ਚੰਡੀਗੜ੍ਹ, 1 ਜੁਲਾਈ 2022 – ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਗਏ ਵਾਅਦੇ ਮੁਤਾਬਿਕ ਅੱਜ ਤੋਂ ਪੰਜਾਬ ‘ਚ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਹ ਸਕੀਮ ਅੱਜ 1 ਜੁਲਾਈ ਤੋਂ ਲਾਗੂ ਹੋ ਜਾਵੇਗੀ। ਇਸ ‘ਚ ਸਕੀਮ ‘ਚ ਹਰਮ ਹੀਨੇ 300 ਯੁਨਿਟ ਬਿਜਲੀ ਭਾਵ ਦੋ ਮਹੀਨੇ ਬਾਅਦ 600 ਬਿਜਲੀ ਯੂਨਿਟ ਤੋਂ ਵੱਧ ਖਰਚਣ ‘ਤੇ ਸਾਰਾ ਬਿੱਲ ਭਰਾਉਣਾ ਪਿਆ ਕਰੇਗਾ, ਜਦੋਂ ਕਿ ਇਸ ‘ਚ ਕਮਜ਼ੋਰ ਵਰਗ ਅਤੇ ਕੁੱਝ ਹੋਰ ਵਰਗਾਂ ਨੂੰ ਹੀ ਛੋਟ ਦਿੱਤੀ ਗਈ ਹੈ ਕਿ ਉਹ 600 ਯੂਨਿਟ ਖਰਚਣ ‘ਤੇ ਉਸ ਤੋਂ ਉੱਪਰ ਖਰਚ ਹੋਣ ਵਾਲੀਆਂ ਯੂਨਿਟਾਂ ਦਾ ਬਿੱਲ ਹੀ ਭਰਾਇਆ ਕਰਨਗੇ।
ਇਸ ਮੌਕੇ ਇਸ ਸਕੀਮ ਦੇ ਲਾਗੂ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਪਿਛਲੀਆਂ ਸਰਕਾਰਾਂ ਚੋਣਾਂ ਦੌਰਾਨ ਵਾਅਦੇ ਕਰਦੀਆਂ ਸਨ..ਪੂਰੇ ਹੁੰਦਿਆਂ 5 ਸਾਲ ਲੰਘ ਜਾਂਦੇ ਸਨ
ਪਰ ਸਾਡੀ ਸਰਕਾਰ ਪੰਜਾਬ ਦੇ ਇਤਿਹਾਸ ‘ਚ ਨਵੀਂ ਪਿਰਤ ਪਾ ਚੁੱਕੀ ਹੈ..ਅੱਜ ਪੰਜਾਬੀਆਂ ਨਾਲ ਕੀਤੀ ਇੱਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੇ ਹਾਂ.
ਅੱਜ ਤੋਂ ਪੂਰੇ ਪੰਜਾਬ ‘ਚ ਹਰ ਪਰਿਵਾਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਮਿਲਣਗੇ..”
