ਜਲੰਧਰ, 14 ਜੁਲਾਈ 2022 – ਪੰਜਾਬ ਪੁਲਿਸ ਵੱਲੋਂ ਲਾਰੈਂਸ-ਰਿੰਦਾ ਗੈਂਗ ਦੇ 13 ਵੱਡੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਗਈ ਹੈ। ਇਹ ਕਾਰਵਾਈ ਜਲੰਧਰ ਦੀ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ ਹੈ।
ਜਲੰਧਰ ਪੁਲਿਸ ਵੱਲੋਂ ਇਹ ਗੈਂਗਸਟਰਾਂ ਦੀ ਗ੍ਰਿਫਤਾਰੀ ਹਥਿਆਰਾਂ ਸਮੇਤ ਕੀਤੀ ਗਈ ਹੈ। 13 ਗੈਂਗਸਟਰਾਂ ਕੋਲੋਂ 13 ਹਥਿਆਰ ਬਰਾਮਦ ਕੀਤੇ ਗਏ ਹਨ। ਫੜੇ ਗਏ ਇਨ੍ਹਾਂ 13 ਗੈਂਗਸਟਰਾਂ ‘ਚ 9 ਸ਼ੂਟਰ ਹਨ। ਇਹਨਾਂ ‘ਤੇ ਕੁੱਲ 32 ਪਰਚੇ ਦਰਜ ਹਨ।
ਚੰਡੀਗੜ੍ਹ ਪੁਲਿਸ ਹੈੱਡਕੁਆਟਰ ਵਿਖੇ ਆਈ.ਜੀ. ਸੁਖਚੈਨ ਸਿੰਘ ਗਿੱਲ ਵਲੋਂ ਜਲੰਧਰ ‘ਚ ਫੜ੍ਹੇ ਗਏ 13 ਗੈਂਗਸਟਰਾਂ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਕਰਕੇ ਉਨ੍ਹਾਂ ਵਲੋਂ ਵੱਡੇ ਖ਼ੁਲਾਸੇ ਕੀਤੇ ਗਏ ਹਨ। ਖ਼ੁਲਾਸੇ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਫੜ੍ਹੇ ਗਏ ਗੈਂਗਸਟਰਾਂ ਖ਼ਿਲਾਫ਼ 2 ਤੋਂ ਲੈ ਕੇ 5 ਪਰਚੇ ਪਹਿਲਾਂ ਹੀ ਦਰਜ ਹਨ ਅਤੇ ਫੜ੍ਹੇ ਗਏ ਗੈਂਗਸਟਰਾਂ ‘ਚੋਂ 9 ਸ਼ੂਟਰ ਹਨ। ਇਹ ਗੈਂਗਸਟਰ ਜ਼ਿਆਦਾਤਰ ਤਰਨਤਾਰਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਗੈਂਗਸਟਰਾਂ ਵਲੋਂ ਬੰਬੀਹਾ ਗੈਂਗ ਦੇ ਗੈਂਗਸਟਰਾਂ ਨੂੰ ਮਾਰਨ ਦੀ ਸਾਜਿਸ਼ ਸੀ।

