ਗੁਰਦਾਸਪੁਰ, 26 ਜੁਲਾਈ 2023 – ਬੁੱਧਵਾਰ ਸਵੇਰੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬਸ ਪਿੰਡ ਹਰਦਾਨ ਦੇ ਕੋਲ ਸੜਕ ਦੇ ਕੱਚਿਆਂ ਕਿਨਾਰਿਆਂ ਕਾਰਨ ਖੇਤਾਂ ਵਿੱਚ ਜਾ ਲੱਥੀ। ਗਨੀਮਤ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਸ ਵਿੱਚ ਸਵਾਰ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅੱਜ ਸਵੇਰੇ ਪਿੰਡ ਪਿੰਡ ਦੋ ਬੱਚੇ ਲੈਕੇ ਆ ਰਹੀ ਹੈ ਕਿ ਪਿੰਡ ਹਰਦਾਨਾ ਦੇ ਨੇੜੇ-ਤੇੜੇ ਬਾਰਿਸ਼ ਤੇ ਚਿੱਕੜ ਆਦਿ ਦੇ ਚੱਲਦੇ ਸੜਕ ਦੇ ਕਿਨਾਰੇ ਟੁੱਟੇ ਹੋਏ ਹਨ, ਜਿਸ ਕਾਰਨ ਇਹ ਸੜਕ ਕਿਨਾਰੇ ਤੋਂ ਉਤਰ ਗਈ ਅਤੇ ਖੇਤਾਂ ਵਿੱਚ ਅੱਧੀ ਪਲਟ ਕੇ ਟੇਡੀ ਹੋ ਗਈ। ਬੱਸ ਵਿਚ 30 ਸਕੂਲੀ ਬੱਚੇ ਸਵਾਰ ਦੱਸੇ ਜਾ ਰਹੇ ਹਨ ਪਰ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ।
ਜਿਵੇਂ ਹੀ ਹਾਦਸਾ ਪੇਸ਼ ਹੋਇਆ ਤਾਂ ਆਲੇ ਦੁਆਲੇ ਰਹਿਣ ਵਾਲਿਆਂ ਨੇ ਮੌਕੇ ਤੇ ਸਕੂਲੀ ਬੱਚਿਆਂ ਨੂੰ ਪਲਟੀ ਬਸ ਵਿਚੋਂ ਸੁਰੱਖਿਅਤ ਕੱਢ ਲਿਆ। ਉਥੇ ਹੀਂ ਬਸ ਵਿੱਚ ਸਵਾਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਹੋਇਆ ਹੈ। ਉਹਨਾਂ ਕਿਹਾ ਕਿ ਡਰਾਈਵਰ ਨੂੰ ਕਈ ਵਾਰ ਰੈਸ਼ ਡਰਾਈਵਿੰਗ ਕਰਨ ਤੋਂ ਰੋਕਿਆ ਗਿਆ ਹੈ। ਉਹਨਾਂ ਦੱਸਿਆ ਸਕੂਲ ਮੈਨੇਜਮੈਂਟ ਵੱਲੋਂ ਮਾਪਿਆਂ ਨੂੰ ਸੂਚਿਤ ਕਰਨ ਦੀ ਬਜਾਏ ਪਿੰਡ ਦੇ ਲੋਕਾਂ ਨੇ ਇੱਕ ਘੰਟੇ ਬਾਅਦ ਮਾਪਿਆਂ ਨੂੰ ਫੋਨ ਤੇ ਹਾਦਸੇ ਬਾਰੇ ਦਿੱਤੀ ਸੀ ਜਦਕਿ ਬਸ ਡਰਾਈਵਰ ਬਸ ਅਤੇ ਬੱਚਿਆਂ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਦੌੜ ਗਿਆ ਸੀ।