ਤਰਨਤਾਰਨ ‘ਚ ਪੁਲਿਸ ਐਨਕਾਊਂਟਰ, ਗੈਂਗਸਟਰ ਨੂੰ ਲੱਗੀਆਂ 2 ਗੋ+ਲੀਆਂ, ਸਾਥੀ ਸਮੇਤ ਕਾਬੂ

  • ਗੈਂਗਸਟਰ ਵਾਰਦਾਤ ਕਰਨ ਦੀ ਬਣਾ ਰਿਹਾ ਸੀ ਯੋਜਨਾ
  • ਨਾਕਾਬੰਦੀ ਦੌਰਾਨ ਪੁਲਿਸ ‘ਤੇ ਕੀਤੀ ਫਾਇਰਿੰਗ
  • ਪੁਲਿਸ ਨੇ ਸਾਥੀ ਸਮੇਤ ਫੜਿਆ

ਤਰਨਤਾਰਨ, 22 ਦਸੰਬਰ 2023 – ਤਰਨਤਾਰਨ ਵਿੱਚ ਬੀਤੀ ਰਾਤ (21 ਦਸੰਬਰ) ਨੂੰ ਇੱਕ ਪੁਲਿਸ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਤਰਨਤਾਰਨ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਅਤੇ ਗੈਂਗਸਟਰ ਅਤੇ ਉਸਦੇ ਸਾਥੀ ਵਿਚਕਾਰ ਗੋਲੀਬਾਰੀ ਹੋਈ ਹੈ। ਜਿਸ ਵਿੱਚ ਗੈਂਗਸਟਰ ਨੂੰ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਉਸਨੂੰ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਦਬੋਚ ਲਿਆ। ਗੈਂਗਸਟਰ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਫੜੇ ਗਏ ਗੈਂਗਸਟਰ ਦੀ ਪਛਾਣ ਚਰਨਜੀਤ ਉਰਫ ਰਾਜੂ ਸ਼ੂਟਰ ਵਾਸੀ ਪਿੰਡ ਸੰਘਾ ਵਜੋਂ ਹੋਈ ਹੈ। ਜਦਕਿ ਉਸ ਦੇ ਸਾਥੀ ਦੀ ਪਛਾਣ ਪਰਮਿੰਦਰਦੀਪ ਸਿੰਘ ਵਾਸੀ ਪਿੰਡ ਇੱਬਨ ਵਜੋਂ ਹੋਈ ਹੈ।

ਦਰਅਸਲ, ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜੂ ਸ਼ੂਟਰ ਆਪਣੇ ਸਾਥੀ ਨਾਲ ਬਾਈਕ ‘ਤੇ ਇਲਾਕੇ ‘ਚ ਕੋਈ ਵਾਰਦਾਤ ਕਰਨ ਲਈ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਗੁਰਦੁਆਰਾ ਬੀੜ ਸਾਹਿਬ ਤੋਂ ਪਿੰਡ ਕਸੇਲ ਨੂੰ ਜਾਂਦੀ ਸੜਕ ‘ਤੇ ਪੁਲਿਸ ਨੇ ਨਾਕਾ ਲਗਾ ਦਿੱਤਾ। ਇਸ ਦੌਰਾਨ ਬਾਈਕ ਸਵਾਰ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ।

ਦੋਵਾਂ ਨੇ ਪੁਲਿਸ ‘ਤੇ ਚਾਰ ਗੋਲੀਆਂ ਚਲਾਈਆਂ। ਇਸ ‘ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਜਿਸ ਵਿੱਚ ਇੱਕ ਵਿਅਕਤੀ ਨੂੰ ਦੋ ਗੋਲੀਆਂ ਲੱਗੀਆਂ।

ਜਾਣਕਾਰੀ ਮੁਤਾਬਕ ਗੈਂਗਸਟਰ ਰਾਜੂ ਸ਼ੂਟਰ ਖਿਲਾਫ 8 ਕੇਸ ਦਰਜ ਹਨ। ਦੋ ਮਹੀਨੇ ਪਹਿਲਾਂ ਪਿੰਡ ਢੋਟੀਆ ਵਿੱਚ ਸਰਕਾਰੀ ਬੈਂਕ ਲੁੱਟਣ ਦੀ ਕੋਸ਼ਿਸ਼ ਵਿੱਚ ਨਾਕਾਮ ਰਹਿਣ ਤੋਂ ਬਾਅਦ ਉਸ ਨੇ ਪੰਜਾਬ ਪੁਲੀਸ ਦੇ ਏਐਸਆਈ ਬਲਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।

ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪੁਲੀਸ ਦੀ ਗੱਡੀ ’ਤੇ ਦੋ ਗੋਲੀਆਂ ਲੱਗੀਆਂ, ਜਦੋਂਕਿ ਦੋ ਪੁਲੀਸ ਮੁਲਾਜ਼ਮ ਵਾਲ-ਵਾਲ ਬਚ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜੌਰੀ ‘ਚ ਫੌਜ ‘ਤੇ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ: ਦੋ ਜ਼ਖਮੀ, 2 ਜਵਾਨਾਂ ਦੀਆਂ ਲਾ+ਸ਼ਾਂ ਮਿਲੀਆਂ

ਅੱਜ ਤੋਂ 39.50 ਰੁਪਏ ਸਸਤਾ ਹੋਇਆ ਕਮਰਸ਼ੀਅਲ LPG ਸਿਲੰਡਰ