- ਲਿਖਿਆ – ਕੀ ਇਹ ਉਹਨਾਂ ਲਈ ਜ਼ਰੂਰੀ ਨਹੀਂ ਹੈ
ਚੰਡੀਗੜ੍ਹ, 26 ਅਕਤੂਬਰ 2022 – ਸੋਸ਼ਲ ਮੀਡੀਆ ‘ਤੇ ਸ਼ੌਰਿਆ ਗੁਪਤਾ ਨਾਂ ਦੇ ਵਿਅਕਤੀ ਨੇ ਚੰਡੀਗੜ੍ਹ ਪੁਲਿਸ ਦੇ ਪੁਲਿਸ ਕੰਟਰੋਲ ਰੂਮ (ਪੀ.ਸੀ.ਆਰ.) ਜਿਪਸੀ ‘ਚ ਬਿਨਾਂ ਸੀਟ ਬੈਲਟ ਦੇ ਡਰਾਈਵਿੰਗ ਕਰਨ ਵਾਲੇ ਪੁਲਿਸ ਮੁਲਾਜ਼ਮ ਦੇ ਵੀਡੀਓ ਸ਼ੇਅਰ ਕੀਤੇ ਹਨ। ਇਸ ‘ਚ ਉਨ੍ਹਾਂ ਨੇ ਚੰਡੀਗੜ੍ਹ ਟ੍ਰੈਫਿਕ ਪੁਲਸ ਨੂੰ ਪੁੱਛਿਆ ਹੈ ਕਿ ਕੀ ਪੀਸੀਆਰ ਲਈ ਸੀਟ ਬੈਲਟ ਲਗਾਉਣੀ ਜ਼ਰੂਰੀ ਨਹੀਂ ਹੈ ? ਜੇਕਰ ਨਹੀਂ ਤਾਂ ਸਰਕਾਰ ਆਮ ਲੋਕਾਂ ਤੋਂ ਸੀਟ ਬੈਲਟ ਲਗਾਉਣ ਦੀ ਉਮੀਦ ਕਿਉਂ ਰੱਖਦੀ ਹੈ। ਜੇਕਰ ਪੀਸੀਆਰ ਲਈ ਵੀ ਸੀਟ ਬੈਲਟ ਜ਼ਰੂਰੀ ਹੈ ਤਾਂ ਉਨ੍ਹਾਂ ਦਾ ਚਲਾਨ ਕਿਉਂ ਨਹੀਂ ਕੀਤਾ ਜਾਂਦਾ ?
ਤੁਹਾਨੂੰ ਦੱਸ ਦੇਈਏ ਕਿ ਚੰਡੀਗੜ੍ਹ ਟ੍ਰੈਫਿਕ ਪੁਲਸ ਸਮਾਰਟ ਕੈਮਰਿਆਂ ਅਤੇ ਸੋਸ਼ਲ ਮੀਡੀਆ ‘ਤੇ ਪਹੁੰਚ ਰਹੀਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੋਂ ਲੱਖਾਂ ਰੁਪਏ ਦੇ ਚਲਾਨ ਕੱਟ ਰਹੀ ਹੈ। ਇਸ ਦੇ ਨਾਲ ਹੀ ਆਮ ਲੋਕ ਹੀ ਨਹੀਂ ਸਗੋਂ ਪੁਲਿਸ ਮੁਲਾਜ਼ਮ ਵੀ ਲੋਕਾਂ ਦੇ ਸਮਾਰਟ ਕੈਮਰਿਆਂ ਵਿੱਚ ਕੈਦ ਹੋ ਰਹੇ ਹਨ। ਹਾਲਾਂਕਿ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ‘ਕੈਮਰੇ ‘ਤੇ ਕੈਦ’ ਕਰਨ ਦੀ ਹਿੰਮਤ ਬਹੁਤ ਘੱਟ ਲੋਕ ਦਿਖਾਉਂਦੇ ਹਨ।
ਇਸ ਪੀਸੀਆਰ ਦੀ ਲੋਕੇਸ਼ਨ ਵੀ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ 22 ਅਕਤੂਬਰ ਨੂੰ ਇਹ ਪੀ.ਸੀ.ਆਰ ਸੈਕਟਰ 15/16 ਲਾਈਟ ਪੁਆਇੰਟ ਤੋਂ 20:22 ਵਜੇ ਲੰਘ ਰਹੀ ਸੀ। ਇਸ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਇਸ ਪੋਸਟ ‘ਤੇ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਨਗਰ ਨਿਗਮ ਨੂੰ ਵੀ ਟੈਗ ਕੀਤਾ ਗਿਆ ਹੈ।
ਇਸ ਪੋਸਟ ’ਤੇ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਪੀਸੀਆਰ ਵਾਹਨ ਦੀ ਆਰਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ਨੰਬਰ ਭੇਜਣ ਲਈ ਕਿਹਾ ਤਾਂ ਜੋ ਕਾਰਵਾਈ ਕੀਤੀ ਜਾ ਸਕੇ। ਇਸ ’ਤੇ ਸ਼ੌਰਿਆ ਗੁਪਤਾ ਨੇ ਪੁਲੀਸ ਨੂੰ ਸਮਾਂ ਅਤੇ ਥਾਂ ਦੱਸੀ ਹੈ। ਇਸ ਪੀਸੀਆਰ ਨੂੰ ਟਰੈਕ ਕੀਤਾ ਜਾ ਸਕਦਾ ਹੈ। ਜਿਸ ਥਾਂ ‘ਤੇ ਵੀਡੀਓ ਬਣਾਈ ਗਈ ਸੀ, ਉਥੇ ਕੈਮਰੇ ਵੀ ਲੱਗੇ ਹੋਏ ਹਨ। ਇਸ ਦੇ ਨਾਲ ਹੀ ਸ਼ੌਰਿਆ ਨੇ ਘਟਨਾ ਵਾਲੀ ਥਾਂ ਦਾ ਗੂਗਲ ਮੈਪ ਵੀ ਪੁਲਿਸ ਨਾਲ ਸਾਂਝਾ ਕੀਤਾ ਹੈ।
ਦੱਸ ਦੇਈਏ ਕਿ ਦੀਵਾਲੀ ਦੇ ਮੌਕੇ ‘ਤੇ ਚੰਡੀਗੜ੍ਹ ਪੁਲਿਸ ਦਾ ਇੱਕ ਮੁਲਾਜ਼ਮ ਬਿਨਾਂ ਹੈਲਮੇਟ ਦੇ ਸਿਵਲ ਕੱਪੜਿਆਂ ‘ਚ ਸਰਕਾਰੀ ਬੁਲੇਟ ਚਲਾਉਂਦੇ ਕੈਮਰੇ ‘ਚ ਕੈਦ ਹੋ ਗਿਆ ਸੀ। ਕਲੋਨੀ ਨੰਬਰ 4 ਲਾਈਟ ਪੁਆਇੰਟ ’ਤੇ ਦਿਨ ਵੇਲੇ ਕਿਸੇ ਨੇ ਉਸ ਦੀ ਫੋਟੋ ਖਿੱਚ ਕੇ ਚੰਡੀਗੜ੍ਹ ਟਰੈਫਿਕ ਪੁਲੀਸ ਨਾਲ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤੇ ਉਸ ਦਾ ਚਲਾਨ ਵੀ ਜਾਰੀ ਕਰ ਦਿੱਤਾ ਗਿਆ।