ਪੰਜਾਬ ਬਣਿਆ ਦੇਸ਼ ਦਾ ਪਹਿਲਾ ‘ਐਂਟੀ ਡਰੋਨ ਸਿਸਟਮ’ ਵਾਲਾ ਸੂਬਾ, CM ਮਾਨ ਨੇ ਕੀਤਾ ਉਦਘਾਟਨ

ਤਰਨਤਾਰਨ, 9 ਅਗਸਤ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਪਰੀਮੋ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਤਰਨਤਾਰਨ ‘ਚ ਸੂਬੇ ਦਾ ਪਹਿਲਾ ਐਂਟੀ ਡਰੋਨ ਸਿਸਟਮ ਲਾਂਚ ਕੀਤਾ ਗਿਆ। ਇਸ ਨਾਲ ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਹੈ, ਜਿੱਥੇ ਸਰਕਾਰੀ ਪੱਧਰ ‘ਤੇ ਡਰੋਨ ਰਾਹੀਂ ਹੋਣ ਵਾਲੀਆਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਇਹ ਅਧੁਨਿਕ ਤਕਨਾਲੋਜੀ ਲਾਗੂ ਕੀਤੀ ਗਈ ਹੈ।

ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਖ਼ਰਚੇ ‘ਤੇ ਐਂਟੀ ਡਰੋਨ ਸਿਸਟਮ ਲਾਗੂ ਕਰ ਰਹੀ ਹੈ, ਜਿਸ ਦੀ ਨਜ਼ਰ ਸਮਾਜ ਵਿਰੋਧੀ ਅਨਸਰਾਂ ‘ਤੇ ਰਹੇਗੀ। ਉਨ੍ਹਾਂ ਕਿਹਾ ਬੀ. ਐੱਸ. ਐੱਫ਼. ਦੇ ਸਹਿਯੋਗ ਨਾਲ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਜਿੱਥੇ ਡਰੋਨ ਦੀ ਐਕਟੀਵਿਟੀ ਹੁੰਦੀ ਹੈ, ਉੱਥੇ ਇਹ ਸਿਸਟਮ ਲਗਾਤਾਰ ਆਪਣੀ ਬਾਜ਼ ਅੱਖ ਰੱਖੇਗਾ। ਉਨ੍ਹਾਂ ਕਿਹਾ ਜਦੋਂ ਵੀ ਇਨ੍ਹਾਂ ਜ਼ਿਲ੍ਹਿਆਂ ‘ਚ ਕੋਈ ਡਰੋਨ ਦੀ ਐਕਟੀਵਿਟੀ ਨਜ਼ਰ ਆਈ ਤਾਂ ਐਂਟੀ ਡਰੋਨ ਸਿਸਟਮ ਆਪਣੀ ਰੇਂਜ ਵਿਚ ਲੈ ਕੇ ਉਸ ਨੂੰ ਉੱਥੇ ਹੀ ਜਾਮ ਕਰ ਦੇਵੇਗਾ।

ਮੁੱਖ ਮੰਤਰੀ ਮਾਨ ਨੇ ਅੱਗੇ ਦੱਸਿਆ ਕਿ ਲਗਤਾਰ ਡਰੋਨ ਰਾਹੀਂ ਹੈਰੋਇਨ ਦੀਆਂ ਖੇਪਾ, ਹਥਿਆਰਾਂ ਦੀ ਸਮੱਗਲਿੰਗ ਹੋ ਰਹੀ ਸੀ, ਇਸ ਲਈ ਸਰਕਾਰ ਨੇ ਐਂਟੀ ਡਰੋਨ ਸਿਸਟਮ ਲਾਗੂ ਕਰ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਹੁਣ ਜੇਕਰ ਕੋਈ ਇਹ ਸਮੱਗਰੀ ਲੈਣ ਆਵੇਗਾ ਉਸ ‘ਤੇ ਵੀ ਨਜ਼ਰ ਰਹੇਗੀ ਅਤੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 9 ਐਂਟੀ ਡਰੋਨ ਸਿਸਟਮ ਖਰੀਦੇ ਗਏ ਹਨ ਅਤੇ ਸਰਹੱਦੀ ਜ਼ਿਲ੍ਹੇ ‘ਚ 50 ਪੁਲਸ ਕਰਮੀਆਂ ਨੂੰ ਇਸ ਸਿਸਟਮ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਸ ਨੂੰ ਹੁਣ ਐਂਟੀ ਡਰੋਨ ਤਕਨਾਲੋਜੀ ਵਾਲੀ ਅੱਖ ਮਿਲੇਗੀ, ਜੋ ਸਰਹੱਦੀ ਇਲਾਕਿਆਂ ‘ਚ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ‘ਤੇ ਵੱਡਾ ਵਾਰ ਹੋਵੇਗਾ। ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ ਵਿਚ ਸਿਸਟਮ ਦੀ ਐਕਟੀਵਿਟੀ ਵਧਾਈ ਜਾਵੇਗੀ ਤੇ ਹੁਣ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਵੀ ਇਹ ਸਿਸਟਮ ਨਵਾਂ ਰੋਲ ਪਲੇਅ ਕਰੇਗਾ।

ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਇਹ ਸਿਸਟਮ ਸਿਰਫ਼ ਤਕਨਾਲੋਜੀ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਜਾਨ ਅਤੇ ਅਮਨ-ਸ਼ਾਂਤੀ ਦੀ ਰੱਖਿਆ ਲਈ ਵੱਡਾ ਕਦਮ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਤਸਕਰੀ ‘ਚ ਪਹਿਲਾਂ ਹੀ ਵੱਡੀ ਕਮੀ ਆਈ ਹੈ ਅਤੇ ਵਿਦਿਆਰਥੀਆਂ ਨੂੰ ਇਸ ਤੋਂ ਦੂਰ ਰੱਖਣ ਲਈ ਸਕੂਲੀ ਸਲੇਬਸ ਵਿੱਚ ਨਸ਼ਾ-ਵਿਰੋਧੀ ਵਿਸ਼ੇਸ਼ ਅਧਿਆਇ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਪੰਜਾਬ ਦੀ ਜਵਾਨੀ ਨਾਲ ਧੋਖਾ ਕਰਦੇ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ, ਜਦਕਿ ਜਿਹੜੇ ਲੋਕ ਇਸ ਲਤ ਵਿੱਚ ਫਸੇ ਹਨ, ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਸਿਸਟਮ ਨਾਲ ਪੰਜਾਬ ਪੁਲਸ ਨੂੰ ਤਾਕਤ ਮਿਲੇਗੀ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਵੱਡਾ ਕਦਮ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

”ਆਪਰੇਸ਼ਨ ਸਿੰਦੂਰ’ ਦੌਰਾਨ ਭਾਰਤ ਨੇ 6 ਪਾਕਿਸਤਾਨੀ ਜਹਾਜ਼ਾਂ ਨੂੰ ਡੇਗਿਆ…” – ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ

ਪੰਜਾਬ ਸਰਕਾਰ ਨੇ ਰੱਖੜੀ ਵਾਲੇ ਦਿਨ ਜੇਲ੍ਹਾਂ ‘ਚ ਕੈਦੀਆਂ ਨੂੰ ਦਿੱਤੀ ਵਿਸ਼ੇਸ਼ ਛੋਟ, ਪੜ੍ਹੋ ਵੇਰਵਾ