ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੱਕੜੀ ਗਿਰੋਹ ਕਾਬੂ

ਸ੍ਰੀ ਮੁਕਤਸਰ ਸਾਹਿਬ, 31ਅਗਸਤ 2024:ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇੱਕ ਤਿੱਕੜੀ ਗਿਰੋਹ ਨੂੰ ਕਾਬੂ ਕਰਕੇ ਚੋਰੀ ਦੇ 10 ਮੋਟਰਸਾਇਕਲ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਿਸ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਥਾਣਾ ਸਦਰ ਮਲੋਟ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੌਰਾਨ ਬੰਟੀ ਸਿੰਘ ਪੁੱਤਰ ਕਾਕਾ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਢਾਡਾਂ ਪੁੱਤਰ ਗੁਲਸ਼ੇਰ ਸਿੰਘ ਵਾਸੀਆਨ ਤਰਖਾਣਵਾਲਾ ਨੂੰ ਚੋਰੀ ਦੇ ਮੋਟਰਸਾਇਕਲ ਸਮੇਤ ਗ੍ਰਿਫਤਾਰ ਕਰਕੇ ਥਾਣਾ ਸਦਰ ਮਲੋਟ ’ਚ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਰਿਮਾਂਡ ਹਾਸਲ ਕਰਕੇ ਕੀਤੀ ਪੁੱਛ ਪੜਤਾਲ ਦੌਰਾਨ ਮੁਲਜਮਾਂ ਨੇ ਮੰਨਿਆ ਕਿ ਆਪਣੇ ਸਾਥੀ ਯਾਦੀ ਸਿੰਘ ਉਰਫ ਯਾਦਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਉੜਾਗ ਨਾਲ ਮਿਲ ਕੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਪਿੰਡਾਂ ਸ਼ਹਿਰਾਂ ਚੋਂ ਮੋਟਰਸਾਇਕਲ ਚੋਰੀ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਯਾਦੀ ਸਿੰਘ ਉਰਫ ਯਾਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਮੁਲਜਮਾਂ ਦੀ ਨਿਸ਼ਾਨਦੇਹੀ ਤੇ ਚੋਰੀ ਦੇ 9 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਿਸ ਹੁਣ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ। ਮੁਕਤਸਰ ਪੁਲਿਸ ਅਨੁਸਾਰ ਬੰਟੀ ਸਿੰਘ ਪੁੱਤਰ ਕਾਕਾ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਢਾਡਾਂ ਪੁੱਤਰ ਗੁਲਸ਼ੇਰ ਸਿੰਘ ਖਿਲਾਫ ਥਾਣਾ ਸਦਰ ਮਲੋਟ ’ਚ ਇੱਕ-ਇੱਕ ਮੁਕੱਦਮਾ ਦਰਜ ਹੈ ਜਦੋਂਕਿ ਯਾਦਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਤੇ ਇਸ ਤੋਂ ਪਹਿਲਾਂ 5 ਮੁਕੱਦਮੇ ਦਰਜ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

NRI ਪ੍ਰੇਮਿਕਾ ਦੇ ਪਿਤਾ ਦਾ ਕਤਲ ਮਾਮਲਾ: ਗਾਇਕ ਦਾ ਸਾਥੀ ਕਾਬੂ

ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ Sukhbir Badal, ਸੌਂਪਿਆ ਆਪਣਾ ਸਪੱਸ਼ਟੀਕਰਨ