ਅਸਾਮ ਵਿੱਚ ਪੰਜਾਬ ਨੇ ਗੱਡੇ ਜਿੱਤ ਦੇ ਝੰਡੇ: ਗਤਕਾ ਚੈਂਪੀਅਨਸ਼ਿਪ ‘ਚ ਪੰਜਾਬ ਗਤਕਾ ਐਸੋਸੀਏਸ਼ਨ ਲਗਾਤਾਰ ਸੱਤਵੀਂ ਵਾਰ ਬਣੀ ਚੈਂਪੀਅਨ

ਮੋਹਾਲੀ, 10 ਅਗਸਤ 2023 – ਗਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਸੱਤਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ 2023 ਕਰਨਬੀਰ ਨਾਬਿਨ ਚੰਦਰਾ ਇੰਡੋਰ ਸਟੇਡੀਅਮ, ਗੁਹਾਟੀ, ਅਸਾਮ ਵਿਖੇ ਮਿਤੀ 04 ਅਗਸਤ 2023 ਤੋਂ 06 ਅਗਸਤ 2023 ਤੱਕ ਕਰਵਾਈ ਗਈ। ਜਿਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਗਤਕਾ ਐਸੋਸੀਏਸ਼ਨ ਦੀ ਟੀਮ ਵੱਲੋਂ ਲਗਾਤਾਰ ਸੱਤਵੀਂ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਿਲ ਹੋਇਆ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਸੱਤਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿੱਚ ਭਾਰਤ ਦੇ 22 ਰਾਜਾਂ ਤੋਂ ਕਰੀਬ 1200 ਖਿਡਾਰੀਆਂ ਨੇ ਭਾਗ ਲਿਆ ਸੀ। ਅੰਡਰ -11,14,17,19,22, 25 ਅਤੇ ਅੰਡਰ 28 ਦੇ ਲਈ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਲੜਕਿਆਂ ਦੀ ਟੀਮ ਨੇ 116 ਅੰਕ ਲੈ ਕੇ ਪਹਿਲਾ 97 ਅੰਕ ਲੈ ਕੇ ਦਿੱਲੀ ਨੇ ਦੂਸਰਾ ਅਤੇ 31 ਅੰਕਾਂ ਨਾਲ ਹਰਿਆਣਾ ਤੀਸਰੇ ਸਥਾਨ ਤੇ ਰਿਹਾ।

ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਨੇ 98 ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ 54 ਅੰਕਾਂ ਨਾਲ ਦਿੱਲੀ ਦੂਸਰੇ ਅਤੇ 21 ਅੰਕਾਂ ਨਾਲ ਹਰਿਆਣਾ ਤੀਸਰੇ ਸਥਾਨ ਤੇ ਰਿਹਾ। ਜਿਕਰਯੋਗ ਹੈ ਕਿ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਅਸਾਮ ਦੇ ਰਾਜਪਾਲ ਗ਼ੁਲਾਬ ਚੰਦ ਕਟਾਰੀਆ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਨਾਲ ਨਾ ਕੇਵਲ ਖਿਡਾਰੀਆਂ ਨੂੰ ਹੋਰਨਾਂ ਰਾਜਾਂ ਦੇ ਖਿਡਾਰੀਆਂ ਨਾਲ ਮੇਲ ਮੁਲਾਕਾਤ ਕਰਨ ਅਤੇ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਬਲਕਿ ਬੱਚਿਆਂ ਵਿੱਚ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਪ੍ਰਤਿਭਾ ਵੀ ਨਿੱਖਰਦੀ ਹੈ। ਇਸ ਮੌਕੇ ਜਿੱਥੇ ਅਸਾਮ ਦੇ ਵੱਖ-ਵੱਖ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਰਵਾਇਤੀ ਗਤਕੇ ਦੇ ਪ੍ਰਦਰਸ਼ਨ ਨੇ ਵੀ ਸਭ ਦਾ ਦਿਲ ਮੋਹ ਲਿਆ।

ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਆਈਪੀਐਸ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਵਿੰਦਰ ਸਿੰਘ ਵਿਕੀ, ਜਗਦੀਸ਼ ਸਿੰਘ ਕੁਰਾਲੀ, ਰਘਬੀਰ ਸਿੰਘ ਡੇਹਲੋਂ, ਜਗਕਿਰਨ ਕੌਰ ਵੜੈਚ, ਜਸਵਿੰਦਰ ਸਿੰਘ ਪਾਬਲਾ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚਾਰ ਦਿਨਾਂ ਤੋਂ ਲਾਪਤਾ ਹੋਏ 4 ਬੱਚੇ ਮਿਲੇ, ਅੰਮ੍ਰਿਤਸਰ ਗਏ ਸੀ ਘੁੰਮਣ, ਵਾਪਿਸ ਆ ਕੇ PGI ਦੇ ਬਾਹਰ ਲੰਗਰ ਛਕ ਰਹੇ ਪੁਲਿਸ ਨੂੰ ਮਿਲੇ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌ+ਤ: ਟੂਰਨਾਮੈਂਟ ਦੌਰਾਨ ਸਿਰ ‘ਤੇ ਲੱਗੀ ਸੱਟ