ਬਾਲ ਮਜਦੂਰੀ ‘ਚ ਪੰਜਾਬ 18 ਸੂਬਿਆਂ ‘ਚ ਸਭ ਤੋਂ ਉੱਪਰ, ਪੜ੍ਹੋ ਪੂਰੀ ਰਿਪੋਰਟ

ਚੰਡੀਗੜ੍ਹ, 7 ਅਗਸਤ 2022 – ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਦੱਸਿਆ ਪਿਛਲੇ ਸਾਲ ਪੂਰੇ ਦੇਸ਼ ਵਿਚ 13,271 ਬੱਚਿਆਂ ਨੂੰ ਬਾਲ ਮਜਦੂਰੀ ਤੋਂ ਬਚਾਇਆ ਗਿਆ ਅਤੇ ਉਨ੍ਹਾਂ ਦਾ ਮੁੜ ਵਸੇਬਾ ਕਰਵਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ 2017-18 ਤੋਂ ਲੈ ਕੇ 2021-22 ਤੱਕ 8556 ਬੱਚਿਆਂ ਨੂੰ ਬਚਾਇਆ ਗਿਆ ਅਤੇ ਮੁੜ ਵਸੇਬਾ ਕਰਵਾਇਆ ਗਿਆ। ਪੰਜਾਬ ਵਿਚ 2021-22 ਵਿਚ 4,867 ਬੱਚਿਆਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਗਿਆ ਹੈ।

ਐੱਨ. ਸੀ. ਪੀ. ਸੀ. ਆਰ (ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ) ਦੀ ਰਿਪੋਰਟ ਅਨੁਸਾਰ 2021-2022 ਵਿੱਚ 18 ਸੂਬਿਆਂ ਵਿੱਚੋਂ ਪੰਜਾਬ ਵਿਚ ਬਾਲ ਮਜਦੂਰੀ ਦੇ ਸਭ ਤੋਂ ਜ਼ਿਆਦਾ ਕੇਸ ਮਿਲੇ ਹਨ। ਇਨ੍ਹਾਂ 18 ਸੂਬਿਆਂ ਵਿਚ ਪਹਾੜੀ ਇਲਾਕੇ ਸ਼ਾਮਲ ਨਹੀਂ ਹਨ।

ਉਨ੍ਹਾਂ ਕਿਹਾ ਕਿ ਪਿਛਲੇ 5 ਸਾਲ ਵਿਚ 18 ਸੂਬਿਆਂ ਵਿੱਚੋਂ 2.24 ਲੱਖ ਬੱਚਿਆਂ ਨੂੰ ਬਚਾਇਆ ਗਿਆ ਅਤੇ ਮੁੜ ਵਸੇਬਾ ਕਰਵਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਤਾਮਿਲਨਾਡੂ ਤੋਂ 2586 ਬੱਚਿਆਂ ਨੂੰ, 2237 ਬੱਚਿਆਂ ਨੂੰ ਮੱਧ ਪ੍ਰਦੇਸ਼ ਤੋਂ ਅਤੇ 2110 ਬੱਚਿਆਂ ਨੂੰ ਮਹਾਰਾਸ਼ਟਰ ਤੋਂ ਬਾਲ ਮਜਦੂਰੀ ਕਰਨ ਤੋਂ ਬਚਾਇਆ। ਸਮ੍ਰਿਤੀ ਇਰਾਨੀ ਅਨੁਸਾਰ ਅਧਿਕਾਰੀਆਂ ਨੇ 2018-19 ਦੇ ਅਖੀਰ ਵਿਚ 171 ਬੱਚਿਆਂ ਨੂੰ ਹਰਿਆਣਾ ਤੋਂ ਬਚਾਇਆ ਸੀ।

ਸਰਕਾਰ ਨੇ ਬਾਲ ਮਜਦੂਰੀ ਨੂੰ ਰੋਕਣ ਲਈ ਚਾਈਡ ਲੇਬਰ ਅਮੈਂਡਮੈਟ ਐਕਟ ਲਾਗੂ ਕੀਤਾ ਸੀ। ਬਾਲ ਮਜਦੂਰੀ ਕਰਨ ਤੋਂ ਬਚਾਏ ਗਏ ਬੱਚਿਆਂ ਦੇ ਮੁੜ ਵਸੇਬੇ ਲਈ ਐੱਨ. ਸੀ. ਐੱਲ. ਪੀ. ਸਕੀਮ ਲਾਗੂ ਕੀਤੀ ਗਈ ਸੀ ਜੋਕਿ ਹੁਣ ਸਮਗਾਰਾ ਸ਼ਿਕਸ਼ਾ ਅਭਿਆਨ ਦੇ ਅਧੀਨ ਲਾਗੂ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੂਸੇਵਾਲਾ ਦੇ ਕਰੀਬੀ ਦੋਸਤ ਦੀ ਰੇਕੀ ਫਰਜ਼ੀ ਨਿਕਲੀ: CCTV ‘ਚ ਕੈਦ ਹੋਇਆ ਨੌਜਵਾਨ ਸਫ਼ਾਈ ਕਰਮਚਾਰੀ ਸੀ

ਸਿੱਧੂ ਮੂਸੇਵਾਲਾ ਦੇ ਕਤਲ ‘ਚ ਵਰਤੇ ਹਥਿਆਰ ਬਰਾਮਦ: ਸ਼ਾਰਪਸ਼ੂਟਰ ਮੰਨੂ ਤੇ ਰੂਪਾ ਕੋਲੋਂ AK47 ਤੇ 9MM ਪਿਸਤੌਲ ਬਰਾਮਦ