ਚੰਡੀਗੜ੍ਹ, 7 ਨਵੰਬਰ 2023 – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਤਿੰਨ ਹੋਰ ਨਵੇਂ ਜੱਜ ਮਿਲ ਗਏ ਹਨ। ਕਾਰਜਕਾਰੀ ਚੀਫ਼ ਜਸਟਿਸ ਰਿਤੂ ਬਹਰੀ ਨੇ ਜੱਜ ਸੁਮਿਤ ਗੋਇਲ, ਸੁਦੀਪਤੀ ਸ਼ਰਮਾ ਅਤੇ ਕੀਰਤੀ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। ਦੱਸ ਦਈਏ ਕਿ ਤਿੰਨਾ ਜੱਜਾਂ ਨੇ ਸਹੁੰ ਚੁੱਕਣ ਤੋਂ ਬਾਅਦ ਆਪਣਾ-ਆਪਣਾ ਕਾਰਜਭਾਰ ਸੰਭਾਲ ਲਿਆ ਹੈ।
ਇਨ੍ਹਾਂ ਤਿੰਨਾਂ ਦੀ ਨਿਯੁਕਤੀ ਤੋਂ ਬਾਅਦ ਹਾਈਕੋਰਟ ’ਚ ਹੁਣ ਜੱਜਾਂ ਦੀ ਗਿਣਤੀ 56 ਹੋ ਗਈ ਹੈ ਜਦਕਿ ਹਾਈਕੋਰਟ ’ਚ ਜੱਜਾਂ ਦੇ 85 ਅਹੁਦੇ ਹਨ। ਸਹੁੰ ਚੁੱਕਣ ਦੇ ਨਾਲ ਹੀ ਹਾਈ ਕੋਰਟ ‘ਚ ਇਤਿਹਾਸ ਰਚਿਆ ਗਿਆ ਹੈ ਕਿਉਂਕਿ 25 ਫ਼ੀਸਦੀ ਜੱਜ ਔਰਤਾਂ ਬਣ ਗਈਆਂ। ਇਸ ਸਮੇਂ ਜੱਜਾਂ ਦੀ ਗਿਣਤੀ 56 ਹੈ ਜਦਕਿ ਮਹਿਲਾ ਜੱਜਾਂ ਦੀ ਗਿਣਤੀ 14 ਹੋ ਗਈ ਹੈ।
ਇਨ੍ਹਾਂ ਤਿੰਨਾਂ ਦੀ ਨਵੀਂ ਨਿਯੁਕਤੀਆਂ ਤੋਂ ਬਾਅਦ ਵੀ ਹਾਈਕੋਰਟ ’ਚ ਜੱਜਾਂ ਦੇ ਅਜੇ ਵੀ 29 ਅਹੁਦੇ ਖਾਲੀ ਹਨ।