PU Student Election: ਅੱਜ ਭਰੀਆਂ ਜਾਣਗੀਆਂ ਨਾਮਜ਼ਦਗੀਆਂ

  • ‘ਆਪ’ ਦਾ ਵਿਦਿਆਰਥੀ ਵਿੰਗ ਵੀ ਪਹਿਲੀ ਵਾਰ ਲੜ ਰਿਹਾ ਚੋਣ

ਚੰਡੀਗੜ੍ਹ, 12 ਅਕਤੂਬਰ 2022 – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਚੋਣਾਂ 18 ਅਕਤੂਬਰ ਨੂੰ ਹੋਣੀਆਂ ਹਨ। ਕੋਰੋਨਾ ਦੇ ਦੌਰ ਕਾਰਨ ਪਿਛਲੇ 2 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ ਸਨ। ਅਜਿਹੇ ‘ਚ ਇਸ ਵਾਰ ਪੀਯੂ ‘ਚ ਚੋਣ ਮਾਹੌਲ ਗਰਮਾ ਸਕਦਾ ਹੈ। ਕਈ ਵਿਦਿਆਰਥੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਪੀਯੂ ਨਾਲ ਸਬੰਧਤ ਸ਼ਹਿਰ ਦੇ ਕਰੀਬ 10 ਕਾਲਜਾਂ ਵਿੱਚ 18 ਨੂੰ ਹੀ ਚੋਣਾਂ ਹੋਣਗੀਆਂ।

ਵਿਦਿਆਰਥੀ ਪਾਰਟੀਆਂ ਦੇ ਉਮੀਦਵਾਰ ਸਵੇਰੇ 10.30 ਵਜੇ ਤੱਕ ਨਾਮਜ਼ਦਗੀ ਪੱਤਰ ਭਰ ਸਕਣਗੇ। ਸਵੇਰੇ 10.35 ਵਜੇ ਪੜਤਾਲ ਉਪਰੰਤ 12 ਵਜੇ ਉਮੀਦਵਾਰਾਂ ਦੀ ਸੂਚੀ ਸਬੰਧਤ ਵਿਭਾਗਾਂ ਦੇ ਨੋਟਿਸ ਬੋਰਡ ’ਤੇ ਦਿਖਾਈ ਜਾਵੇਗੀ। ਇਸ ਤੋਂ ਬਾਅਦ 12.30 ਤੋਂ 1.30 ਵਜੇ ਤੱਕ ਨਾਮਜ਼ਦਗੀ ਸਬੰਧੀ ਇਤਰਾਜ਼ ਦਿੱਤੇ ਜਾ ਸਕਦੇ ਹਨ। ਉਮੀਦਵਾਰਾਂ ਦੀ ਆਰਜ਼ੀ ਸੂਚੀ ਅਤੇ ਹੋਰ ਇਤਰਾਜ਼ DSW ਦਫਤਰ ਦੁਪਹਿਰ 2.30 ਵਜੇ ਤੱਕ ਪਹੁੰਚ ਜਾਣਗੇ।

ਉਮੀਦਵਾਰਾਂ ਦੀ ਪ੍ਰਵਾਨਿਤ ਸੂਚੀ 13 ਅਕਤੂਬਰ ਨੂੰ ਸਵੇਰੇ 10 ਵਜੇ ਲਗਾਈ ਜਾਵੇਗੀ। ਉਮੀਦਵਾਰ ਸਵੇਰੇ 10.30 ਵਜੇ ਤੋਂ ਦੁਪਹਿਰ 12 ਵਜੇ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ।ਅੰਤਿਮ ਸੂਚੀ 12.30 ਵਜੇ ਡੀਐਸਡਬਲਯੂ ਨੂੰ ਸੌਂਪ ਦਿੱਤੀ ਜਾਵੇਗੀ। ਅੰਤਿਮ ਸੂਚੀ 13 ਅਕਤੂਬਰ ਨੂੰ ਬਾਅਦ ਦੁਪਹਿਰ 2.30 ਵਜੇ ਦਿਖਾਈ ਜਾਵੇਗੀ। ਇਸ ਤੋਂ ਬਾਅਦ 18 ਅਕਤੂਬਰ ਨੂੰ ਸਵੇਰੇ 9.30 ਵਜੇ ਤੋਂ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਇਸ ਵਾਰ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਵਿਦਿਆਰਥੀ ਵਿੰਗ ਵੀ ਪਹਿਲੀ ਵਾਰ ਚੋਣ ਲੜ ਹੈ। ਇਸ ਵਿੱਚ ਪੀਯੂ ਦੀਆਂ ਕਈ ਦਿੱਗਜ ਪਾਰਟੀਆਂ ਦੇ ਆਗੂ ਸ਼ਾਮਲ ਹਨ। ਅਜਿਹੀ ਸਥਿਤੀ ਵਿੱਚ ਯੂਨਿਟ ਨੂੰ ਵਿਦਿਆਰਥੀਆਂ ਦਾ ਵੱਡਾ ਸਹਿਯੋਗ ਮਿਲ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵਿਧਾਨ ਸਭਾ ਚੋਣਾਂ ‘ਚ ‘ਆਪ’ ਪਾਰਟੀ ਨੇ ਵੱਡੇ ਫਰਕ ਨਾਲ ਜੋ ਜਿੱਤ ਹਾਸਲ ਕੀਤੀ, ਉਸ ਦਾ ਕੁਝ ਅਸਰ ਪੀਯੂ ਚੋਣਾਂ ‘ਚ ਵੀ ਦੇਖਣ ਨੂੰ ਮਿਲ ਸਕਦਾ ਹੈ।

ਦੂਜੇ ਪਾਸੇ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ, ਕਾਂਗਰਸ ਦੀ ਐਨਐਸਯੂਆਈ ਅਤੇ ਹੋਰ ਵੱਖ-ਵੱਖ ਪਾਰਟੀਆਂ ਜਿਵੇਂ ਕਿ ਸੋਪੂ, ਇਨਸੋ, ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ), ਪੀਯੂਐਸਯੂ, ਐਚਐਸਏ, ਐਸਓਆਈ ਦੇ ਵੱਡੇ ਵਿਦਿਆਰਥੀ ਆਗੂ ਵੀ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਇਨ੍ਹਾਂ ਪਾਰਟੀਆਂ ਤੋਂ ਬਾਹਰ ਹੋ ਚੁੱਕੇ ਵੱਡੇ-ਵੱਡੇ ਸਿਆਸਤਦਾਨ ਵੀ ਆਪੋ-ਆਪਣੇ ਢੰਗ ਨਾਲ ਪਾਰਟੀਆਂ ਨੂੰ ਜਿਤਾਉਣ ਲਈ ਯਤਨਸ਼ੀਲ ਹਨ ਪਰ ਯੂਨੀਵਰਸਿਟੀ ਵਿੱਚ ਚੋਣ ਪ੍ਰਚਾਰ ਲਈ ਬਾਹਰਲੇ ਵਿਅਕਤੀਆਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਪੀਯੂ ਵਿੱਚ ਪਿਛਲੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਸਾਲ 2019 ਵਿੱਚ ਹੋਈਆਂ ਸਨ ਅਤੇ ਇੱਥੇ ਕੁੱਲ 19 ਹਜ਼ਾਰ ਵੋਟਰ ਸਨ। ਐਸਓਆਈ ਦੇ ਚੇਤਨ ਚੌਧਰੀ ਨੂੰ ਯੂਨੀਵਰਸਿਟੀ ਪ੍ਰਧਾਨ ਚੁਣਿਆ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਾਈਕੋਰਟ ਵਲੋਂ ਤਜਿੰਦਰ ਬੱਗਾ ਤੇ ਕੁਮਾਰ ਵਿਸ਼ਵਾਸ ਖਿਲਾਫ ਦਰਜ FIR ਰੱਦ ਕਰਨ ਦੇ ਹੁਕਮ

PRTC ਬੱਸ ਅਤੇ ਬਲੈਰੋ ਦੀ ਹੋਈ ਸਿੱਧੀ ਟੱਕਰ