ਪੰਜਾਬ ਵਿਜੀਲੈਂਸ ਬਿਊਰੋ ਨੂੰ ਕਿਲ੍ਹਾਬੰਦੀ ਕਰਨ ਦੀ ਲੋੜ ਨਹੀਂ, ਅਸੀਂ ਤੁਹਾਡਾ ਕੰਮ ਸੌਖਾ ਕਰਨ ਆ ਰਹੇ ਹਾਂ – ਰਾਜਾ ਵੜਿੰਗ

ਚੰਡੀਗੜ੍ਹ, 22 ਅਗਸਤ 2022 – ਕਾਂਗਰਸ ਵੱਲੋਂ ਅੱਜ ਚੰਡੀਗੜ੍ਹ ਵਿੱਚ ਵਿਜੀਲੈਂਸ ਬਿਊਰੋ ਦੇ ਦਫ਼ਤਰ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਰਾਹੀਂ ਸਾਬਕਾ ਕਾਂਗਰਸੀ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਸ ਮੌਕੇ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ “ਪੰਜਾਬ ਵਿਜੀਲੈਂਸ ਬਿਊਰੋ ਨੂੰ ਕੋਈ ਕਿਲਾਬੰਦੀ ਕਰਨ ਦੀ ਲੋੜ ਨਹੀਂ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ/ਵਿਧਾਇਕਾਂ ਸਮੇਤ ਨੇਤਾ ਇਥੇ ਹੰਗਾਮਾਂ ਕਰਨ ਨਹੀਂ ਆ ਰਹੇ ਹਨ, ਪਰ ਆਪਣੇ ਆਪ ਨੂੰ ਪੇਸ਼ ਕਰਨ ਆ ਰਹੇ ਹਨ, ਜੇਕਰ ਤੁਹਾਨੂੰ ਕਿਸੇ ਨੂੰ/ਸਾਡੇ ਸਾਰਿਆਂ ‘ਚੋਂ ਕਿਸੇ ਦੀ ਜ਼ਰੂਰਤ ਹੈ, ਤਾਂ ਤੁਸੀਂ ਹਿਰਾਸਤ ‘ਚ ਲੈ ਸਕਦੇ ਹੋ। ਅਸੀਂ ਤੁਹਾਡੇ ਕੰਮ ਨੂੰ ਆਸਾਨ ਬਣਾਉਣ ਅਤੇ ਤੁਹਾਡਾ “ਕੀਮਤੀ” ਸਮਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪ੍ਰਤਾਪ ਬਾਜਵਾ ਲਈ ਪੁਲਿਸ ਵਾਲਿਆਂ ਨੇ ਨਹੀਂ ਖੋਲ੍ਹਿਆ ਪੰਜਾਬ ਕਾਂਗਰਸ ਭਵਨ ਦਾ ਗੇਟ, ਨਾਰਾਜ਼ ਹੋ ਕੇ ਵਾਪਿਸ ਪਰਤੇ

ਚੰਡੀਗੜ੍ਹ ‘ਚ ਵਿਜੀਲੈਂਸ ਦਫਤਰ ਦੇ ਬਾਹਰ ਕੱਠੇ ਹੋਏ ਕਾਂਗਰਸੀ, ਕਿਹਾ- ਸਭ ਹਾਜ਼ਰ ਨੇ, ਜਿਸਨੂੰ ਗ੍ਰਿਫਤਾਰ ਕਰਨਾ ਹੈ ਕਰ ਲਓ