- ਵਧਾਈ ਗਈ ਸੁਰੱਖਿਆ
ਚੰਡੀਗੜ੍ਹ, 20 ਅਗਸਤ 2025 – ਚੰਡੀਗੜ੍ਹ ਦੇ ਸੈਕਟਰ-1 ਵਿੱਚ ਸਥਿਤ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ, ਪੁਲਿਸ ਤੁਰੰਤ ਅਲਰਟ ਹੋ ਗਈ ਅਤੇ ਹਾਈ ਕੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ, ਬੰਬ ਸਕੁਐਡ ਅਤੇ ਆਪ੍ਰੇਸ਼ਨ ਸੈੱਲ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਪੂਰੇ ਕੈਂਪਸ ਵਿੱਚ ਤਲਾਸ਼ੀ ਮੁਹਿੰਮ ਚਲਾਈ। ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ, ਪਰ ਪੁਲਿਸ ਹਰ ਜਗ੍ਹਾ ਤਲਾਸ਼ੀ ਲੈ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਭਰੀ ਈਮੇਲ ਹਾਈ ਕੋਰਟ ਦੇ ਰਜਿਸਟਰਾਰ ਨੂੰ ਮਿਲੀ ਹੈ। ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ, ਪਰ ਫਿਰ ਵੀ ਕੁਝ ਨਹੀਂ ਮਿਲਿਆ। ਇਸ ਸਮੇਂ, ਹਾਈ ਕੋਰਟ ਆਉਣ ਵਾਲੇ ਲੋਕਾਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਗਈ ਹੈ।
ਪੁਲਿਸ ਦੇ ਨਾਲ-ਨਾਲ ਬੰਬ ਸਕੁਆਇਡ ਟੀਮ ਵੀ ਮੌਕੇ ‘ਤੇ ਪੁੱਜੀ ਹੋਈ ਹੈ। ਫਿਲਹਾਲ ਪੂਰੇ ਕੰਪਲੈਕਸ ‘ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।

