- ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ 02 ਕਿਲੋ 192 ਗ੍ਰਾਮ ਹੈਰੋਇਨ, 3 ਪਿਸਤੌਲ ਅਤੇ 2 ਲਖ 60 ਹਜਾਰ ਰੁਪਏ ਡਰੱਗ ਮਣੀ ਕੀਤੀ ਬਰਾਮਦ
ਅੰਮ੍ਰਿਤਸਰ, 3 ਜਨਵਰੀ 2025 – ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਅਤੇ ਇਸ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਲਗਾਤਾਰ ਹੀ ਵੱਡੀਆਂ ਕਾਮਯਾਬੀਆਂ ਵੀ ਹੱਥ ਲੱਗ ਰਹੀਆਂ ਹਨ। ਜਿਸ ਦੇ ਚਲਦੇ ਅੰਮ੍ਰਿਤਸਰ ਪੁਲਿਸ ਨੇ ਇੱਕ ਵਾਰ ਫਿਰ ਤੋਂ ਵੱਡੀ ਕਾਮਯਾਬੀ ਹੱਥ ਲੱਗੀ ਹੈ ਅਤੇ ਤੇ ਅੰਮ੍ਰਿਤਸਰ ਕਮਿਸ਼ਨਰੇਟ ਅਧੀਨ ਆਉਣ ਦੀ ਪੁਲਿਸ ਥਾਣਾ ਛੇਹਰਟਾ ਪੁਲਿਸ ਨੇ ਦੋ ਔਰਤਾਂ ਸਮੇਤ 12 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਵਿੱਚ ਦੋ ਕਿਲੋ 192 ਗ੍ਰਾਮ ਹੈਰੋਇਨ ਅਤੇ ਤਿੰਨ ਪਸਤੌਲ ਅਤੇ 2,60,150 ਰੁਪਏ ਡਰੱਗ ਮਨੀ ਵੀ ਇਹਨਾਂ ਦੇ ਕੋਲੋਂ ਪੁਲਿਸ ਨੇ ਬਰਾਮਦ ਕੀਤੀ ਹੈ।
ਇਸ ਤੋਂ ਇਲਾਵਾ ਪੁਲਿਸ ਨੇ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਨਜੀਤ ਸਿੰਘ ਉਰਫ ਭੋਲਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹੈਰੋਇਨ ਦਾ ਕੰਮ ਕਰ ਰਿਹਾ ਹੈ ਜਿਸ ਦੇ ਚਲਦੇ ਪੁਲਿਸ ਨੇ ਛਾਪੇਮਾਰੀ ਸ਼ੁਰੂ ਕੀਤੀ ਹ ਤੇ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਜੰਮੂ ਕਸ਼ਮੀਰ ਤੋਂ ਵੀ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਮਨਜੀਤ ਸਿੰਘ ਉਰਫ ਭੋਲਾ, ਜੋਬਨਪ੍ਰੀਤ ਸਿੰਘ ਉਰਫ ਜੋਬਨ, ਹਰਪ੍ਰੀਤ ਸਿੰਘ ਉਰਫ ਹੈਪੀ, ਬਬਲੀ, ਅੰਮ੍ਰਿਤਪਾਲ ਸਿੰਘ ਅੰਸ਼ੂ, ਅਨਿਕੇਤ ਵਰਮਾ,ਹਰਸ਼ਪ੍ਰੀਤ ਸਿੰਘ ਉਰਫ ਹਰਮਨ, ਗੁਰਪ੍ਰੀਤ ਸਿੰਘ ਉਰਫ ਗੋਪੀ, ਲਵਪ੍ਰੀਤ ਸਿੰਘ ਉਰਫ ਜਸ਼ਨ, ਮਨਦੀਪ ਸਿੰਘ ਉਰਫ ਕੌਸ਼ਲ ਅਤੇ ਰੇਸ਼ਮਾ ਅਤੇ ਆਕਾਸ਼ ਦੀਪ ਸਿੰਘ ਉਰਫ ਅਰਸ਼ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਆਪਣਾ ਇੱਕ ਗਰੁੱਪ ਚਲਾ ਰਹੇ ਸਨ ਅਤੇ ਅਜਨਾਲਾ ਤੇ ਰਮਦਾਸ ਦੇ ਬਾਰਡਰ ਰਸਤੇ ਡਰੋਨ ਦੇ ਰਾਹੀ ਹੈਰੋਇਨ ਦੀਆਂ ਖੇਪਾਂ ਭਾਰਤ ਮੰਗਾਉਂਦੇ ਸੀ ਅਤੇ ਅੱਗੇ ਸਪਲਾਈ ਕਰਦੇ ਸੀ ਅਤੇ ਇਹਨਾਂ ਵੱਲੋਂ ਹੈਰੋਇਨ ਦੀ ਖੇਪ ਦੇ ਨਾਲ ਆਟੋਮੈਟਿਕ ਪਿਸਤੌਲ ਵੀ ਮੰਗਵਾਏ ਜਾ ਰਹੇ ਸਨ ਨੇ ਦੱਸਿਆ ਕਿ ਹੁਣ ਇਹ ਵਿਅਕਤੀ ਸਰਦੀਆਂ ਦੇ ਵਿੱਚ ਸਨੋਫੋਲ ਦੇਖਣ ਦੇ ਲਈ ਜੰਮੂ ਕਸ਼ਮੀਰ ਉੱਗੇ ਹੋਏ ਸਨ ਅਤੇ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਇਹਨਾਂ ਨੂੰ ਉਥੋਂ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।