ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਰਾਜਪਾਲ ਦਾ ਸੰਬੋਧਨ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਸੰਬੋਧਨ ਦੌਰਾਜ ਰੱਜ ਕੇ ਵਿਘਨ ਪਾਇਆ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਅੰਦੋਲਨ ਅਤੇ ਇਸ ਵਿੱਚ ਸ਼ੁਭਕਰਨ ਦੀ ਮੌਤ ਦਾ ਮੁੱਦਾ ਚੁੱਕਿਆ। ਰਾਜਪਾਲ ਨੇ ਉਨ੍ਹਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਪਰ ਉਹ ਨਹੀਂ ਮੰਨੇ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸਿਰਫ਼ 13 ਮਿੰਟ ਲਈ ਚੱਲੀ…….
- ਸਦਨ ਦੀ ਸ਼ੁਰੂਆਤ 11 ਵਜੇ ਰਾਸ਼ਟਰੀ ਗੀਤ ਨਾਲ ਹੋਈ
- 11.02 ਵਜੇ ਰਾਜਪਾਲ ਡਾਇਸ ‘ਤੇ ਆਏ। ਜਦੋਂ ਰਾਜਪਾਲ ਨੇ ਬੋਲਣਾ ਸ਼ੁਰੂ ਕੀਤਾ ਤਾਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਦੀ ਗੱਲ ਕੀਤੀ
- 11.03 ਵਜੇ ਰਾਜਪਾਲ ਨੇ ਰਾਜਾ ਵੜਿੰਗ ਨੂੰ ਰੋਕਿਆ ਅਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਏਜੰਡੇ ਦੇ ਅਨੁਸਾਰ ਆਪਣਾ ਭਾਸ਼ਣ ਦੇਣਾ ਹੈ
- 11.04 ਵਜੇ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉੱਠੇ ਅਤੇ ਰਾਜਪਾਲ ਦੇ ਭਾਸ਼ਣ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਰੋਕ ਦਿੱਤਾ
- 11.05 ਵਜੇ ਰਾਜਪਾਲ ਨੇ ਆਪਣਾ ਭਾਸ਼ਣ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਆਗੂਆਂ ਨੇ ਆਪਣਾ ਰੋਸ ਹੋਰ ਤੇਜ਼ ਕਰ ਦਿੱਤਾ
- 11.06 ਵਜੇ ਰਾਜਪਾਲ ਨੇ ਫਿਰ ਆਪਣਾ ਭਾਸ਼ਣ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਹੰਗਾਮੇ ਕਾਰਨ ਉਨ੍ਹਾਂ ਨੂੰ ਫਿਰ ਰੁਕਣਾ ਪਿਆ
- 11.11 ਵਜੇ ਰਾਜਪਾਲ ਨੇ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ। ਫੇਰ ਇਸ ਨੂੰ ਰਿਕਾਰਡ ‘ਤੇ ਲੈਣ ਲਈ ਕਿਹਾ। ਉਨ੍ਹਾਂ ਨੇ ਸਪੀਚ ਦੀ ਪਹਿਲੀ ਅਤੇ ਆਖਰੀ ਲਾਈਨ ਪੜ੍ਹੀ ਅਤੇ 44 ਸਕਿੰਟਾਂ ਵਿੱਚ ਆਪਣਾ ਭਾਸ਼ਣ ਖਤਮ ਕੀਤਾ ਅਤੇ ਵਾਕਆਊਟ ਕਰ ਦਿੱਤਾ
- 11.12 ਵਜੇ ਰਾਸ਼ਟਰੀ ਗੀਤ ਸ਼ੁਰੂ ਹੋਇਆ
- 11.13 ਵਜੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ