ਅਮਰੀਕਾ ‘ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ

  • ਅਮਰੀਕੀ ਮੂਲ ਦੇ ਵਿਅਕਤੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ
  • ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਸੀ 50 ਸਾਲਾਂ ਨਵੀਨ ਸਿੰਘ
  • ਨਵੀਨ ਸਿੰਘ ਪਿਛਲੇ 35 ਸਾਲਾਂ ਤੋਂ ਰਹਿ ਰਿਹਾ ਸੀ ਅਮਰੀਕਾ, ਕਈ ਸਟੋਰਾਂ ਦਾ ਸੀ ਮਾਲਕ

ਕਪੂਰਥਲਾ, 11 ਸਤੰਬਰ 2024 – ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਇੱਕ ਅਮਰੀਕਾ ਮੂਲ ਦੇ ਇਕ ਕਾਲੇ ਵਿਅਕਤੀ ਨੇ ਲੀਕਰ ਸਟੋਰ ਦੇ ਪੰਜਾਬੀ ਮਾਲਕ ਨੂੰ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਨਵੀਨ ਸਿੰਘ (50) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ (ਕਪੂਰਥਲਾ) ਤੇ ਸਾਬਕਾ ਪ੍ਰਧਾਨ ਲੋਕਲ ਗੁ: ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੂਰਤ ਸਿੰਘ ਦੇ ਜਵਾਈ ਵਜੋ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸੂਰਤ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲ ਤੋ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਿਹਾ ਹੈ ਤੇ ਉਸਦੇ ਉਥੇ ਆਪਣੇ ਸਟੋਰ ਹਨ। ਬੀਤੀ ਰਾਤ ਅਮਰੀਕਾ ਦੇ 10:30 ਕੁ ਵਜੇ ਉਹ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਅਮਰੀਕਾ ਮੂਲ ਦਾ ਇੱਕ ਕਾਲਾ ਵਿਅਕਤੀ ਸਮਾਨ ਲੈਣ ਆਇਆ ਤੇ ਕਿਸੇ ਗੱਲ ਨੂੰ ਲੈ ਕੇ ਦੋਹਾ ਦਰਮਿਆਨ ਬਹਿਸ ਬਾਜ਼ੀ ਹੋਈ ਤੇ ਕਾਲੇ ਵਿਅਕਤੀ ਨੇ ਪੰਜਾਬੀ ਵਿਆਕਤੀ ਦੇ ਗੋਲੀਆਂ ਮਾਰ ਦਿੱਤੀਆ ਜਿੱਥੇ ਕਿ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁਲਿਸ ਨੇ ਉਕਤ ਦੋਸ਼ੀ ਕਾਲੇ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਤੇ ਸਟੋਰ ਨੂੰ ਸੀਲ ਕਰ ਦਿੱਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਾਲਪੁਰਾ ਦੇ ਬਿਆਨ ‘ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਇਤਰਾਜ਼: ਐਡਵੋਕੇਟ ਧਾਮੀ ਨੇ ਕਿਹਾ ਲਾਲਪੁਰਾ ਨੇ ‘ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ’

ਪੰਜਾਬ-ਚੰਡੀਗੜ੍ਹ ‘ਚ ਫੇਰ ਤੋਂ ਬਦਲੇਗਾ ਮੌਸਮ: ਤਾਪਮਾਨ ‘ਚ ਵੀ ਗਿਰਾਵਟ