ਚੰਡੀਗੜ੍ਹ, 23 ਜੁਲਾਈ 2025 – ਪੰਜਾਬ ਸਰਕਾਰ ਨੇ ਆਪਣੇ ਇੱਕ ਵਿਭਾਗ ਦਾ ਨਾਂਅ ਬਦਲਿਆ ਹੈ। ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ‘ਸ਼ਾਸਨ ਸੁਧਾਰ ਅਤੇ ਜਨ ਸ਼ਿਕਾਇਤ ਵਿਭਾਗ’ (Department of Governance Reforms & Public Grievances) ਦਾ ਨਾਂ ਤਬਦੀਲ ਕਰ ਦਿੱਤਾ ਹੈ। ਹੁਣ ਇਹ ਵਿਭਾਗ “ਸੁਧਾਰ, ਪ੍ਰਸ਼ਾਸਨ ਅਤੇ ਜਨਤਕ ਤਕਨੀਕੀ ਵਿਭਾਗ” ਦੇ ਨਾਂਅ ਨਾਲ ਜਾਣਿਆ ਜਾਵੇਗਾ। ਇਹ ਨਾਂਅ ਬਦਲੀ 21 ਜੁਲਾਈ, 2025 ਤੋਂ ਲਾਗੂ ਹੋ ਗਈ ਹੈ।

ਸਰਕਾਰ ਵੱਲੋਂ ਇਸ ਨਾਂਅ ਬਦਲੀ ਨੂੰ ਲੈ ਕੇ 21 ਜੁਲਾਈ, 2025 ਨੂੰ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਨੋਟੀਫਿਕੇਸ਼ਨ ਨੰਬਰ 2/1/2022-ਕੈਬਿਨੇਟ/4412 ਅਨੁਸਾਰ, 23 ਸਤੰਬਰ 2024 ਨੂੰ ਮੰਤਰੀ ਮੰਡਲ ਦੀ ਮੰਜ਼ੂਰੀ ਤੋਂ ਬਾਅਦ, ਇਹ ਫੈਸਲਾ ਲਾਗੂ ਕੀਤਾ ਗਿਆ। ਦੱਸ ਦਈਏ ਕਿ ਇਹ ਮੌਜੂਦਾ ਵਿਭਾਗ ਕੈਬਨਿਟ ਮੰਤਰੀ ਅਮਨ ਅਰੋੜਾ ਕੋਲ ਹੈ। ਪੰਜਾਬ ਦੇ ਕੈਬਿਨੇਟ ਮੰਤਰੀ ਅਮਨ ਅਰੋੜਾ ਦੇ ਅਧੀਨ ਆਉਣ ਵਾਲੇ ਇਸ ਵਿਭਾਗ ਦੇ ਨਵੇਂ ਨਾਂਅ ਦਾ ਉਦੇਸ਼ ਸ਼ਾਸਨ ਵਿੱਚ ਵਧੇਰੇ ਸੁਧਾਰ, ਕਾਰਗੁਜ਼ਾਰੀ ਵਿੱਚ ਪਾਰਦਰਸ਼ਤਾ ਅਤੇ ਤਕਨੀਕੀ ਨਵੀਨਤਾ ਨੂੰ ਪ੍ਰੋਤਸਾਹਨ ਦੇਣਾ ਹੈ।

