ਚਾਈਨਾ ਡੋਰ ‘ਤੇ ਕਾਰਵਾਈ ਅਤੇ ਐਨਜੀਟੀ ਵੱਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਨ ਬਾਰੇ ਪੰਜਾਬ ਦੇ ਡੀਜੀਪੀ ਨੇ ਹਾਈਕੋਰਟ ਦੇ ਵਕੀਲ ਨੂੰ ਭੇਜਿਆ ਜਵਾਬ

ਚੰਡੀਗੜ੍ਹ, 13 ਜਨਵਰੀ 2023 – ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪੰਜਾਬ ਵਿੱਚ ਚਾਈਨਾ ਡੋਰ (ਮਾਂਝਾ) ‘ਤੇ ਪਾਬੰਦੀ ਅਤੇ ਐਨਜੀਟੀ ਦੇ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਚ.ਸੀ ਅਰੋੜਾ ਨੂੰ ਜਵਾਬ ਦਿੱਤਾ ਹੈ। ਇਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪੰਜਾਬ ਦੇ ਸਾਰੇ ਫੀਲਡ ਅਧਿਕਾਰੀਆਂ ਨੂੰ 11 ਜੁਲਾਈ 2017 ਨੂੰ ਐਨਜੀਟੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਪੰਜਾਬ ਪੁਲਿਸ ਵਿਭਾਗ ਵੱਲੋਂ 10 ਜਨਵਰੀ 2023 ਨੂੰ ਹੁਕਮਾਂ ਦੀ ਪਾਲਣਾ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।

ਇਹ ਪੱਤਰ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਐਨਜੀਟੀ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਜਾਰੀ ਕੀਤਾ ਗਿਆ ਹੈ। ਇਸ ਦੀ ਕਾਪੀ ਸਾਰੇ ਰੇਂਜ ਦੇ ਆਈਜੀਪੀ, ਡੀਆਈਜੀ ਅਤੇ ਲਾਅ ਐਂਡ ਆਰਡਰ ਦੇ ਏਡੀਜੀਪੀ ਨੂੰ ਵੀ ਜਾਣਕਾਰੀ ਲਈ ਭੇਜੀ ਗਈ ਹੈ। ਪੰਜਾਬ ਦੇ ਡੀਜੀਪੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸੰਦਰਭ ਵਿੱਚ ਸੀਆਰਪੀਸੀ ਐਕਟ, 1973 ਦੀ ਧਾਰਾ 144 ਅਧੀਨ ਕਿਸੇ ਵੀ ਕਾਰਵਾਈ ਬਾਰੇ ਪੰਜਾਬ ਪੁਲਿਸ ਵਿਭਾਗ ਵੱਲੋਂ ਕੋਈ ਸਲਾਹ ਜਾਂ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ।

ਪੰਜਾਬ ਵਿੱਚ ਕੁਝ ਹਾਦਸੇ ਵਾਪਰੇ ਹਨ

  1. ਸਾਲ 2021 ਵਿੱਚ ਜਲੰਧਰ ਦੇ ਸੂਰਿਆ ਐਨਕਲੇਵ ਦੇ ਨਾਲ ਲੱਗਦੇ ਝਾਂਸੀ ਨਗਰ ਵਿੱਚ ਪਤੰਗ ਉਡਾਉਂਦੇ ਸਮੇਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਬੱਚੇ ਅੰਕੁਸ਼ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।
  2. 2 ਦਿਨ ਪਹਿਲਾਂ ਆਨੰਦਪੁਰ ਸਾਹਿਬ ਵਿੱਚ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਟੀਵੀ ਚੈਨਲ ਦਾ ਕੈਮਰਾਮੈਨ ਅੱਖਾਂ ਅਤੇ ਮੂੰਹ ਦੇ ਨੇੜੇ ਡੂੰਘੇ ਕੱਟਾਂ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ।
  3. 11 ਜਨਵਰੀ 2023 ਨੂੰ ਲੁਧਿਆਣਾ ਦੇ ਪਿੰਡ ਬੱਦੋਵਾਲ ਵਿੱਚ ਚਾਈਨਾ ਡੋਰ ਤੋਂ ਪਤੰਗ ਉਡਾਉਂਦੇ ਹੋਏ ਇੱਕ 9 ਸਾਲ ਦੇ ਬਚੇ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ 8 ਸਾਲਾ ਬੱਚੇ ਦੇ ਹੱਥ ਬੁਰੀ ਤਰ੍ਹਾਂ ਸੜ ਗਏ ਸਨ। ਪਤੰਗ ਉਡਾਉਂਦੇ ਸਮੇਂ ਹਾਈ ਵੋਲਟੇਜ ਤਾਰ ਵਿੱਚ ਤਾਰ ਫਸ ਜਾਣ ਕਾਰਨ ਕਰੰਟ ਲੱਗ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਆਹ ਦੀ ਵਰ੍ਹੇਗੰਢ ‘ਤੇ ਜੇਠ ਨੇ ਕੀਤਾ ਭਾਬੀ ਦਾ ਕ+ਤ+ਲ: ਵੀਡੀਓ ਬਣਾ ਕੇ ਦੋਸਤ ਨੂੰ ਭੇਜੀ

ਕਾਰ ਸਵਾਰ ਨੇ ਪੈਦਲ ਜਾ ਰਹੇ ਲੋਕਾਂ ਨੂੰ ਕਾਰ ਨਾਲ ਦਰੜਿਆ, 5 ਦੀ ਮੌਕੇ ‘ਤੇ ਹੀ ਮੌਤ