ਪੁਲਿਸ ਮੁਲਾਜ਼ਮ ਨੇ ਨੌਜਵਾਨਾਂ ਨੂੰ ਮਾਰੇ ਥੱਪੜ: ਵੀਡੀਓ ਹੋਈ ਵਾਇਰਲ

  • ਇੱਕ ਨੂੰ ਵਾਲਾਂ ਤੋਂ ਫੜ ਕੇ ਮਾਰਿਆ ਮੁੱਕਾ,
  • ਸੋਸ਼ਲ ਮੀਡੀਆ ‘ਤੇ ਵੀਡੀਓ ਹੋਈ ਵਾਇਰਲ,
  • ਨੌਜਵਾਨ ਥਾਣੇ ਦੇ ਸਾਹਮਣੇ ਹੋਟਲ ‘ਚ ਮਨਾ ਰਹੇ ਸੀ ਜਨਮ ਦਿਨ ਦੀ ਪਾਰਟੀ

ਬਠਿੰਡਾ, 23 ਅਕਤੂਬਰ 2023 – ਬਠਿੰਡਾ ਦੇ ਸਿਵਲ ਲਾਈਨ ਥਾਣੇ ਦੇ ਸਾਹਮਣੇ ਸਥਿਤ ਇੱਕ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਮਨਾ ਰਹੇ ਨੌਜਵਾਨਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਥੱਪੜ ਮਾਰ ਦਿੱਤੇ। ਨੌਜਵਾਨ ਨੂੰ ਥੱਪੜ ਮਾਰੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਨ੍ਹਾਂ ਨੌਜਵਾਨਾਂ ਨੇ ਪੁਲੀਸ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਜਾਣਕਾਰੀ ਮੁਤਾਬਕ ਬੀਟ ਥਾਣੇ ਦੇ ਸਾਹਮਣੇ ਸਥਿਤ ਇਕ ਹੋਟਲ ‘ਚ ਚਾਰ-ਪੰਜ ਨੌਜਵਾਨ ਜਨਮ ਦਿਨ ਦੀ ਪਾਰਟੀ ਮਨਾ ਰਹੇ ਸਨ। ਉਨ੍ਹਾਂ ਦੇ ਨਾਲ ਇੱਕ ਕੁੜੀ ਵੀ ਸੀ। ਇਸ ਦੌਰਾਨ ਸਿਵਲ ਲਾਈਨ ਥਾਣੇ ਦੇ ਤਿੰਨ-ਚਾਰ ਮੁਲਾਜ਼ਮ ਚੈਕਿੰਗ ਲਈ ਹੋਟਲ ਪੁੱਜੇ।

ਇਸ ਦੌਰਾਨ ਇਕ ਮੁਲਾਜ਼ਮ ਨੇ ਕੁਰਸੀਆਂ ‘ਤੇ ਬੈਠੇ ਨੌਜਵਾਨਾਂ ਨੂੰ ਖੜ੍ਹਾ ਕਰ ਕੇ ਥੱਪੜ ਮਾਰ ਦਿੱਤੇ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਹੋਟਲ ਤੋਂ ਬਾਹਰ ਕੱਢ ਦਿੱਤਾ। ਨੌਜਵਾਨ ਨੂੰ ਥੱਪੜ ਮਾਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਇੰਚਾਰਜ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਉਕਤ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨ ਦਾ ਕ+ਤ+ਲ: ਪੁਰਾਣੀ ਰੰਜਿਸ਼ ‘ਚ 7-8 ਮੁਲਜ਼ਮਾਂ ਨੇ ਕੁਹਾੜੀ ਤੇ ਤ+ਲਵਾਰਾਂ ਨਾਲ ਵੱ+ਢਿਆ

ਮਾਰਕੀਟ ਕਮੇਟੀ ਮੋਗਾ ਅਤੇ ਕੋਟ ਈਸੇ ਖਾਂ ਦੇ ਨਵ ਨਿਯੁਕਤ ਚੇਅਰਮੈਨਾਂ ਨੇ ਅਹੁਦੇ ਸੰਭਾਲੇ