ਪੰਜਾਬ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਇਸ ਜ਼ਿਲ੍ਹੇ ‘ਚ ਧਰਤੀ ਹੇਠੋਂ ਮਿਲਿਆ ਪੋਟਾਸ਼

ਚੰਡੀਗੜ੍ਹ, 13 ਦਸੰਬਰ 2024 – ਪੰਜਾਬ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਦਰਅਸਲ ਭੂ-ਵਿਗਿਆਨੀਆਂ ਨੂੰ ਇੱਥੇ ਧਰਤੀ ਹੇਠੋਂ ਪੋਟਾਸ਼ ਮਿਲਿਆ ਹੈ। ਇਸ ਸਬੰਧੀ ਹੁਣ ਤੱਕ 2 ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ। ਜੇਕਰ ਤੀਜੀ ਰਿਪੋਰਟ ਵੀ ਪਾਜ਼ੇਟਿਵ ਪਾਈ ਜਾਂਦੀ ਹੈ ਤਾਂ ਫਿਰ ਪੰਜਾਬੀਆਂ ਦੀਆਂ ਪੌਂ-ਬਾਰਾਂ ਹੋ ਜਾਣਗੀਆਂ ਕਿਉਂਕਿ ਫਿਰ ਪੰਜਾਬ ਆਰਥਿਕ ਤੌਰ ‘ਤੇ ਬੇਹੱਦ ਮਜ਼ਬੂਤ ਹੋ ਜਾਵੇਗਾ। ਦਰਅਸਲ ਪੰਜਾਬ ਸਰਕਾਰ ਦੇ ਭੂ-ਵਿਗਿਆਨਿਆਂ ਨੂੰ ਜੁਲਾਈ-2022 ‘ਚ ਜ਼ਿਲ੍ਹਾ ਮੁਕਤਸਰ ਦੇ ਪਿੰਡ ਕਬਰਵਾਲਾ ਦੀ ਖ਼ੁਦਾਈ ਦੌਰਾਨ ਪੋਟਾਸ਼ ਨੁਮਾ ਖਣਿਜ ਮਿਲਿਆ ਸੀ। ਪੰਜਾਬ ਸਰਕਾਰ ਨੇ ਇਸ ਨੂੰ ਜਾਂਚ ਲਈ ਖਣਨ ਮੰਤਰਾਲੇ ‘ਚ ਭੇਜਿਆ।

ਮੰਤਰਾਲੇ ਦੀ ਇਕ ਰਿਪੋਰਟ ‘ਚ ਪੋਟਾਸ਼ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਪੰਜਾਬ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਦੂਜੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਹਾਲਾਂਕਿ ਖਣਨ ਮੰਤਰਾਲਾ ਇਹ ਰਿਪੋਰਟਾਂ ਜਨਵਰੀ ‘ਚ ਹੋ ਰਹੇ ਭੂ-ਵਿਗਿਆਨੀਆਂ ਦੇ ਕੌਮੀ ਪ੍ਰੋਗਰਾਮ ਦੌਰਾਨ ਅਧਿਕਾਰਤ ਤੌਰ ‘ਤੇ ਜਨਤਕ ਕਰੇਗਾ। ਇਸ ਬਾਰੇ ਕੁੱਲ 3 ਰਿਪੋਰਟਾਂ ਆਉਣੀਆਂ ਹਨ। ਜੇਕਰ ਤੀਜੀ ਰਿਪੋਰਟ ਵੀ ਪਾਜ਼ੇਟਿਵ ਆਈ ਤਾਂ ਪੰਜਾਬ ਦੇਸ਼ ਦਾ ਚੌਥਾ ਸੂਬਾ ਬਣ ਜਾਵੇਗਾ, ਜਿੱਥੇ ਧਰਤੀ ਦੇ ਹੇਠਾਂ ਪੋਟਾਸ਼ ਹੋਵੇਗਾ। ਇਸ ਨਾਲ ਪੰਜਾਬ ਦੀ ਆਰਥਿਕ ਹਾਲਤ ਸੁਧਰੇਗੀ ਅਤੇ ਸੂਬਾ ਮਜ਼ਬੂਤ ਹੋਵੇਗਾ। ਦੱਸਣਯੋਗ ਹੈ ਕਿ ਪੋਟਾਸ਼ ਬਹੁਤ ਮਹਿੰਗਾ ਹੁੰਦਾ ਹੈ ਅਤੇ ਇਸ ਦਾ ਇਸਤੇਮਾਲ ਖ਼ਾਦ ‘ਚ ਵੀ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਜਿਓਲਾਜੀਕਲ ਸਰਵੇ ਆਫ ਇੰਡੀਆ ਦੇਸ਼ ਭਰ ‘ਚ ਖਣਿਜਾਂ ਦੀ ਖੋਜ ਕਰਦਾ ਹੈ। ਉਸ ਨੇ ਪੰਜਾਬ ‘ਚ ਵੀ ਅਧਿਐਨ ਲਈ ਨੈਸ਼ਨਲ ਜਿਓ ਕੈਮੀਕਲ ਮੈਪਿੰਗ ਸ਼ੁਰੂ ਕਰ ਦਿੱਤੀ ਹੈ। ਕਬਰਵਾਲਾ ਪਿੰਡ ਦੀ ਤਰਜ਼ ‘ਤੇ ਆਸ-ਪਾਸ ਦੇ ਪਿੰਡਾਂ ‘ਚ ਵੀ ਪੋਟਾਸ਼ ਦੀ ਖੋਜ ਕੀਤੀ ਜਾ ਰਹੀ ਹੈ।

ਪੋਟਾਸ਼ ਦਾ ਇਸਤੇਮਾਲ ਮੁੱਖ ਤੌਰ ‘ਤੇ ਖੇਤੀਬਾੜੀ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਕੈਮੀਕਲ, ਪੈਟਰੋ ਕੈਮੀਕਲ, ਗਲਾਸ ਸਮੇਤ ਹੋਰ ਉਦਯੋਗਾਂ ‘ਚ ਹੁੰਦਾ ਹੈ। ਇਹ ਕਾਫੀ ਮਹਿੰਗਾ ਹੁੰਦਾ ਹੈ। ਕੈਨੇਡਾ, ਰੂਸ, ਬੇਲਾਰੂਸ ਅਤੇ ਚੀਨ ਪੋਟਾਸ਼ ਦੇ ਸਭ ਤੋਂ ਵੱਡੇ ਉਤਪਾਦਕ ਹਨ। ਭਾਰਤ ‘ਚ 99 ਫ਼ੀਸਦੀ ਪੋਟਾਸ਼ ਦੀ ਦਰਾਮਦ ਹੁੰਦੀ ਹੈ। ਦੇਸ਼ ‘ਚ ਰਾਜਸਥਾਨ ਦੇ ਬੀਕਾਨੇਰ, ਹਨੂੰਮਾਨਗੜ੍ਹ, ਸਵਾਈ, ਮਾਧੋਪੁਰ, ਕਰੌਲੀ, ਉੱਤਰ ਪ੍ਰਦੇਸ਼ ਦੇ ਸੋਨਭੱਦਰ, ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ‘ਚ ਪੋਟਾਸ਼ ਦਾ ਭੰਡਾਰ ਹੈ। ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਪੋਟਾਸ਼ ਪਾਇਆ ਗਿਆ ਹੈ। ਮੁਕਤਸਰ ਜ਼ਿਲ੍ਹਾ ਵੀ ਰਾਜਸਥਾਨ ਦੇ ਬਾਰਡਰ ਨੇੜੇ ਹੈ। ਜੇਕ ਤੀਜੀ ਰਿਪੋਰਟ ਪਾਜ਼ੇਟਿਵ ਰਹੀ ਤਾਂ ਪੰਜਾਬ ਵੀ ਰਾਜਸਥਾਨ ਦੀ ਤਰਜ਼ ‘ਤੇ ਕੰਮ ਕਰੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਸਮੇਤ ਪੰਜਾਬ ਦੇ 18 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ

RBI ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ ‘ਚ ਮਿਲੀ ਈਮੇਲ