ਚੰਡੀਗੜ੍ਹ, 10 ਜੁਲਾਈ 2025 – ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। ਸਦਨ ਦੀ ਕਾਰਵਾਈ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਸੈਸ਼ਨ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਜਲਦੀ ਵਿਚ ਸਦਨ ਦੀ ਕਾਰਵਾਈ ਮੁਲਤਵੀ ਕਰਨ ‘ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੰਨੀ ਸਪੀਡ ਦੇ ਵਿਚ ਸਦਨ ਦੀ ਕਾਰਵਾਈ ਮੁੱਕੀ ਹੈ, ਉਨੀ ਹੀ ਸਪੀਡ ਦੇ ਨਾਲ ‘ਆਪ’ ਮੁਕ ਜਾਵੇਗੀ। ਇੰਨਾ ਦਾ ਕੰਮ ਹੁਣ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਬਾਨੀ-ਅਡਾਨੀਆਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਕੇ ਪੰਜਾਬ ਲੁੱਟਣ ਦੀ ਕੋਸ਼ਿਸ਼ ਕੀਤੀ ਹੈ, ਉਸੇ ਤਰ੍ਹਾਂ ਹੀ ਸਰਕਾਰ ਵੱਡੇ ਵਪਾਰੀਆਂ ਦੇ ਹੱਥਾਂ ਵਿਚ ਪੰਜਾਬ ਦੀ ਜ਼ਮੀਨ ਦੇਣਾ ਚਾਹੁੰਦਾ ਸੀ। ਅਸੀਂ ਇਕ ਮਰਲਾ ਪੈਲੀ ਵੀ ਨਹੀਂ ਜਾਣ ਦੇਵਾਂਗੇ।
ਇਸ ਦੇ ਨਾਲ ਹੀ ਲੈਂਡ ਪੂਲਿੰਗ ਤਹਿਤ ਜ਼ਮੀਨ ਐਕੁਆਇਰ ਕਰਨ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਦੇ ਹੋਏ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਲੇ ਕੱਛੇ ਪਾ ਕੇ ਲੋਕ ਪਿੰਡਾਂ ਨੂੰ ਲੁੱਟਣ ਆਏ ਹਨ। ਘਰਾਂ ਵਿੱਵਿਚੋਂ ਚ ਡੰਡੇ ਲੈ ਕੇ ਆਓ, ਉਨ੍ਹਾਂ ਨੂੰ ਇੱਕ ਮਰਲਾ ਜ਼ਮੀਨ ਵੀ ਨਹੀਂ ਦਿੱਤੀ ਜਾਵੇਗੀ। ਕੱਲ੍ਹ ਬੇਦਾਬੀ ‘ਤੇ ਜੋ ਬਿੱਲ ਲਿਆਂਦਾ ਜਾਣਾ ਹੈ, ਸਾਨੂੰ ਅਜੇ ਤੱਕ ਬਿੱਲ ਦੀ ਕੋਈ ਕਾਪੀ ਨਹੀਂ ਮਿਲੀ ਹੈ। ਜੇਕਰ ਸਰਕਾਰ ਇਸ ਮਾਮਲੇ ਪ੍ਰਤੀ ਗੰਭੀਰ ਹੁੰਦੀ, ਤਾਂ ਇਹ ਸਾਨੂੰ ਇੱਕ ਜਾਂ ਦੋ ਦਿਨ ਪਹਿਲਾਂ ਬਿੱਲ ਦੀ ਕਾਪੀ ਦੇ ਦਿੰਦੀ। ਜਿਸ ‘ਤੇ ਅਸੀਂ ਪੜ੍ਹਾਈ ਕਰ ਸਕਦੇ ਸੀ।

ਉਨ੍ਹਾਂ ਕਿਹਾ ਕਿ ਅਸੀਂ ਸਪੀਕਰ ਨੂੰ ਸੈਸ਼ਨ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ। ਇੱਕ ਦਿਨ ਕਾਨੂੰਨ ਵਿਵਸਥਾ ਦੇ ਮੁੱਦੇ ਲਈ ਸਮਰਪਿਤ ਹੋਵੇਗਾ ਅਤੇ ਇੱਕ ਦਿਨ ਲੈਂਡ ਪੂਲਿੰਗ ਦੇ ਮੁੱਦੇ ਲਈ ਸਮਰਪਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪਛਾਣ “ਜੈ ਜਵਾਨ, ਜੈ ਕਿਸਾਨ” ਸੀ। ਮੋਦੀ ਨੇ ਸੈਨਿਕਾਂ ਦੀ ਪਛਾਣ ਨਾਲ ਨਜਿੱਠਿਆ ਹੈ, ਉਨ੍ਹਾਂ ਨੂੰ ਕਿਸਾਨਾਂ ਨਾਲ ਵੀ ਨਜਿੱਠਣਾ ਪਵੇਗਾ।
