ਦਾਖਾ, 11 ਅਪ੍ਰੈਲ 2025 – ਅੱਜ ਮਿਤੀ 11.04.25 ਨੂੰ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ-ਡਵੀਜਨ ਦਾਖਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ. ਅੰਕੁਰ ਗੁਪਤਾ ਆਈ.ਪੀ.ਐਸ. ਐਸ.ਐਸ.ਪੀ.ਲੁਧਿਆਣਾ (ਦਿਹਾਤੀ) ਜੀ ਅਤੇ ਸ੍ਰੀ ਹਰਕਮਲ ਕੌਰ ਐਸ.ਪੀ (ਡੀ) ਲੁਧਿਆਣਾ (ਦਿਹਾਤੀ) ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਪਰ ਕਾਰਵਾਈ ਕਰਦੇ ਹੋਏ ਕਮਲਜੀਤ ਕੁਮਾਰ ਪੁੱਤਰ ਰਾਮ ਪਾਲ ਵਾਸੀ ਮੁਹੱਲਾ ਬ੍ਰਹਮਪੁਰੀ ਫਿਲੌਰ ਜਿਲਾ ਜਲੰਧਰ ਦੇ ਬਿਆਨ ਪਰ ਮੁੱਕਦਮਾ ਨੰਬਰ 56 ਮਿਤੀ 10.04.2025 ਅ/ਧ 309(4),111,3(5) ਬੀ.ਐਨ.ਐਸ ਥਾਣਾ ਦਾਖਾ ਦਰਜ ਰਜਿਸਟਰ ਕੀਤਾ ਗਿਆ।
ਉਕਤ ਦੋਸੀਆਂ ਨੇ ਮਿਤੀ 08.04.2025 ਨੂੰ ਮੁੱਦਈ ਦੇ ਸਕੂਟਰੀ ਪਰ ਸਵਾਰ ਹੋ ਕੇ ਜਾਦੇ ਹੋਏ ਲੁਧਿਆਣਾ ਫਿਰੋਜਪੁਰ ਜੀ.ਟੀ ਰੋਡ ਜਾਹਿਰ ਬਲੀ ਬੰਦੋਵਾਲ ਨਜਦੀਕ ਝਾੜੀਆ ਵਿੱਚੋ ਨਿਕਲ ਕੇ ਰੋਕ ਲਿਆ। ਜਿੰਨਾ ਨੇ ਹਥਿਆਰ ਦਾ ਡਰਾਵਾ ਦੇ ਕੇ ਮੁਦਈ ਦੀ ਕੁੱਟਮਾਰ ਕਰਕੇ ਉਸ ਪਾਸੇ 4500 ਰੁਪਏ ਦੀ ਭਾਰਤੀ ਕਰੰਸੀ, ਸਕੂਟਰੀ ਅਤੇ ਮੋਬਾਇਲ ਫੋਨ ਸੈਮਸੰਗ ਖੋਹ ਲਏ। ਜਿਸ ਪਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਦੀ ਟੀਮ ਸ.ਥ ਨਰਿੰਦਰ ਕੁਮਾਰ ਵੱਲੋਂ ਸਮੇਤ ਸਾਥੀਆਂ ਦੇ ਦੋਸੀਆਂ ਪਰ ਤੁਰੰਤ ਐਕਸਨ ਲੈਂਦੇ ਹੋਏ ਵਾਰਦਾਤ ਕਰਨ ਵਾਲੇ ਦੋਸੀ ਤੁਰੰਤ ਟਰੇਸ ਕਰਕੇ ਦੋਸੀਆਨ ਸੁਖਮਨ ਸਿੰਘ ਉਰਫ ਸੁੱਖੂ ਪੁੱਤਰ ਹਰਭਜਨ ਸਿੰਘ, ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਮਨਜੀਤ ਸਿੰਘ ਨੂੰ ਮੁੱਕਦਮਾ ਵਿਚ ਗ੍ਰਿਫਤਾਰ ਕੀਤਾ ਹੈ।ਤੀਸਰੇ ਦੋਸੀ ਸਾਗਰ ਦੀ ਭਾਲ ਜਾਰੀ ਹੈ। ਗ੍ਰਿਫਤਾਰ ਦੋਸੀਆਂ ਦਾ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਦੇ ਖੁਲਾਸੇ ਹੋਣ ਦੀ ਉਮੀਦ ਹੈ। ਡੀ.ਐਸ.ਪੀ ਖੋਸਾ ਨੇ ਦੱਸਿਆ ਗਿਆ ਕਿ ਦੋਸ਼ੀਆਂ ਪਾਸੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿੰਨਾ ਨੇ ਅਜਿਹੇ ਮਾੜੇ ਵਿਰਤੀ ਵਾਲੇ ਵਿਆਕਤੀ ਨੂੰ ਚਿਤਾਵਨੀ ਦਿੰਦੇ ਹੋਏ ਕਿ ਉਹ ਆਪਣੀ ਅਜਿਹੀਆਂ ਹਰਕਤਾਂ ਤੋਂ ਬਾਜ ਆ ਜਾਣ, ਪੁਲਿਸ ਉਨਾਂ ਖਿਲਾਫ ਕਾਰਵਾਈ ਕਰਨ ਲਈ ਪੱਬਾਂ ਭਾਰ ਹੈ।
ਦੋਸ਼ੀ ਵਿਅਕਤੀਆਂ ਦਾ ਨਾਮ ਅਤੇ ਪੂਰਾ ਪਤਾ:-
ਸੁਖਮਨ ਸਿੰਘ ਉਰਫ ਸੁੱਖੂ ਪੁੱਤਰ ਹਰਭਜਨ ਸਿੰਘ, (ਗ੍ਰਿਫਤਾਰ)
ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਮਨਜੀਤ ਸਿੰਘ,(ਗ੍ਰਿਫਤਾਰ)
ਸਾਗਰ ਪੁੱਤਰ ਓਮਵੀਰ ਵਾਸੀਆਨ ਬੰਦੋਵਾਲ (ਗ੍ਰਿਫਤਾਰੀ ਬਾਕੀ)

ਬ੍ਰਾਮਦਗੀ:-
ਇੱਕ ਸਕੂਟਰੀ ਨੰਬਰ PB-08-DX-4496. ਇੱਕ ਦਾਹ ਅਤੇ ਇੱਕ ਮੋਬਾਇਲ ਮਾਰਕਾ ਸੈਮਸੰਗ
ਸਾਗਰ ਪੁੱਤਰ ਓਮਵੀਰ ਪਰ ਪਹਿਲਾ ਦਰਜ ਮੁਕੱਦਮੇ
- ਮੁਕੱਦਮਾ ਨੰ 20/6.2.2022 ਅ/ਧ 457,380 ਭ/ਦ ਥਾਣਾ ਦਾਖਾ
- ਮੁਕੰਦਮਾ ਨੰਬਰ 105/28.07.2022 ਅ/ਧ 380.457 ਭ/ਦ ਥਾਣਾ ਦੁੱਗਰੀ ਲੁਧਿਆਣਾ
- ਮੁਕੱਦਮਾ ਨੰਬਰ 100 ਮਿਤੀ 27.07.2023 ਅ/ਧ 379-ਬੀ (2), 34 ਭ/ਦ ਥਾਣਾ ਸਰਾਭਾ ਨਗਰ ਲੁਧਿਆਣਾ
ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਮਨਜੀਤ ਸਿੰਘ ਪਰ ਦਰਜ ਮੁਕੱਦਮੇ
- ਮੁਕੱਦਮਾ ਨੰਬਰ 21 ਮਿਤੀ 16/04/2022 ਅ/ਧ 3 ਰੇਲਵੇ ਐਕਟ ਥਾਣਾ RPF ਲੁਧਿਆਣਾ,
- ਮੁਕੰਦਮਾ ਨੰਬਰ 49 ਮਿਤੀ 06/04/2023 ਅ/ਧ 454,38) ਭ/ਦੇ ਥਾਣਾ ਦਾਖਾ ਲੁਧਿਆਣਾ (ਦਿਹਾਤੀ),
