ਪੰਜਾਬੀ ਗੱਭਰੂ ਜਸਕਰਨ ਬਣਿਆ ਅਮਿਤਾਭ ਬੱਚਨ ਦੇ ਸ਼ੋਅ ‘KBC-15’ ਦਾ ਪਹਿਲਾ ਕਰੋੜਪਤੀ, ਅਗਲੇ ਸਵਾਲ ਲਈ ਮੁੜ ਆਵੇਗਾ ਹਾਟ ਸੀਟ ‘ਤੇ

  • 7 ਕਰੋੜ ਰੁਪਏ ਦੇ ਅਗਲੇ ਸਵਾਲ ਲਈ 4-5 ਸਤੰਬਰ ਨੂੰ ਮੁੜ ਹਾਟ ਸੀਟ ‘ਤੇ ਬੈਠਣ ਦੀ ਕਰ ਰਿਹਾ ਹੈ ਤਿਆਰੀ,
  • ਜਸਕਰਨ ਨੇ ਕੌਣ ਬਣੇਗਾ ਕਰੋੜਪਤੀ ‘ਚ ਬਿੱਗ ਬੀ ਦੇ ਸਾਹਮਣੇ ਹੌਟ ਸੀਟ ‘ਤੇ ਬੈਠ ਕੇ ਜਿੱਤੇ 1 ਕਰੋੜ ਰੁਪਏ

ਅੰਮ੍ਰਿਤਸਰ, 2 ਸਤੰਬਰ 2023 – ਡੀਏਵੀ ਕਾਲਜ ਅੰਮ੍ਰਿਤਸਰ ਦੇ ਬੀਐਸਸੀ ਅਰਥ ਸ਼ਾਸਤਰ ਦੇ 5ਵੇਂ ਸਮੈਸਟਰ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਕੌਨ ਬਣੇਗਾ ਕਰੋੜਪਤੀ ਵਿੱਚ ਬਿੱਗ ਬੀ ਯਾਨੀ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ ਉੱਤੇ ਬੈਠ ਕੇ 1 ਕਰੋੜ ਰੁਪਏ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਹ ਇੱਥੇ ਵੀ ਸੰਤੁਸ਼ਟ ਨਹੀਂ ਹਨ, ਸਗੋਂ 7 ਕਰੋੜ ਰੁਪਏ ਲਈ 4-5 ਸਤੰਬਰ ਨੂੰ ਮੁੜ ਹਾਟ ਸੀਟ ‘ਤੇ ਬੈਠਣ ਦੀ ਤਿਆਰੀ ਕਰ ਰਹੇ ਹਨ।

ਉਸਦੀ ਜਿੱਤ ਦੀ ਖੁਸ਼ੀ ਵਿੱਚ ਉਸਦਾ ਪਿੰਡ, ਪਰਿਵਾਰ ਅਤੇ ਕਾਲਜ ਵੀ ਸ਼ਾਮਲ ਹੋਏ। ਜਸਕਰਨ ਸਿੰਘ ਭਾਵੇਂ ਸ਼ਹਿਰ ਦੇ ਨਾਮਵਰ ਡੀਏਵੀ ਕਾਲਜ ਦਾ ਵਿਦਿਆਰਥੀ ਹੈ, ਪਰ ਉਸ ਦਾ ਘਰ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬੇ ਖੇਮਕਰਨ ਵਿੱਚ ਹੈ। ਉਸ ਦੇ ਪਰਿਵਾਰ ਕੋਲ ਖੇਤੀ ਨਹੀਂ ਹੈ। ਪਿਤਾ ਚਰਨਜੀਤ ਸਿੰਘ ਸਥਾਨਕ ਕੇਟਰਿੰਗ ਦਾ ਕੰਮ ਕਰਦੇ ਹਨ ਅਤੇ ਮਾਤਾ ਕੁਲਵਿੰਦਰ ਕੌਰ ਘਰੇਲੂ ਔਰਤ ਹੈ। ਉਸਦੀ ਇੱਕ ਛੋਟੀ ਭੈਣ ਅਤੇ ਇੱਕ ਭਰਾ ਹੈ।

ਪਰਿਵਾਰ ਦਾ ਸਾਰਾ ਖਰਚਾ ਪਿਤਾ ਦੇ ਕੰਮ ਤੋਂ ਹੀ ਪੂਰਾ ਹੁੰਦਾ ਹੈ। ਜਸਕਰਨ ਨੇ ਦੱਸਿਆ ਕਿ ਉਹ ਸ਼ਤਰੰਜ ਅਤੇ ਕ੍ਰਿਕਟ ਵੀ ਖੇਡਦਾ ਰਿਹਾ ਹੈ। ਕਿਸੇ ਸਮੇਂ ਕ੍ਰਿਕਟ ਉਨ੍ਹਾਂ ਦੀ ਮਨਪਸੰਦ ਖੇਡ ਹੁੰਦੀ ਸੀ। ਪਰ ਸਾਲ 2018 ‘ਚ ਉਸ ਤੋਂ ਛੁੱਟੀ ਲੈ ਕੇ ਉਸ ਨੇ ਪੂਰੀ ਤਰ੍ਹਾਂ ਆਪਣੀ ਪੜ੍ਹਾਈ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਉਸ ਦਾ ਕਹਿਣਾ ਹੈ ਕਿ ਕ੍ਰਿਕਟ ਛੱਡਣ ਵੇਲੇ ਉਸ ਨੂੰ ਦੇਰ ਹੋ ਗਈ ਸੀ, ਜਿਸ ਕਾਰਨ ਉਸ ਸਾਲ ਦਾਖ਼ਲਾ ਨਾ ਮਿਲ ਸਕਿਆ ਅਤੇ ਅਗਲੇ ਸਾਲ ਕਾਲਜ ਵਿਚ ਦਾਖ਼ਲਾ ਲੈ ਲਿਆ ਅਤੇ ਫਿਰ ਪੜ੍ਹਾਈ ਵਿਚ ਲੱਗ ਗਿਆ। ਜਸਕਰਨ ਦਾ ਕਹਿਣਾ ਹੈ ਕਿ ਉਹ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਿੰਡ ਦੀਆਂ ਮੁਸ਼ਕਿਲਾਂ ਵਿੱਚ ਵੱਡਾ ਹੋਇਆ ਹੈ। ਅਜਿਹੀ ਸਥਿਤੀ ਵਿੱਚ ਉਹ ਇੱਥੋਂ ਦੀ ਸਿਹਤ, ਸਿੱਖਿਆ, ਬੇਰੁਜ਼ਗਾਰੀ ਅਤੇ ਗਰੀਬੀ ਬਾਰੇ ਜਾਣਦਾ ਹੈ।

ਇਹੀ ਕਾਰਨ ਹੈ ਕਿ ਉਹ ਯੂ.ਪੀ.ਐੱਸ.ਸੀ. ਦਾ ਸੁਪਨਾ ਸਾਕਾਰ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਸਫ਼ਲਤਾ ਲਈ ਉਸ ਨੇ ਇੱਕ ਵਾਰ ਨਹੀਂ ਸਗੋਂ ਚਾਰ ਵਾਰ ਕੋਸ਼ਿਸ਼ ਕੀਤੀ ਅਤੇ ਹੁਣ ਉਹ ਸਫ਼ਲ ਰਿਹਾ। ਉਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਮੁੰਬਈ ਤੋਂ ਅੰਮ੍ਰਿਤਸਰ ਵਾਪਸ ਆਉਣਾ ਸੀ ਤਾਂ ਟਰੇਨ ਦੀ ਟਿਕਟ ਪੱਕੀ ਨਹੀਂ ਹੁੰਦੀ ਸੀ। 15-15 ਦਿਨਾਂ ਦੀ ਵੇਟਿੰਗ ਚੱਲਦੀ ਰਹਿੰਦੀ ਸੀ।

ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਇੰਨੇ ਲੰਬੇ ਸਮੇਂ ਤੱਕ ਉੱਥੇ ਬੈਠੇ ਰਹਿਣ। ਇਸੇ ਲਈ ਉਹ ਇੰਤਜ਼ਾਰ ਵਿੱਚ ਇੱਕ ਪੈਰ ‘ਤੇ ਸਾਰਾ ਸਫ਼ਰ ਤੈਅ ਕਰਕੇ ਇੱਥੇ ਪਹੁੰਦਾ ਸੀ। ਉਹ ਇਸ ਮੁਸ਼ਕਲ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਅੰਮ੍ਰਿਤਸਰ ਬੱਸ ਰਾਹੀਂ ਜਾਣ ਲਈ 2-2 ਘੰਟੇ ਦਾ ਸਮਾਂ ਲੱਗਦਾ ਹੈ। ਕਈ ਵਾਰ ਬੱਸ ਉਥੋਂ ਆਉਣ ਵਿਚ ਲੇਟ ਹੋ ਜਾਂਦੀ ਸੀ, ਜਿਸ ਕਰਕੇ ਸਾਨੂੰ ਅੱਧਾ ਘੰਟਾ ਪਿੰਡ ਦੇ ਬਾਹਰ ਹੀ ਇੰਤਜ਼ਾਰ ਕਰਨਾ ਪੈਂਦਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ISRO ਵੱਲੋਂ ਸਵੇਰੇ 11:50 ਵਜੇ ਆਦਿਤਿਆ L1 ਕੀਤਾ ਜਾਵੇਗਾ ਲਾਂਚ: ਕਰੇਗਾ ਸੂਰਜ ਦੀ ਸਟਡੀ

ਰਾਜਸਥਾਨ ‘ਚ ਪਿੰਡ ਵਾਲਿਆਂ ਦੇ ਸਾਹਮਣੇ ਕਰਵਾਈ ਪਤਨੀ ਦੀ ਨਗ+ਨ ਪਰੇਡ: ਪਹਿਲਾਂ ਕੀਤੀ ਕੁੱ+ਟਮਾਰ, ਫੇਰ ਕਿਲੋਮੀਟਰ ਤੱਕ ਭਜਾਇਆ