- ਤਨਖਾਹ ਨਾ ਮਿਲਣ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ ਕਾਰਪੋਰੇਸ਼ਨ ਦੇ ਮੁੱਖ ਦਫਤਰ phase 7 ਮੋਹਾਲੀ ਵਿਖੇ ਧਰਨਾ 6 ਮਈ ਨੂੰ ….
ਚੰਡੀਗੜ੍ਹ, 6 ਮਈ 2022 – ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ managing Director 28-2-2022 ਨੂੰ ਰਿਟਾਇਰ ਹੋ ਗਏ ਸਨ ਪਰ ਮੌਜੂਦਾ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਨਵਾਂ ਮੈਨੇਜਿੰਗ ਡਾਇਰੈਕਟਰ ਨਿਯੁਕਤ ਨਹੀ ਕੀਤਾ ਗਿਆ ਜਿਸ ਕਾਰਨ ਜਿੱਥੇ ਕਾਰਪੋਰੇਸ਼ਨ ਵੱਲੋਂ ਪੂਰੇ ਪੰਜਾਬ ਵਿਚ ਕੀਤੇ ਜਾ ਰਹੇ ਪੁਲਿਸ ਵਿਭਾਗ ਅਤੇ ਜੇਲ ਵਿਭਾਗ ਦੇ ਉਸਾਰੀ ਦੇ ਕੰਮ ਠੱਪ ਹੋ ਗਏ ਹਨ ਉਥੇ ਹੁਣ ਕਾਰਪੋਰੇਸ਼ਨ ਦੇ ਕਰਮਚਾਰੀ ਵੀ ਤਨਖਾਹ ਨਾ ਮਿਲਣ ਕਾਰਨ ਦਾਣੇ ਦਾਣੇ ਦੇ ਮੁਹਤਾਜ ਹੋ ਚੁੱਕੇ ਹਨ।
ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਦਿਨਕਰ ਗੁਪਤਾ ਅਤੇ ਕਾਰਪੋਰੇਸ਼ਨ ਦੇ ਮੁੱਖ ਇੰਜਨੀਅਰ ਸ਼੍ਰੀ ਰਣਜੋਧ ਸਿੰਘ ਨੂੰ ਤਨਖਾਹ ਰਿਲੀਜ਼ ਕਰਨ ਸਬੰਧੀ ਬਾਰ ਬਾਰ ਬੇਨਤੀਆਂ ਕਰਨ ਦੇ ਬਾਵਜੂਦ ਦੋਵਾਂ ਅਧਿਕਾਰੀਆਂ ਨੇ ਹੀ ਤਨਖਾਹ ਰਿਲੀਜ਼ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਕਿਹਾ ਹੈ ਕਿ ਇਹਨਾਂ ਕੋਲ ਕੋਈ ਵਿੱਤੀ ਸਕਤੀਆਂ ਨਹੀਂ ਹਨ ਜਿਸ ਕਾਰਨ ਇਹ ਤਨਖਾਹ ਰਿਲੀਜ਼ ਨਹੀਂ ਕਰ ਸਕਦੇ।
ਕਾਰਪੋਰੇਸ਼ਨ ਵਿਚ ਕੰਮ ਕਰਦੇ ਠੇਕੇਦਾਰ ਵੀ ਆਪਣੀ ਪੈਮੇਂਟ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਕਾਰਪੋਰੇਸ਼ਨ ਵਿਚ ਕੰਮ ਕਰਦੇ ਸਾਰੇ ਕਰਮਚਾਰੀਆਂ ਵੱਲੋਂ ਆਪਣੀ ਤਨਖਾਹ ਰਿਲੀਜ਼ ਕਰਵਾਉਣ ਲਈ ਕਾਰਪੋਰੇਸ਼ਨ ਦੇ ਮੁੱਖ ਦਫਤਰ ਮੋਹਾਲੀ ਵਿਖੇ ਮਿਤੀ 6-5-2022 ਨੂੰ ਕਲਮ ਛੋੜ ਹੜਤਾਲ ਕੀਤੀ ਜਾਵੇਗੀ ਅਤੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਜਿਸ ਰਾਹੀਂ ਪੰਜਾਬ ਸਰਕਾਰ ਤੋਂ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਿਚ ਮੈਨੇਜਿੰਗ ਡਾਇਰੈਕਟਰ ਨਿਯੁਕਤ ਕਰਨ ਅਤੇ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਕਰਨ ਦੀ ਮੰਗ ਕੀਤੀ ਜਾਵੇਗੀ।