- ਗੁਰਦੁਆਰਾ ਚੋਣ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਡਾ.ਰਾਣੂੰ ਨੇ ਲਿਖਿਆ ਪੱਤਰ
- ਸੁਪਰੀਮਕੋਰਟ ਵੱਲੋਂ ਧਾਰਮਿਕ ਨਾਵਾਂ ਤੇ ਰਜਿਸਟਰਡ ਹੋਏ ਰਾਜਨੀਤਕ ਦਲਾਂ ਦੀ ਮਾਨਤਾ ਰੱਦ ਕਰਨ ਬਾਰੇ 18 ਅਕਤੂਬਰ ਲਈ ਨੋਟਿਸ ਜਾਰੀ
ਮੋਹਾਲੀ, 15 ਸਤੰਬਰ 2022 – ਸਹਿਜਧਾਰੀ ਸਿੱਖ ਪਾਰਟੀ ਦੇ ਸੁਪਰੀਮੋ ਡਾ.ਪਰਮਜੀਤ ਸਿੰਘ ਰਾਣੂੰ ਨੇ ਗੁਰਦਵਾਰਾ ਚੋਣ ਕਮਿਸ਼ਨਰ , ਕੇੰਦਰੀ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਅਤੇ ਮੁੱਖ ਚੋਣ ਕਮਿਸ਼ਨ ਭਾਰਤ ਨੂੰ ਪੱਤਰ ਲਿੱਖ ਕੇ ਬੇਨਤੀ ਕੀਤੀ ਹੈ ਕਿ ਭਾਰਤ ਚੋਣ ਕਮਿਸ਼ਨ ਕੋਲੋ ਰਜਿਸਟਰਡ ਕੋਈ ਵੀ ਰਾਜਨੀਤਕ ਪਾਰਟੀ ਨੂੰ ਸਿੱਖ ਧਰਮ ਦੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਿਆਂ ਚੋਣਾ ਲੜਨ ਦੀ ਇਜਾਜਤ ਨਹੀ ਦਿੱਤੀ ਜਾਣੀ ਚਾਹੀਦੀ ਕਿਉਕਿ ਇਹ ਸਾਰੀਆਂ ਰਾਜਨੀਤਕ ਪਾਰਟੀ ਸੈਕੂਲਰ ਹੋਣ ਦੇ ਦਆਵੇ ਦਾ ਇਕ ਹਲਫਨਾਮਾ ਚੋਣ ਕਮਿਸ਼ਨਰ ਕੋਲ ਰਜਿਸਟ੍ਰੇਸ਼ਨ ਕਰਨ ਮੋਕੇ ਦਿੰਦੀਆਂ ਹਨ ਅਤੇ ਹੁਣ ਇਸ ਤਰਾ ਧਾਰਮਿਕ ਚੋਣਾ ਲੜਨ ਨਾਲ ਇਹ ਰੀਪਰੇਜੰਟੇਸ਼ਨ ਆਫ ਪੀਪਲ ਐਕਟ 1951 ਦੀਆਂ ਧਾਰਾ 29(A),123(3)ਅਤੇ 123(3A) ਦੀ ਘੋਰ ਉਲੰਘਣਾ ਹੈ।
ਵਰਨਣਯੋਗ ਹੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਅਮਿ੍ਤਸਰ ,ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ,ਸ਼੍ਰੋਮਣੀ ਅਕਾਲੀ ਦਲ ਪੰਥਕ ਵਗੈਰਾ ਸਾਰੇ ਹੀ ਚੋਣ ਕਮਿਸ਼ਨਰ ਭਾਰਤ ਕੋਲੋ ਰਜਿਸਟਰਡ ਦਲ ਹਨ ਅਤੇ ਇਹਨਾ ਨੂੰ ਸ਼੍ਰੋਮਣੀ ਕਮੇਟੀ ਚੋਣਾ ਲੜਨ ਤੇ ਰੋਕ ਲਗਾਉਣੀ ਬਣਦੀ ਹੈ।
ਡਾ.ਰਾਣੂੰ ਨੇ ਜਾਨਕਾਰੀ ਸਾੰਝੀ ਕੀਤੀ ਕੇ ਪਿਛਲੇ ਦਿਨੀ ਇਕ ਪਾਸੇ ਸੁਪਰੀਮ-ਕੋਰਟ ਚ ਇਕ ਜਨ ਹਿੱਤ ਪਟੀਸ਼ਨ ਤੇ ਨੋਟਿਸ ਜਾਰੀ ਕਰਦੇ ਹੋਈਆ ਅਦਾਲਤ ਨੇ ਭਾਰਤ ਚੋਣ ਕਮਿਸ਼ਨਰ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ ਕੇ ਜਿਨਾ ਰਾਜਨੀਤਕ ਦਲਾਂ ਦੇ ਨਾਮ ਧਰਮ ਦੇ ਨਾਲ ਜੁੜੇ ਹੋਏ ਹਨ ਉਹਨਾ ਦੇ ਰਾਖਵੇੰ ਚਿੰਨਾ ਅਤੇ ਪਾਰਟੀਆਂ ਦੀ ਕਿਉ ਨਾ ਮਾਨਤਾ ਰੱਦ ਕੀਤੀ ਜਾਵੇ। ਵਰਨਣਯੋਗ ਹੈ ਕੇ ਸਨ 2019 ਚ ਚੋਣ ਕਮਿਸ਼ਨ ਨੇ ਅਪਨੇ ਇਕ ਜਵਾਬ ਦਆਵੇ ਚ ਇਸੇ ਕੇਸ ਚ ਦਿਲੀ ਹਾਈਕੋਰਟ ਚ ਮੰਨਿਆ ਸੀ ਕੇ ਸਨ 2005 ਤੋਂ ਬਾਅਦ ਉਹਨਾ ਇਕ ਪਾਲਸੀ ਬਣਾ ਕੇ ਉਸ ਤੋਂ ਬਾਅਦ ਕਿਸੇ ਵੀ ਧਾਰਮਿਕ ਨਾਮ ਦੇ ਨਾਲ ਸਬੰਧਿਤ ਪਾਰਟੀ ਨੂੰ ਰਜਿਸਟ੍ਰਡ ਨਹੀ ਕੀਤਾ ਹੈ।
ਇਸ ਲਈ 2005 ਤੋਂ ਪਹਿਲਾ ਦਿਆਂ ਰਜਿਸਟ੍ਡ ਹੋਈਆ ਪਾਰਟੀਆਂ ਤੇ ਫਰਕ ਨਹੀ ਪਵੇਗਾ। ਇਹ ਰਿੱਟ ਯੂ.ਪੀ ਦੇ ਸ਼ਿਆ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਸ਼੍ਰੀ ਵਸੀਮ ਅਹਿਮਦ ਰਿਜਵੀ ਨੇ ਕੇਰਲਾ ਦੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਅਤੇ ਤੇਲੰਗਾਨਾ ਦੀ ਆਲ ਇੰਡੀਆ ਮਜਲਿਸ ਇਲਤੀਹਾਨਦੁਲ ਮੁਸਲਿਮਾਨ, ਦੋਨੋ ਹੀ ਸੂਬਾ ਰਜਿਸਟਰਡ ਪਾਰਟੀਆਂ ਬਾਰੇ ਪਟੀਸ਼ਨ ਪਾਈ ਸੀ । ਅਦਾਲਤ ਚ ਬਹਿਸ ਦੋਰਾਨ ਉਹਨਾ ਹੋਰ ਵੀ ਪਾਰਟੀਆਂ ਜਿਵੇ ਕੇ ਅਖਿਲ ਭਾਰਤੀਆ ਹਿੰਦੂ ਮਹਾਸਭਾ ,ਹਿੰਦੂ ਏਕਤਾ ਅੰਦੋਲਨ ਪਾਰਟੀ, ਕਰਿਸ਼ਚੀਅਨ ਡੈਮੋਕਰੇਟਿਕ ਫਰੰਟ,ਕਰਿਸਚੀਅਨ ਸੈਕੂਲਰ ਪਾਰਟੀ ਅਤੇ ਸਹਿਜਧਾਰੀ ਸਿੱਖ ਪਾਰਟੀ ਦਾ ਵੀ ਜਿਕਰ ਕੀਤਾ ਗਿਆ। ਹੁਣ ਅਦਾਲਤ ਨੇ ਬਾਕੀ ਪਾਰਟੀਆਂ ਨੂੰ ਵੀ ਪਾਰਟੀ ਬਨਾਉਣ ਲਈ 18 ਅਕਤੂਬਰ ਤੱਕ ਦਾ ਸਮਾ ਦਿੱਤਾ ਹੈ।
ਡਾ.ਰਾਣੂੰ ਨੇ ਕਿਹਾ ਕੇ ਸਹਿਜਧਾਰੀ ਸਿੱਖ ਪਾਰਟੀ ਵੈਸੇ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾ ਚ ਸਿਰਫ ਅਪਨੇ ਵੋਟ ਹੱਕ ਦੀ ਕਾਨੂੰਨੀ ਲੜਾਈ ਲੜ ਰਹੀ ਹੈ ਜਿਥੇ ਸ਼੍ਰੋਮਣੀ ਕਮੇਟੀ ਪਿਛਲੇ 2 ਸਾਲਾ ਤੋਂ ਅਦਾਲਤ ਚ ਜਵਾਬ ਦਆਵਾ ਨਹੀ ਪੇਸ਼ ਕਰ ਸਕੀ ਅਤੇ ਹਰ ਵਾਰੀ ਸਮਾ ਹੀ ਮੰਗ ਮੰਗ ਕੇ ਅਪਨਾ ਟਾਇਮ ਪਾਸ ਕਰ ਰਹੀ ਹੈ। ਹੁਣ ਅਦਾਲਤ ਨੇ ਅਗਲੀ ਤਰੀਖ 20 ਫਰਵਰੀ 2023 ਪਾਈ ਹੈ ਅਤੇ ਚੋਣਾ ਅਗਲੇ ਸਾਲ ਤੱਕ ਟੱਲ ਗਈਆਂ ਹਨ। ਉਹਨਾ ਪੰਥਕ ਧਿਰਾ ਨੂੰ ਅਪੀਲ ਕੀਤੀ ਕੇ ਜੇਕਰ ਸ਼੍ਰੋਮਣੀ ਕਮੇਟੀ ਨੂੰ ਪਰਿਵਾਰਵਾਦ ਤੋਂ ਅਜਾਦ ਕਰਵਾਉਣਾ ਹੈ ਤਾਂ ਸਾਡਾ ਸਾਥ ਦੇਵੋ ਨਹੀ ਵੱਖੋ ਵੱਖ ਡਫਲੀਆ ਬਜਾ ਕੇ ਕੁਝ ਵੀ ਪੱਲੇ ਨਹੀ ਪੈਣਾ।