ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ-ਹਵਾਲਾਤੀਆਂ ਦੀ ਝੜਪ

ਗੁਰਦਾਸਪੁਰ, 22 ਮਈ 2022 – ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਜੇਲ੍ਹ ਵਿੱਚ ਕਾਲੂ ਗਿਰੋਹ ਦੇ ਮੈਂਬਰਾਂ ਨੇ ਇੱਕ ਹਵਾਲਾਤੀ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜੇਲ੍ਹ ਸੁਰੱਖਿਆ ਕਰਮਚਾਰੀਆਂ ਨੇ ਹਵਾਲਾਤੀ ਨੂੰ ਛੁਡਵਾਇਆ ਅਤੇ ਜ਼ਖ਼ਮੀ ਹਾਲਤ ਵਿੱਚ ਜੇਲ੍ਹ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿਸ ਤੋਂ ਬਾਅਦ ਹਵਾਲਾਤੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ।

ਘਟਨਾ ਪੰਜਾਬ ਦੀ ਗੁਰਦਾਸਪੁਰ ਕੇਂਦਰੀ ਜੇਲ੍ਹ ਦੀ ਹੈ। ਰਾਜਾਸਾਂਸੀ ਦਾ ਗੁਰਪ੍ਰੀਤ ਸਿੰਘ ਨਾਜਾਇਜ਼ ਹਥਿਆਰਾਂ ਸਮੇਤ ਫੜੇ ਜਾਣ ਤੋਂ ਬਾਅਦ ਗੁਰਦਾਸਪੁਰ ਜੇਲ੍ਹ ਵਿੱਚ ਹੈ। ਗੁਰਪ੍ਰੀਤ ਸਿੰਘ ‘ਤੇ ਸ਼ਨੀਵਾਰ ਸ਼ਾਮ ਕੇਂਦਰੀ ਜੇਲ ‘ਚ ਬਦਨਾਮ ਸਮੱਗਲਰ ਗਿਰੋਹ ਕਾਲੂ ਦੇ ਕੁਝ ਮੈਂਬਰਾਂ ਨੇ ਹਮਲਾ ਕਰ ਦਿੱਤਾ ਸੀ।

ਗੁਰਪ੍ਰੀਤ ਜੇਲ੍ਹ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਹੋ ਕੇ ਹੋਰ ਕੈਦੀਆਂ ਨਾਲ ਗੱਲਾਂ ਕਰ ਰਿਹਾ ਸੀ। ਉਸੇ ਸਮੇਂ ਕਾਲੂ ਗਿਰੋਹ ਦੇ ਮੈਂਬਰ ਆਏ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਗੁਰਪ੍ਰੀਤ ਨੇ ਭੱਜ ਕੇ ਜੇਲ੍ਹ ਸੁਰੱਖਿਆ ਕਰਮੀਆਂ ਤੋਂ ਮਦਦ ਮੰਗੀ। ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਗੁਰਪ੍ਰੀਤ ਨੂੰ ਬਚਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਘਟਾਈ ਐਕਸਾਈਜ਼ ਡਿਊਟੀ, ਪੜ੍ਹੋ ਕਿੰਨੀ ਘਟੀ ਕੀਮਤ

ਲੁਧਿਆਣਾ ਕੋਰਟ ਬਲਾਸਟ: ਪੰਜਾਬ ਪੁਲਿਸ ਨੇ ਸੁਲਝਾਇਆ ਮਾਮਲਾ, ਮੁੱਖ ਮੁਲਜ਼ਮ ਗ੍ਰਿਫਤਾਰ