ਪੰਜਾਬ ਦੇ ਸੈਲਾਨੀਆਂ ਨਾਲ ਭਰੀ ਕਾਰ ਨਦੀ ‘ਚ ਡਿੱਗੀ, 9 ਲਾਸ਼ਾਂ ਬਰਾਮਦ

ਉੱਤਰਾਖੰਡ, 7 ਜੁਲਾਈ 2022 – ਉੱਤਰਾਖੰਡ ਦੇ ਰਾਮਨਗਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਸੈਲਾਨੀਆਂ ਨਾਲ ਭਰੀ ਇੱਕ ਕਾਰ ਤੇਜ਼ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ‘ਚ 10 ਲੋਕ ਤੇਜ਼ ਬਹਾਅ ‘ਚ ਰੁੜ੍ਹ ਗਏ। ਸੂਚਨਾ ਮਿਲਦੇ ਹੀ ਐਸਡੀਆਰਐਫ ਸਮੇਤ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਬਚਾਅ ਮੁਹਿੰਮ ਚਲਾ ਕੇ 9 ਜਾਣਿਆ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਇਕ ਲੜਕੀ ਅਤੇ ਇਕ ਔਰਤ ਨੂੰ ਬਚਾਇਆ ਗਿਆ ਹੈ।

ਇਹ ਹਾਦਸਾ ਰਾਮਨਗਰ ਕੋਟਦੁਆਰ ਰੋਡ ਦੇ ਵਿਚਕਾਰ ਸਥਿਤ ਕਾਰਬੇਟ ਨੈਸ਼ਨਲ ਪਾਰਕ ਦੇ ਡੇਲਾ ਜ਼ੋਨ ‘ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਰਹਿਣ ਵਾਲੇ 11 ਲੋਕ ਅਰਟਿਗਾ ਕਾਰ ‘ਚ ਉਤਰਾਖੰਡ ਦੇ ਸੈਰ-ਸਪਾਟਾ ਸਥਾਨਾਂ ਦੀ ਸੈਰ ਕਰਨ ਲਈ ਨਿਕਲੇ ਸਨ।

ਇਸੇ ਦੌਰਾਨ ਅੱਜ ਸਵੇਰੇ 5 ਵਜੇ ਦੇ ਕਰੀਬ ਉਨ੍ਹਾਂ ਦੀ ਕਾਰ ਰਾਮਨਗਰ ਸਥਿਤ ਢੇਲਾ ਨਦੀ ਨੇੜੇ ਪੁੱਜੀ। ਭਾਰੀ ਮੀਂਹ ਕਾਰਨ ਨਦੀ ਓਵਰਫਲੋ ਹੋ ਗਈ ਸੀ ਅਤੇ ਪੁਲ ਉਪਰੋਂ ਪਾਣੀ ਵਹਿ ਰਿਹਾ ਸੀ। ਇਸ ਦੇ ਬਾਵਜੂਦ ਡਰਾਈਵਰ ਨੇ ਸਾਵਧਾਨੀ ਨਹੀਂ ਵਰਤੀ ਅਤੇ ਤੇਜ਼ ਰਫ਼ਤਾਰ ਨਾਲ ਪੁਲ ਪਾਰ ਕਰਨਾ ਸ਼ੁਰੂ ਕਰ ਦਿੱਤਾ। ਪਰ ਤੇਜ਼ ਕਰੰਟ ਕਾਰਨ ਸੈਲਾਨੀਆਂ ਨਾਲ ਭਰੀ ਇਹ ਕਾਰ ਨਦੀ ਵਿੱਚ ਜਾ ਡਿੱਗੀ।

ਇਕ ਚਸ਼ਮਦੀਦ ਨੇ ਇਹ ਵੀ ਦੱਸਿਆ ਕਿ ਆਰਟਿਗਾ ਕਾਰ ਕਾਰਬੇਟ ਵੱਲ ਜਾ ਰਹੀ ਸੀ। ਉਸ ਨੇ ਲਾਈਟ ਮਾਰ ਕੇ ਅਤੇ ਹੱਥ ਹਿਲਾ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨਹੀਂ ਮੰਨਿਆ ਅਤੇ ਕਾਰ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈ।

ਰਾਹਗੀਰਾਂ ਨੇ ਇਸ ਸਬੰਧੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਬਚਾਅ ਦਲ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪਰ ਕਾਰ ਪੁਲ ਦੇ ਹੇਠਾਂ ਹੀ ਪਈ ਰਹੀ ਅਤੇ ਉਸ ਵਿੱਚ ਸਵਾਰ ਲੋਕ ਵਹਿ ਗਏ। ਜਲਦਬਾਜ਼ੀ ‘ਚ ਆਸਪਾਸ ਦੇ ਇਲਾਕਿਆਂ ‘ਚ ਸੂਚਨਾ ਦਿੱਤੀ ਗਈ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤਾ ਗਿਆ।

ਹਾਲਾਂਕਿ, ਕੁਝ ਸਮੇਂ ਵਿੱਚ ਬਚਾਅ ਟੀਮ ਨੇ ਇੱਕ 22 ਸਾਲਾ ਲੜਕੀ ਅਤੇ ਇੱਕ ਔਰਤ ਨੂੰ ਬਚਾ ਲਿਆ, ਜਦੋਂ ਕਿ ਥੋੜ੍ਹੇ ਸਮੇਂ ਬਾਅਦ ਨੌਂ ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਇਸ ਦਰਿਆ ’ਤੇ ਉੱਚਾ ਪੁਲ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪਹਿਲਾਂ ਵੀ ਬਾਰਸ਼ਾਂ ਦੌਰਾਨ ਇੱਥੇ ਅਜਿਹੇ ਹਾਦਸੇ ਵਾਪਰ ਚੁੱਕੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਹਮਲਾ, ਭਾਸ਼ਣ ਦੌਰਾਨ ਕਿਸੇ ਨੇ ਮਾਰੀ ਗੋਲੀ

ਇੱਕ ਕਰੋੜ ਦੀ ਵੱਢੀ ਮੰਗਣ ਵਾਲਾ IFS ਅਧਿਕਾਰੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ