- ਪੰਜਾਬੀ ਦਾ ਪੇਪਰ ਏ 28 ਜੁਲਾਈ ਨੂੰ ਅਤੇ ਪੇਪਰ ਬੀ 29 ਜੁਲਾਈ ਨੂੰ ਹੋਵੇਗਾ
- 3 ਜੁਲਾਈ ਤੋਂ 19 ਜੁਲਾਈ ਤੱਕ ਭਰੇ ਜਾਣਗੇ ਫਾਰਮ
- ਭਰੇ ਹੋਏ ਫਾਰਮ 19 ਜੁਲਾਈ ਤੱਕ ਬੋਰਡ ਦੀ ਸਿੰਗਲ ਵਿੰਡੋ ‘ਤੇ ਜਮ੍ਹਾਂ ਹੋਣਗੇ
- 24 ਜੁਲਾਈ ਨੂੰ ਬੋਰਡ ਦੀ ਵੈੱਬਸਾਈਟ ‘ਤੇ ਜਾਰੀ ਕੀਤੇ ਜਾਣਗੇ ਰੋਲ ਨੰਬਰ
ਮੋਹਾਲੀ, 4 ਜੁਲਾਈ 2023 – ਪੰਜਾਬ ਸਕੂਲ ਸਿੱਖਿਆ ਬੋਰਡ ਨੇ 2023-24 ਲਈ ਪੰਜਾਬੀ ਦੀ ਐਡੀਸ਼ਨਲ ਪ੍ਰੀਖਿਆ ਦਾ ਮਾਡਿਊਲ ਜਾਰੀ ਕਰ ਦਿੱਤਾ ਹੈ। ਇਸ ਤਹਿਤ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦੀ ਐਡੀਸ਼ਨਲ ਪ੍ਰੀਖਿਆ 28-29 ਜੁਲਾਈ ਨੂੰ ਕਰਵਾਈ ਜਾਵੇਗੀ। ਪੰਜਾਬੀ ਦਾ ਪੇਪਰ ਏ 28 ਜੁਲਾਈ ਨੂੰ ਅਤੇ ਪੰਜਾਬੀ ਦਾ ਪੇਪਰ ਬੀ 29 ਜੁਲਾਈ ਨੂੰ ਹੋਵੇਗਾ।
ਇਸ ਪ੍ਰੀਖਿਆ ਲਈ 3 ਜੁਲਾਈ ਤੋਂ ਫਾਰਮ ਭਰੇ ਜਾ ਸਕਦੇ ਹਨ, ਜੋ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਉਪਲਬਧ ਕਰਵਾਏ ਜਾਣਗੇ। ਭਰਿਆ ਹੋਇਆ ਫਾਰਮ 19 ਜੁਲਾਈ ਤੱਕ ਬੋਰਡ ਦੀ ਸਿੰਗਲ ਵਿੰਡੋ ਵਿੱਚ ਜਮ੍ਹਾਂ ਕਰਾਉਣਾ ਹੋਵੇਗਾ। ਬੋਰਡ ਦੀ ਵੈੱਬਸਾਈਟ ‘ਤੇ 24 ਜੁਲਾਈ ਨੂੰ ਰੋਲ ਨੰਬਰ ਜਾਰੀ ਕੀਤੇ ਜਾਣਗੇ।
ਬਿਨੈ-ਪੱਤਰ ਜਮ੍ਹਾ ਕਰਨ ਸਮੇਂ, ਉਮੀਦਵਾਰ ਅਸਲ 10ਵੀਂ ਪਾਸ ਸਰਟੀਫਿਕੇਟ, ਫੋਟੋ ਆਈਡੀ ਕਾਰਡ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਲੈ ਕੇ ਆਉਣ। ਉਮੀਦਵਾਰਾਂ ਨੂੰ ਪ੍ਰੀਖਿਆ ਫਾਰਮ ਦੀ ਤਸਦੀਕਸ਼ੁਦਾ ਕਾਪੀ, 10ਵੀਂ ਪਾਸ ਸਰਟੀਫਿਕੇਟ ਅਤੇ ਆਧਾਰ ਕਾਰਡ ਦੀ ਕਾਪੀ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੀ ਲੋੜ ਹੁੰਦੀ ਹੈ। ਅਜਿਹਾ ਕਰਨ ਵਿੱਚ ਅਸਫਲ ਰਹਿਣ ਵਾਲੇ ਉਮੀਦਵਾਰਾਂ ਦੇ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ।