਖਿਲਾਫ ਮੁਕੱਦਮਾ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਨੂੰ ਮਾਣਯੌਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੌਰ ਪੁਛਗਿੱਛ ਕੀਤੀ ਜਾਵੇਗੀ।