ਪੰਜਾਬਣ ਕੁੜੀ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਰਾਏਕੋਟ,12 ਜੁਲਾਈ 2024 – ਰਾਏਕੋਟ ਅਧੀਨ ਪੈਂਦੇ ਪਿੰਡ ਲੋਹਟਬੱਦੀ ਦੀ ਲੜਕੀ ਤਨਵੀਰ ਕੌਰ (25) ਪੁਤਰੀ ਰਣਜੀਤ ਸਿੰਘ ਮੰਡ ਜੋ ਆਪਣੇ ਸੁਨਹਿਰੇ ਭਵਿੱਖ ਲਈ ਕੈਨੇਡਾ ਦੇ ਐਡਮਿੰਟਨ ਸਹਿਰ ਵਿਖੇ ਉੱਚ ਵਿਦਿਆ ਪ੍ਰਾਪਤ ਕਰਨ ਗਈ ਸੀ ਪ੍ਰੰਤੂ ਬੀਤੇ ਕੱਲ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਦਾਦਾ ਹਰਚੰਦ ਸਿੰਘ ਮੰਡ, ਪਿਤਾ ਰਣਜੀਤ ਸਿੰਘ ਮੰਡ ਅਤੇ ਭਰਾ ਮਨਵੀਰ ਸਿੰਘ ਮੰਡ ਨੇ ਦੱਸਿਆ ਕਿ ਤਨਵੀਰ ਕੌਰ ਜੋ ਅੱਜ ਤੋਂ ਕਰੀਬ 11 ਮਹੀਨੇ ਪਹਿਲਾਂ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਪੜ੍ਹਾਈ ਲਈ ਗਈ ਸੀ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਤਨਵੀਰ ਕੌਰ ਨਾਲ ਅਕਸਰ ਉਹਨਾਂ ਦੀ ਫੋਨ ਉੱਪਰ ਗੱਲ ਹੁੰਦੀ ਰਹਿੰਦੀ ਸੀ ਜਿੱਥੇ ਉਹ ਸਭ ਠੀਕ ਠਾਕ ਦੱਸਦੀ ਸੀ ਪ੍ਰੰਤੂ ਬੀਤੇ ਕੱਲ ਜਦੋਂ ਉਹਨਾਂ ਨੇ ਉਸ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਾ ਚੱਕਿਆ ਵਾਰ-ਵਾਰ ਫੋਨ ਕਰਨ ਤੇ ਉਸ ਦੀਆਂ ਸਹੇਲੀਆਂ ਨੇ ਫੋਨ ਚੱਕ ਕੇ ਦੱਸਿਆ ਕਿ ਤਨਵੀਰ ਦੀ ਸਿਹਤ ਅਚਾਨਕ ਹੀ ਖਰਾਬ ਹੋ ਗਈ, ਜਿਸ ਕਰਕੇ ਉਸਨੂੰ ਐਡਮਿੰਟਨ ਦੇ ਹਸਪਤਾਲ ਵਿਖੇ ਇਲਾਜ ਲਈ ਲਜਾਇਆ ਗਿਆ ਹੈ। ਲੇਕਿਨ ਅੱਜ ਸਵੇਰੇ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਇਹ ਮੰਦਭਾਗੀ ਖਬਰ ਦਿੱਤੀ ਕਿ ਤਨਵੀਰ ਕੌਰ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਪਰਿਵਾਰ ਕਿਸਾਨ ਪਰਿਵਾਰ ਨਾਲ ਸੰਬੰਧਿਤ ਸੀ ਉਨਾਂ ਮੰਗ ਕੀਤੀ ਕਿ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਤਨਵੀਰ ਕੌਰ ਦੀ ਮਿਰਤਕ ਦੇਹ ਉਹਨਾਂ ਦੇ ਪਿੰਡ ਲਿਆਉਣ ਵਿੱਚ ਸਹਿਯੋਗ ਕਰਨ ਤਾਂ ਕਿ ਉਸਦੀਆਂ ਅੰਤਿਮ ਰਸਮਾਂ ਪਰਿਵਾਰ ਵੱਲੋਂ ਪੂਰੀਆਂ ਕੀਤੀਆਂ ਜਾ ਸਕਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਿਮਾਚਲ ਵਿਧਾਨ ਸਭਾ ਜ਼ਿਮਨੀ ਚੋਣਾਂ: 2 ਸੀਟਾਂ ਕਾਂਗਰਸ ਅਤੇ 1 ਸੀਟ ਭਾਜਪਾ ਨੇ ਜਿੱਤੀ

ਟਰਾਂਸਪੋਰਟ ਮੰਤਰੀ ਵੱਲੋਂ ਠੇਕਾ ਆਧਾਰਤ ਡਰਾਈਵਰਾਂ/ਕੰਡਕਟਰਾਂ ਦੇ ਮਸਲਿਆਂ ਦੇ ਪੁਖ਼ਤਾ ਹੱਲ ਲਈ ਤਜਵੀਜ਼ ਪੇਸ਼ ਕਰਨ ਦੀਆਂ ਹਦਾਇਤਾਂ