ਸਰਕਾਰੀ ਇਨੋਵਾ ‘ਤੇ ਸਿਆਸਤ: ਨੋਟਿਸ ‘ਤੇ ਭੜਕਿਆ ਰੰਧਾਵਾ, ਤਾਂ ਟਰਾਂਸਪੋਰਟ ਮੰਤਰੀ ਨੇ ਦਿੱਤਾ ਜਵਾਬ….

ਚੰਡੀਗੜ੍ਹ, 28 ਅਪ੍ਰੈਲ 2022 – ਪੰਜਾਬ ‘ਚ ਮੰਤਰੀਆਂ ਨੂੰ ਸਰਕਾਰੀ ਇਨੋਵਾ ਦੇਣ ਨੂੰ ਲੈ ਕੇ ਸਿਆਸਤ ਹੋ ਰਹੀ ਹੈ। ਟਰਾਂਸਪੋਰਟ ਵਿਭਾਗ ਦੇ ਨੋਟਿਸ ‘ਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਭੜਕ ਗਏ। ਉਹਨਾਂ ਕਿਹਾ ਮੈਨੂੰ ਨੋਟਿਸ ਕਿਉਂ ਭੇਜਿਆ ਗਿਆ ਸੀ ? ਮੈਂ ਇਸ ਕਾਰ ਦਾ ਮਾਲਕ ਨਹੀਂ ਹਾਂ, ਡਰਾਈਵਰ ਨੂੰ ਨੋਟਿਸ ਭੇਜਦੇ। ਇਸ ਦੇ ਜਵਾਬ ਵਿੱਚ ਹੁਣ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਬਣੀ ਨੂੰ ਡੇਢ ਮਹੀਨਾ ਹੋ ਗਿਆ ਹੈ। ਜੇਕਰ ਮੰਤਰੀ ਨੂੰ ਕਾਰ ਮਿਲੀ ਤਾਂ ਰੰਧਾਵਾ ਨੇ ਅਜੇ ਤੱਕ ਵਾਪਸ ਕਿਉਂ ਨਹੀਂ ਕੀਤੀ ?

ਸੁਖਜਿੰਦਰ ਰੰਧਾਵਾ ਪਿਛਲੀ ਸਰਕਾਰ ਵਿੱਚ ਡਿਪਟੀ ਸੀ.ਐਮ. ਸਨ ਇਸੇ ਲਈ ਉਸ ਨੂੰ ਸਰਕਾਰੀ ਕਾਰ ਮਿਲੀ ਸੀ। ਹਾਲਾਂਕਿ ਕੱਲ੍ਹ ਟਰਾਂਸਪੋਰਟ ਵਿਭਾਗ ਨੇ ਉਸ ਨੂੰ ਗੱਡੀ ਵਾਪਸ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਇਹ ਕਾਰ ਮੰਤਰੀ ਬਰਾਂਚ ਦੀ ਕਾਰ ਹੈ। ਜੇਕਰ ਉਹ ਹੁਣ ਵਿਧਾਇਕ ਹਨ ਤਾਂ ਉਨ੍ਹਾਂ ਨੂੰ ਇਸ ਹਿਸਾਬ ਨਾਲ ਹੋਰ ਗੱਡੀ ਅਲਾਟ ਕੀਤੀ ਜਾਵੇਗੀ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਗੱਡੀ ਸਰਕਾਰੀ ਹੈ, ਮੇਰੀ ਨਿੱਜੀ ਨਹੀਂ। ਜੇਕਰ ਸਰਕਾਰ ਇਸ ਨੂੰ ਵਾਪਿਸ ਚਾਹੁੰਦੀ ਸੀ ਤਾਂ ਇਸ ਨੂੰ ਡਰਾਈਵਰ ਤੋਂ ਮੰਗਵਾਉਣਾ ਚਾਹੀਦਾ ਸੀ। ਮੈਂ ਅਜੇ ਵੀ ਐਮ.ਐਲ.ਏ ਹਾਂ ਤੇ ਸਾਨੂੰ ਸਰਕਾਰੀ ਗੱਡੀ ਵੀ ਮਿਲਦੀ ਹੈ। ਮਾਨ ਸਰਕਾਰ ਗੰਦੀ ਰਾਜਨੀਤੀ ਕਰ ਰਹੀ ਹੈ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਸਰਕਾਰ ਬਦਲੀ ਜਾਵੇ ਤਾਂ ਗੱਡੀ ਆਪ ਹੀ ਸਪੁਰਦ ਕਰ ਦਿੱਤੀ ਜਾਵੇ। ਹੁਣ ਨੋਟਿਸ ਕੱਢ ਕੇ ਕਾਰ ਵਾਪਿਸ ਆ ਗਈ। ਰੰਧਾਵਾ ਨੂੰ ਵੀ ਪਤਾ ਹੈ ਕਿ ਇਹ ਗੱਡੀ ਮੰਤਰੀਆਂ ਨੂੰ ਮਿਲਦੀ ਹੈ। ਅਸੀਂ ਕਾਰ ਦੇ ਵਾਪਸ ਆਉਣ ਦੀ ਉਡੀਕ ਕੀਤੀ। ਮੈਨੂੰ ਲੱਗਦਾ ਹੈ ਕਿ ਇਹੀ ਸਿਸਟਮ ਪਹਿਲਾਂ ਵੀ ਚੱਲਦਾ ਰਿਹਾ ਹੋਵੇਗਾ ਕਿ ਜਦੋਂ ਸਰਕਾਰ ਨਹੀਂ ਸੀ ਤਾਂ ਵੀ ਗੱਡੀਆਂ ਦੀ ਵਰਤੋਂ ਹੁੰਦੀ ਰਹੀ। ਮਾਨ ਸਰਕਾਰ ਵਿੱਚ ਅਜਿਹਾ ਨਹੀਂ ਚੱਲੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਵਿਡ-19 ਮਹਾਂਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ – ਭਗਵੰਤ ਮਾਨ

ਪੰਜਾਬ ਵਿਧਾਨ ਸਭਾ ਭਰਤੀ ਘੁਟਾਲਾ: ਸਪੀਕਰ ਕਰਵਾਉਣਗੇ ਜਾਂਚ