CuteCute LOLLOL OMGOMG

ਪੰਜਾਬ ਪੁਲਿਸ ਨੇ ਬੱਗਾ ਨੂੰ ਗ੍ਰਿਫ਼ਤਾਰ ਕਰਨ ਲਈ ਦਾਗੀ ਡੀਐਸਪੀ ਨੂੰ ਭੇਜਿਆ – ਸਿਰਸਾ

ਨਵੀਂ ਦਿੱਲੀ, 7 ਮਈ 2022 – ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਪੰਜਾਬ ਪੁਲਿਸ ਇੱਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਦਾਗੀ ਡੀਐਸਪੀ ਕੁਲਜਿੰਦਰ ਸਿੰਘ ਨੂੰ ਬੱਗਾ ਨੂੰ ਲਿਆਉਣ ਲਈ ਭੇਜਿਆ ਗਿਆ ਸੀ, ਇਹ ਦਾਅਵਾ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕੀਤਾ ਹੈ। ਸਿਰਸਾ ਨੇ ਕਿਹਾ ਕਿ ਕੁਲਜਿੰਦਰ ਦੇ ਅਪਰਾਧੀਆਂ ਨਾਲ ਸਬੰਧ ਹਨ, ਉਸ ਦੇ ਇੱਕ ਨਸ਼ਾ ਤਸਕਰ ਨਾਲ ਸਬੰਧ ਹਨ। ਆਮ ਆਦਮੀ ਪਾਰਟੀ ਨੇ ਕੁਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਗੈਰ-ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਣ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਵਰਤਿਆ।

ਡੀਐਸਪੀ ਕੇ ਐਸ ਸੰਧੂ ਹੀ ਕੁਲਜਿੰਦਰ ਸਿੰਘ ਹਨ। ਸਿਰਸਾ ਨੇ ਕਿਹਾ ਕਿ ਨਾਂ ਬਦਲਣ ਨਾਲ ਵਿਅਕਤੀ ਦਾ ਅਤੀਤ ਅਤੇ ਉਸ ਦੇ ਕੰਮ ਨਹੀਂ ਬਦਲ ਜਾਂਦੇ।

ਮਨਜਿੰਦਰ ਸਿਰਸਾ ਨੇ ਦੱਸਿਆ ਕਿ ਭੋਲਾ ਡਰੱਗ ਕੇਸ ਦੇ ਮੁੱਖ ਮੁਲਜ਼ਮ ਸਰਬਜੀਤ ਸਿੰਘ ਦੇ ਕਹਿਣ ’ਤੇ ਕੁਲਜਿੰਦਰ ਸਿੰਘ ਮੁਹਾਲੀ ਦਾ ਡੀਐਸਪੀ ਡਿਟੈਕਟਿਵ ਤਾਇਨਾਤ ਕੀਤਾ ਗਿਆ ਸੀ। ਸਰਬਜੀਤ ਵੀ ਬਰਖ਼ਾਸਤ ਪੁਲਿਸ ਮੁਲਾਜ਼ਮ ਹੈ। ਜੋ ਕਿ ਕਈ ਰਾਜਾਂ ਵਿੱਚ ਲੋੜੀਂਦਾ ਹੈ। ਇਸ ਵੇਲੇ ਉਹ ਪੰਜਾਬ ਦੀ ਜੇਲ੍ਹ ਵਿੱਚ ਹੈ ਅਤੇ ਉਸ ਖ਼ਿਲਾਫ਼ ਅੱਧੀ ਦਰਜਨ ਨਸ਼ਾ ਤਸਕਰੀ ਦੇ ਕੇਸ ਚੱਲ ਰਹੇ ਹਨ। ਸਰਬਜੀਤ ਨੇ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਨਾਲ ਆਪਣੀ ਗੱਲਬਾਤ ਦੀ ਲੀਕ ਹੋਈ ਆਡੀਓ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੂੰ ਕੁਲਜਿੰਦਰ ‘ਤੇ ਪੂਰਾ ਭਰੋਸਾ ਹੈ। ਉਹ ਕਿਸੇ ਵੀ ਗੈਰ-ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇ ਸਕਦਾ ਹੈ।

ਸਿਰਸਾ ਨੇ ਦਾਅਵਾ ਕੀਤਾ ਕਿ ਕੁਲਜਿੰਦਰ ਸਿੰਘ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਸਰਬਜੀਤ ਸਿੰਘ ਦੇ ਇਸ਼ਾਰੇ ’ਤੇ ਹੀ ਮੁਹਾਲੀ ਵਿੱਚ ਤਾਇਨਾਤ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਉਸ ਦੇ ਡਰੱਗ ਸਮੱਗਲਰਾਂ ਅਤੇ ਅੱਤਵਾਦੀਆਂ ਨਾਲ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਦੇ ਹੱਥੇ ਚੜ੍ਹੇ 2 ਹੋਰ ਦਹਿਸ਼ਤਗਰਦ, ਹੋਏ ਵੱਡੇ ਖੁਲਾਸੇ

ਦੋ ਦਿਨਾਂ ‘ਚ 91 ਏਕੜ ਸ਼ਾਮਲਾਟ ਜ਼ਮੀਨ ਤੋਂ ਛੁਡਵਾਏ ਨਾਜਾਇਜ਼ ਕਬਜ਼ੇ – ਧਾਲੀਵਾਲ