- ਪੂਰਾ ਸਾਲ ਅਲੱਗ-ਅਲੱਗ ਸ਼ਹਿਰਾਂ ਚ ਚੱਲਣਗੇ ਮੇਲੇ
- ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰ, ਵਿਰਾਸਤ ਤੇ ਖਾਣ-ਪੀਣ ਦੀ ਝਲਕ ਵਿਖਾਈ ਜਾਵੇਗੀ
- ਮੁੱਖ ਮੰਤਰੀ ਮਾਨ ਨੇ ਸੈਰ ਸਪਾਟਾ ਵਿਭਾਗ ਦੇ ਅਫਸਰਾਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ, 6 ਜੂਨ 2023 – ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਰ-ਸਪਾਟਾ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਆਉਣ ਵਾਲੇ ਸਮੇਂ ‘ਚ ਪੰਜਾਬ ‘ਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਵਿਸਥਾਰਤ ਚਰਚਾ ਹੋਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਜਲਦ ਹੀ ਅਸੀਂ ਪੰਜਾਬ ‘ਚ ਵੱਖ ਵੱਖ ਤਰ੍ਹਾਂ ਦੇ ਸੈਰ-ਸਪਾਟਾ ਮੇਲੇ ਕਰਾਉਣ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰ, ਵਿਰਾਸਤ ਤੇ ਖਾਣ-ਪੀਣ ਦੀ ਝਲਕ ਵਿਖਾਈ ਦੇਵੇ…ਅਸਲ ‘ਚ ਲੋਕਾਂ ਨੂੰ ਰੰਗਲਾ ਪੰਜਾਬ ਦਿਖਾਵਾਂਗੇ..”
ਇਸ ਮੌਕੇ ਸੈਰ ਸਪਾਟਾ ਕੈਬਨਿਟ ਮੰਤਰੀ ਅਨਮੋਲ ਗਗਨ ਮਨ ਵੀ ਹਾਜ਼ਰ ਸਨ।