ਲੁਧਿਆਣਾ, 25 ਅਪ੍ਰੈਲ 2025 – ਅੰਕੁਰ ਗੁਪਤਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ), ਵਰਿੰਦਰ ਸਿੰਘ ਖੋਸਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਦਾਖਾ ਲੁਧਿਆਣਾ (ਦਿਹਾਤੀ) ਜੀ ਦੀਆਂ ਹਦਾਇਤਾਂ ਮੁਤਾਬਿਕ ਮੁੱਖ ਅਫਸਰ ਥਾਣਾ ਜੋਧਾਂ ਐਸ.ਆਈ. ਸਾਹਿਬਮੀਤ ਸਿੰਘ ਵੱਲੋ ਸਮੇ ਸਮੇ ਪਰ ਦਿੱਤੀਆ ਹਦਾਇਤਾ ਪਰ ਮਿਤੀ 24.04.2025 ਨੂੰ ਥਾਣਾ ਜੋਧਾਂ ਦੇ ਸ.ਬ. ਦਲਵਿੰਦਰ ਸਿੰਘ 366 ਸਮੇਤ ਸਾਥੀ ਕਰਮਚਾਰੀਆਂ ਦੇ ਦੋਸ਼ੀ ਹਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗੁੱਜਰਵਾਲ ਥਾਣਾ ਜੋਧਾ ਜਿਲ੍ਹਾ ਲੁਧਿਆਣਾ ਨੂੰ ਦੜੇ ਸੱਟੇ ਦਾ ਧੰਦਾ ਕਰਨ ਦੇ ਦੋਸ਼ ਵਿੱਚ ਦੜੇ ਸੱਟੇ ਨਾਲ ਕਮਾਏ 7 ਲੱਖ 50 ਹਜਾਰ 540 ਰੁਪਏ ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 37 ਮਿਤੀ 24.04.2025 ਅ/ਧ 13ਏ/3/67 ਜੂਆ ਐਕਟ, 318(4) ਬੀ.ਐਨ.ਐਸ ਥਾਣਾ ਜੋਧਾ ਦਰਜ ਰਜਿਸਟਰ ਕੀਤਾ ਗਿਆ।
ਜੋ ਦੋਸੀ ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇਕੇ ਕਹਿੰਦਾ ਸੀ ਕਿ ਉਹ 20 ਰੁਪਏ ਦੇ 400 ਰੁਪਏ ਬਣਾ ਕੇ ਦੇਵੇਗਾ। ਜੋ ਸਰੇਆਮ ਆਪਣੇ ਘਰ ਵਿਚ ਦੜੇ ਸੱਟੇ ਦਾ ਧੰਦਾ ਕਰਦਾ ਸੀ। ਪੁਲਿਸ ਵੱਲੋ ਇਸਦੇ ਘਰ ਰੇਡ ਕਰਨ ਤੇ ਇਸ ਪਾਸੋ 7 ਲੱਖ 50 ਹਜਾਰ 540 ਰੁਪਏ ਭਾਰਤੀ ਕਰੰਸੀ ਸਮੇਤ ਰਜਿਸਟਰ ਬਰਾਮਦ ਕਰਵਾਇਆ ਗਿਆ। ਰਜਿਸਟਰ ਵਿਚ ਦੋਸੀ ਵੱਲੋ ਲੋਕਾਂ ਤੋ ਚੁੰਗਲ ਵਿਚ ਫਸਾ ਕੇ ਰੁਪਏ ਲੈਣ ਦੇ ਰਿਕਾਰਡ ਰੱਖਿਆ ਜਾਦਾ ਸੀ। ਜਿਸ ਵੱਲੋ ਆਮ ਲੋਕਾਂ ਨੂੰ ਲਾਲਚ ਦੇਕੇ ਜਾਲ ਵਿਚ ਫਸਾਉਣ ਦੇ ਨਾਲ-2 ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਧੋਖਾਦੇਹੀ ਕੀਤੀ ਜਾ ਰਹੀ ਸੀ। ਜਿਸ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸਨੂੰ ਅੱਜ ਮਿਤੀ 25.04.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਨ ਤੋ ਬਾਅਦ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਡੀ.ਐਸ.ਪੀ ਖੋਸਾ ਵੱਲੋ ਅਜਿਹੇ ਗੋਰਖ ਧੰਦਾ ਕਰਨ ਵਾਲੇ ਵਿਆਕਤੀਆ ਨੂੰ ਸਖਤ ਤਾੜਨਾ ਕੀਤੀ ਗਈ ਕਿ ਉਹ ਭੋਲੇ ਭਾਲੇ ਲੋਕਾ ਨੂੰ ਆਪਣੇ ਜਾਲ ਵਿੱਚ ਫਸਾ ਕੇ ਅਜਿਹਾ ਗੋਰਖ ਧੰਦਾ ਕਰਨ ਤੋ ਬਾਜ ਆਉਣ ਨਹੀ ਤਾਂ ਪੁਲਿਸ ਵੱਲੋ ਸਖਤ ਕਾਰਵਾਈ ਸਹਿਣ ਲਈ ਤਿਆਰ ਰਹਿਣ।
ਦੋਸ਼ੀ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ:-

ਹਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗੁੱਜਰਵਾਲ ਥਾਣਾ ਜੋਧਾ (ਗ੍ਰਿ.24.04.2025)
ਬਰਾਮਦਗੀ ਦਾ ਵੇਰਵਾ:- 7 ਲੱਖ 50 ਹਜਾਰ 540 ਰੁਪਏ
ਮੁਕਦਮਾ ਨੰ. 37 ਮਿਤੀ 24.04.2025 ਅ /ਧ 13ਏ /3/67 ਜੂਆ ਐਕਟ 318(4) ਬੀ.ਐਨ.ਐਸ ਥਾਣਾ ਜੋਧਾ
