ਅੰਮ੍ਰਿਤਸਰ ‘ਚ ਲੱਗੇ ‘ਇੱਥੋਂ ਚਿੱਟਾ ਮਿਲਦਾ ਹੈ’ ਦੇ ਪੋਸਟਰ

ਅੰਮ੍ਰਿਤਸਰ, 29 ਅਕਤੂਬਰ 2022 – ਪੰਜਾਬ ਵਿੱਚ ਆਮ ਆਦਮੀ ਪਾਰਟੀ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਹੈ। ਇਸ ਦੇ ਬਾਵਜੂਦ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਇਸੇ ਤਰ੍ਹਾਂ ਨਸ਼ੇ ਕਾਰਨ ਇੱਕ ਉੱਜੜੇ ਹੋਏ ਇੱਕ ਪਰਿਵਾਰ ਵੱਲੋਂ ਸ਼ਹਿਰ ਦੀਆਂ ਦੁਕਾਨਾਂ ਅਤੇ ਗਲੀਆਂ ਦੇ ਬਾਹਰ ‘ਇੱਥੋਂ ਚਿੱਟਾ ਮਿਲਦਾ ਹੈ’ ਦੇ ਪੋਸਟਰ ਲਗਾਏ ਗਏ ਹਨ। ਪਰਿਵਾਰ ਨੇ ਵੱਖ-ਵੱਖ ਤਰੀਕੇ ਨਾਲ ਪੁਲਸ ਪ੍ਰਸ਼ਾਸਨ ਖਿਲਾਫ ਆਪਣਾ ਵਿਰੋਧ ਪ੍ਰਗਟਾਇਆ ਹੈ।

ਇਹ ਪੋਸਟਰ ਸ਼ਹੀਦਾਂ ਸਾਹਿਬ ਗੁਰਦੁਆਰੇ ਨੇੜੇ ਇੱਕ ਬਾਜ਼ਾਰ ਅਤੇ ਇਲਾਕੇ ਵਿੱਚ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਦੇ ਲਗਾਏ ਜਾਣ ਤੋਂ ਬਾਅਦ ਜਿੱਥੇ ਪੁਲਿਸ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ ਹੈ। ਇਸ ਦੇ ਨਾਲ ਹੀ ਇਲਾਕਾ ਪੁਲਸ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।

ਪੁਲੀਸ ਦੀ ਢਿੱਲਮੱਠ ਦਾ ਨਤੀਜਾ ਹੈ ਕਿ ਇਸ ਇਲਾਕੇ ਵਿੱਚ ਨਸ਼ਾ ਇੰਨ੍ਹਾ ਖੁੱਲ੍ਹ ਕੇ ਵਿਕ ਰਿਹਾ ਹੈ ਕਿ ਪੀੜਤ ਪਰਿਵਾਰਾਂ ਨੂੰ ਪੋਸਟਰ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਵੇਰੇ ਜਦੋਂ ਇਲਾਕਾ ਵਾਸੀਆਂ ਨੇ ਕੰਧਾਂ ‘ਤੇ ਚਿੱਟਾ ਇਹ ਮਿਲਦਾ ਹੈ ਦੇ ਪੋਸਟਰ ਦੇਖੇ ਤਾਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹੁਣ ਇਲਾਕਾ ਪੁਲਸ ਇਸ ਮਾਮਲੇ ‘ਚ ਜਲਦ ਹੀ ਵੱਡੀ ਕਾਰਵਾਈ ਕਰ ਸਕਦੀ ਹੈ।

ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਬਾਜ਼ਾਰ ਵਿੱਚ ਲੱਗੇ ਪੋਸਟਰਾਂ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ। ਇਸ ਤੋਂ ਬਾਅਦ ਹੀ ਇਲਾਕਾ ਪੁਲਸ ਹਰਕਤ ‘ਚ ਆ ਗਈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਨਸ਼ਾ ਤਸਕਰ ਸ਼ਰੇਆਮ ਘੁੰਮਦੇ ਹਨ। ਨਸ਼ਿਆਂ ਕਾਰਨ ਹੀ ਇਸ ਇਲਾਕੇ ਵਿਚ ਅਪਰਾਧਿਕ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ। ਇਲਾਕੇ ਵਿੱਚ ਪੁਲੀਸ ਦੀ ਗਸ਼ਤ ਨਾਂਹ ਦੇ ਬਰਾਬਰ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਮੁੱਖ ਮੰਤਰੀ-ਰਾਜਪਾਲ ਵਿਚਾਲੇ ਵਿਵਾਦ ਜਾਰੀ: ਫਸੀਆਂ 2 VCs ਦੀਆਂ ਨਿਯੁਕਤੀਆਂ

NRI ਥਾਣਿਆਂ ’ਚ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਨੂੰ ਪੂਰੀ ਤਰਜੀਹ ਦੇ ਕੇ ਢੁੱਕਵੀਂ ਕਰਾਵਾਈ ਯਕੀਨੀ ਬਣਾਈ ਜਾਵੇਗੀ : ਧਾਲੀਵਾਲ