ਪੰਜਾਬ ਰੋਡਵੇਜ਼, ਪਨਬਸ, PRTC ਕੰਟਰੈਕਟ ਵਰਕਰਜ਼ ਵੱਲੋਂ ਹੜਤਾਲ ਮੁਲਤਵੀ: ਯੂਨੀਅਨ ਦੀ CM ਮਾਨ ਨਾਲ ਮੀਟਿੰਗ ਤੈਅ

ਚੰਡੀਗੜ੍ਹ, 17 ਅਗਸਤ 2025 – ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੰਟਰੈਕਟ ਵਰਕਰਜ਼ ਵੱਲੋਂ ਹੜਤਾਲ ਫਿਲਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ। ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੰਟਰੈਕਟ ਵਰਕਰਜ਼ 14 ਅਗਸਤ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਸਨ। ਪੰਜਾਬ ਸਰਕਾਰ ਵੱਲੋਂ ਕੰਟਰੈਕਟ ਵਰਕਰਜ਼ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਡਾਇਰੈਕਟਰ ਟ੍ਰਾਂਸਪੋਰਟ ਰਾਜੀਵ ਗੁਪਤਾ ਵੱਲੋਂ ਦਿੱਤੀ ਗਈ ਹੈ।

ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਕੱਚੇ ਮੁਲਾਜ਼ਮਾਂ ਪੱਕੇ ਕਰਨ ਠੇਕੇਦਾਰ ਪ੍ਰਥਾ ਖਤਮ ਕਰਨ ਅਤੇ ਕਿਲੋਮੀਟਰ ਸਕੀਮ ਬੱਸਾ ਦਾ ਟੈਡਰ ਰੱਦ ਕਰਨ ਸਬੰਧੀ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਸਬੰਧੀ ਮਿਤੀ 15/8/2025 ਨੂੰ ਮਾਨਯੋਗ ਚੀਫ਼ ਸੈਕਟਰੀ ਪੰਜਾਬ ਨਾਲ ਪੈਂਨਲ ਮੀਟਿੰਗ ਹੋਈ ਸੀ, ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰ ਬਾਹਰ ਕੱਢ ਕੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ, ਤਨਖਾਹ ਵਾਧਾ ਕਰਨ,ਨਵੀਆਂ ਬੱਸਾਂ ਪਾਉਣ ਆਦਿ ਸਾਰੀਆਂ ਮੰਗਾਂ ਉਪਰ ਬਣੀ ਕਮੇਟੀ ਦੀ ਮੀਟਿੰਗ ਵਿੱਚ ਵਿੱਤ ਵਿਭਾਗ,ਪ੍ਰਸੋਨਲ ਵਿਭਾਗ ਦੇ ਸੈਕਟਰੀ ਸ਼ਾਮਿਲ ਕਰਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ 19 ਅਗਸਤ ਨੂੰ ਟਰਾਸਪੋਰਟ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਤਹਿ ਕਰਵਾਈ ਗਈ ਹੈ ਅਤੇ 26 ਅਗਸਤ 2025 ਨੂੰ ਮੁੱਖ ਮੰਤਰੀ ਪੰਜਾਬ ਨਾਲ ਪੈਨਿਲ ਮੀਟਿੰਗ ਫਿਕਸ ਹੋਈ ਹੈ। ਜਿਸ ਵਿੱਚ ਤਿਆਰ ਕੀਤੀ ਪੋਲਸੀ ਤੇ ਵਿਚਾਰ ਚਰਚਾ ਕਰਕੇ ਲਾਗੂ ਕਰਨ ਸਮੇਤ ਸਾਰੀਆਂ ਮੰਗਾ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਮੁਲਾਜ਼ਮਾਂ ਤੇ ਸਰਵਿਸ ਰੂਲ ਬਣਾ ਕੇ ਲਾਗੂ ਕਰਨ,ਠੇਕੇਦਾਰ ਦੇ ਮੁੱਦਿਆਂ ਨੂੰ ਹੱਲ ਕਰਨ ਲਈ, ਤਨਖਾਹਾਂ ਵਾਧੇ ਦੇ ਹੱਲ ਲਈ ਸੈਕਟਰੀ ਸਟੇਟ ਟ੍ਰਾਂਸਪੋਰਟ ਨੂੰ ਆਦੇਸ਼ ਦਿੱਤੇ ਗਏ ਹਨ। ਇਹਨਾ ਮੰਗਾਂ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ,ਕੰਡੀਸ਼ਨਾ ਵਿੱਚ ਸੋਧ ਕਰਨ, ਕੰਟਰੈਕਟ ਮੁਲਾਜ਼ਮਾਂ ਨੂੰ ਬਹਾਲ ਕਰਨ ਨੂੰ 15 ਦਿਨਾ ਵਿੱਚ ਹੱਲ ਕਰਨ ਲਈ ਸਮਾ ਤਹਿ ਕੀਤਾ ਗਿਆ ਸੀ ਪ੍ਰੰਤੂ ਜਿਸ ਨੂੰ ਇੱਕ ਮਹੀਨੇ ਦਾ ਸਮਾਂ ਲਿਖ ਕੇ ਤੋੜਿਆ ਮਰੋੜਿਆ ਗਿਆ ਸੀ ਅਤੇ ਹੁਣ ਫੇਰ ਦੁਬਾਰਾ 3 ਅਤੇ 4 ਮੰਗ ਨੂੰ ਪੂਰਾ ਕਰਨ ਲਈ ਤਿੰਨ ਹਫਤਿਆ ਦਾ ਸਮਾ ਤਹਿ ਕੀਤਾ ਗਿਆ ਹੈ।

ਸੋ ਜਥੇਬੰਦੀ ਵੱਲੋ ਸਮਾ ਬੰਦ ਵਿੱਚ ਮੰਨੀਆ ਮੰਗਾ ਲਾਗੂ ਕਰਨ ਅਤੇ ਪੋਲਸੀ ਸਮੇਤ ਉੱਚ ਪੱਧਰੀ ਮੰਗਾ ਲਾਗੂ ਕਰਨ ਦੇ ਠੋਸ ਭਰੋਸੇ ਨੂੰ ਮੁੱਖ ਰੱਖ ਕੇ ਹੜਤਾਲ ਨੂੰ ਪੋਸਟਪੋਨ ਕੀਤਾ ਜਾਦਾ ਹੈ I ਕੱਲ ਨੂੰ ਡਿਊਟੀ ਜੁਆਇਨ ਕਰਨ ਸਮੇਂ ਕਿਸੇ ਵੀ ਸਾਥੀ ਨੂੰ ਮੈਨੇਜਮੈਂਟ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪੱਤਰ ਦਾ ਇਸ਼ੂ ਬਣਾ ਕੇ ਰੋਕਿਆ ਜਾਂਦਾ ਜਾਂ ਕੋਈ ਦਿੱਕਤ ਆਉਂਦੀ ਹੈ ਤਾਂ ਤੁਰੰਤ ਸੂਬਾ ਕਮੇਟੀ ਨਾਲ ਗੱਲਬਾਤ ਕਰਕੇ ਤੇ ਪੰਜਾਬ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਦ ਬੰਗਾਲ ਫਾਈਲਜ਼’ ਦੇ ਟ੍ਰੇਲਰ ਲਾਂਚ ‘ਤੇ ਹੋਇਆ ਹੰਗਾਮਾ: ਸਮਾਗਮ ਰੋਕਣ ਦੇ ਲੱਗੇ ਦੋਸ਼

ਲੈਂਡ ਪੂਲਿੰਗ ਪਾਲਿਸੀ ‘ਤੇ ਜਿੱਤ ਦੇ ਸਮਰਥਨ ਬੀਜੇਪੀ ਵੱਲੋਂ ਅੱਜ ਰਾਜਪੁਰਾ ‘ਚ ‘ਕਿਸਾਨ ਮਜ਼ਦੂਰ ਫ਼ਤਿਹ ਰੈਲੀ’